post

Jasbeer Singh

(Chief Editor)

Entertainment / Information

ਓਟੀਟੀ ਪਲੈਟਫਾਰਮ ਦੀ ਦੀਵਾਨੀ ਹੋਈ ਮਧੂ

post-img

ਅਦਾਕਾਰਾ ਮਧੂ ਦਾ ਕਹਿਣਾ ਹੈ ਕਿ ਉਹ ਫਿਲਮ ਦੇ ਸੈੱਟ ’ਤੇ ਨਾਇਕਾ ਬਣਨ ਦੀ ਸਦੀਆਂ ਪੁਰਾਣੀ ਸੋਚ ਤੋਂ ਅੱਗੇ ਵਧੀ ਹੈ ਅਤੇ ਉਸ ਨੇ ਫਿਲਮਾਂ ਵਿੱਚ ਇਕ ਸਹਿਯੋਗੀ ਵਜੋਂ ਆਪਣੀ ਭੂਮਿਕਾ ਨੂੰ ਅਪਣਾਇਆ ਹੈ। ਉਹ ਮੌਜੂਦਾ ਸਮੇਂ ਓਟੀਟੀ ਪਲੈਟਫਾਰਮ ਨੂੰ ਖਾਸਾ ਪਸੰਦ ਕਰ ਰਹੀ ਹੈ। 1990 ਦੇ ਦਹਾਕੇ ਦੀਆਂ ਹਿੱਟ ਫਿਲਮਾਂ ‘ਰੋਜ਼ਾ’, ‘ਫੂਲ ਔਰ ਕਾਂਟੇ’, ‘ਯੋਧਾ’ ਅਤੇ ‘ਜੈਂਟਲਮੈਨ’ ਲਈ ਜਾਣੀ ਜਾਂਦੀ ਅਦਾਕਾਰਾ ਨੇ ਹਾਲ ਹੀ ਵਿੱਚ ਜ਼ੀ5 ਦੀ ਲੜੀ ‘ਫਾਇਰਫਲਾਈਜ਼: ਪਾਰਥ ਔਰ ਜੁਗਨੂੰ’ ਅਤੇ ਪ੍ਰਾਈਮ ਵੀਡੀਓ ਦੇ ਸ਼ੋਅ ‘ਸਵੀਟ ਕਰਮ ਕੌਫੀ’ ਵਿੱਚ ਕੰਮ ਕੀਤਾ ਹੈ। ਮਧੂ ਨੇ ਕਿਹਾ, ‘‘ਇੱਕ ਅਦਾਕਾਰ ਬਣਨ ਦਾ ਇਹ ਸ਼ਾਨਦਾਰ ਸਮਾਂ ਹੈ।’’ ਦੱਸਣਾ ਬਣਦਾ ਹੈ ਕਿ ਮਧੂ ਅਗਲੀ ਮਨੋਵਿਗਿਆਨਕ ਥ੍ਰਿਲਰ ਫਿਲਮ ‘ਕਰਤਮ ਭੁਗਤਮ’ ਵਿੱਚ ਨਜ਼ਰ ਆਵੇਗੀ। ਮਧੂ ਨੇ ਕਿਹਾ, ‘‘ਮੈਂ ਪਿਛਲੇ ਦਿਨਾਂ ਵਿੱਚ ਇੱਕ ਅਜਿਹੇ ਸੱਭਿਆਚਾਰ ਦਾ ਹਿੱਸਾ ਸੀ ਜਿੱਥੇ ਇਸ ਤਰ੍ਹਾਂ ਹੁੰਦਾ ਸੀ ਕਿ ‘ਮੈਂ ਨਾਇਕ ਹਾਂ, ਮੈਂ ਨਾਇਕਾ ਹਾਂ’ ਪਰ ਹੁਣ ਅਜਿਹਾ ਮਹਿਸੂਸ ਨਹੀਂ ਹੁੰਦਾ… ਮੈਂ ਇੱਥੋਂ ਅੱਗੇ ਵਧੀ ਤੇ ਇਹ ਓਟੀਟੀ ਪਲੈਟਫਾਰਮ ਹੈ।

Related Post