ਐਮ. ਪੋਕਸ ਦੇ ਅਫਰੀਕਾ ਵਿੱਚ ਕੇਸਾਂ ਦੇ ਫੈਲਣ ਨਾਲ ਵਿਸ਼ਵ ਸਿਹਤ ਸੰਗਠਨ ਦੀ ਚਿੰਤਾਵਾਂ ਵਧੀਆਂ
- by Admin
- August 16, 2024
ਐਮ. ਪੋਕਸ ਦੇ ਅਫਰੀਕਾ ਵਿੱਚ ਕੇਸਾਂ ਦੇ ਫੈਲਣ ਨਾਲ ਵਿਸ਼ਵ ਸਿਹਤ ਸੰਗਠਨ ਦੀ ਚਿੰਤਾਵਾਂ ਵਧੀਆਂ ਨਵੀਂ ਦਿੱਲੀ : ਵਿਦੇਸ਼ੀ ਧਰਤੀ ਅਫਰੀਕਾ ਵਿੱਚ ਐਮ. ਪੋਕਸ ਦੇ ਕੇਸਾਂ ਦੇ ਫੈਲਣ ਨਾਲ ਵਿਸ਼ਵ ਸਿਹਤ ਸੰਗਠਨ ਦੀਆਂ ਚਿੰਤਾਵਾਂ ਵਿਚ ਵਾਧਾ ਹੋ ਗਿਆ ਹੈ। ਅਜਿਹਾ ਹੋਣ ਦੇ ਚਲਦਿਆਂ ਇਸ ਬਿਮਾਰੀ ਨੂੰ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਐਲਾਨ ਦਿੱਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਇਸ ਸਾਲ ਐਮ. ਪੋਕਸ ਦੇ 14 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 524 ਲੋਕਾਂ ਦੀ ਮੌਤ ਹੋ ਗਈ ਹੈ। ਇਹ ਮਾਮਲੇ 2023 ਦੇ ਮੁਕਾਬਲੇ ਬਹੁਤ ਜਿ਼ਆਦਾ ਹਨ । ਵਿਸ਼ਵ ਸਿਹਤ ਸੰਗਠਨ ਅਨੁਸਾਰ, ਐਮਪੀਓਐਕਸ ਦੇ ਸਭ ਤੋਂ ਵੱਧ ਕੇਸ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ (ਡੀਆਰਸੀ) ਅਤੇ ਗੁਆਂਢੀ ਬੁਰੂੰਡੀ, ਕੀਨੀਆ, ਰਵਾਂਡਾ ਅਤੇ ਯੂਗਾਂਡਾ ਵਿੱਚ ਦਰਜ ਕੀਤੇ ਗਏ ਹਨ। ਨੇ ਅਫਰੀਕਾ ਵਿੱਚ ਇਸ ਦੇ ਹੋਰ ਫੈਲਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ।
