
ਸ਼ਹਿਰ ਅੰਦਰ ਪੂਰੀ ਸ਼ਰਧਾ ਨਾਲ ਮਨਾਇਆ ਜਾਵੇਗਾ ਮਹਾ ਸ਼ਿਵਰਾਤਰੀ ਦਾ ਤਿਉਹਾਰ : ਆਰ. ਕੇ ਸਿੰਗਲਾ
- by Jasbeer Singh
- February 12, 2025

ਸ਼ਹਿਰ ਅੰਦਰ ਪੂਰੀ ਸ਼ਰਧਾ ਨਾਲ ਮਨਾਇਆ ਜਾਵੇਗਾ ਮਹਾ ਸ਼ਿਵਰਾਤਰੀ ਦਾ ਤਿਉਹਾਰ : ਆਰ. ਕੇ ਸਿੰਗਲਾ - ਸੋਭਾ ਯਾਤਰਾ ਦਾ ਕੀਤਾ ਜਾਵੇਗਾ ਜ਼ੋਰਦਾਰ ਸਵਾਗਤ ਪਟਿਆਲਾ, 12 ਫਰਵਰੀ : ਉੱਘੇ ਸਮਾਜ ਸੇਵੀ ਅਤੇ ਸੀਨੀਅਰ ਨੇਤਾ ਆਰ.ਕੇ ਸਿੰਗਲਾ ਨੇ ਆਖਿਆ ਕਿ ਮਹਾਸ਼ਿਵਰਾਤਰੀ ਭਗਵਾਨ ਸ਼ਿਵ ਸੰਕਰ ਜੀ ਦੇ ਤਿਉਹਾਰ ਨੂੰ ਸ਼ਾਹੀ ਸ਼ਹਿਰ ਅੰਦਰ ਪੂਰੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਜਾਵੇਗਾ, ਜਿਸਨੂੰ ਲੈ ਕੇ ਤਿਆਰੀਆਂ ਵੀ ਆਰੰਭ ਕਰ ਦਿੱਤੀਆਂ ਗਈਆਂ ਹਨ । ਉਨ੍ਹਾ ਕਿਹਾ ਕਿ ਸ਼ਹਿਰ ਅੰਦਰ ਨਿਕਲਨ ਵਾਲੀ ਸੋਭਾ ਯਾਤਰਾ ਦਾ ਵੀ ਪੂਰੇ ਜੋਸ ਨਾਲ ਸਵਾਗਤ ਕੀਤਾ ਜਾਵੇਗਾ ਅਤੇ ਸ਼ਿਵ ਭਗਤਾਂ ਵਲੋ ਪੂਰੀ ਸ਼ਰਧਾਂ ਦੇ ਨਾਲ ਭਗਵਾਨ ਸ਼ਿਵ ਸੰਕਰ ਜੀ ਦਾ ਗੁਣਗਾਨ ਕਰਕੇ ਇਸ ਤਿਉਹਾਰ ਨੂੰ ਮਨਾਇਆ ਜਾਵੇਗਾ । ਉਨ੍ਹਾ ਕਿਹਾ ਕਿ 26 ਫਰਵਰੀ ਨੂੰ ਭਗਵਾਨ ਸ਼ਿਵ ਸੰਕਰ ਦਾ ਇਹ ਤਿਉਹਾਰ ਪੂਰੇ ਸ਼ਹਿਰ ਅੰਦਰ ਵੱਖ-ਵੱਖ ਥਾਵਾਂ 'ਤੇ ਮਨਾਇਆ ਜਾਵੇਗਾ, ਜਿਸ ਲਈ ਜਿਥੇ ਤਿਆਰੀਆਂ ਆਰੰਭ ਕਰ ਦਿਤੀਆਂ ਗਈਆਂ ਹਨ, ਉੱਥੇ ਭਗਤਾਂ ਨੂੰ ਇਸ ਤਿਉਹਾਰ ਵਿਚ ਵਧ ਚੜਕੇ ਸ਼ਿਰਕਤ ਕਰਨ ਲਈ ਵੀ ਅਪੀਲ ਕੀਤੀ ਗਈ ਹੈ । ਉਨਾ ਕਿਹਾ ਕਿ ਜੇਕਰ ਪੰਚਾਂਗ ਦੇ ਆਧਾਰ 'ਤੇ ਦੇਖਿਆ ਜਾਵੇ ਤਾਂ ਇਸ ਸਾਲ ਮਹਾਸ਼ਿਵਰਾਤਰੀ ਫਾਲਗੁਨ ਕ੍ਰਿਸ਼ਨ ਚਤੁਰਦਸ਼ੀ ਤਰੀਕ 26 ਫਰਵਰੀ ਨੂੰ ਸਵੇਰੇ 11:08 ਵਜੇ ਤੋਂ 27 ਫਰਵਰੀ ਨੂੰ ਸਵੇਰੇ 08:54 ਵਜੇ ਤੱਕ ਹੈ । ਇਸ ਵਾਰ, ਜੇਕਰ ਅਸੀਂ ਉਦੈਤਿਥੀ ਅਤੇ ਪੂਜਾ ਮੁਹੂਰਤ ਦੋਵਾਂ 'ਤੇ ਨਜ਼ਰ ਮਾਰੀਏ ਤਾਂ ਮਹਾਸ਼ਿਵਰਾਤਰੀ 26 ਫਰਵਰੀ ਬੁੱਧਵਾਰ ਨੂੰ ਹੈ, ਜਿਸਨੂੰ ਲੈ ਕੇ ਲੋਕਾਂ ਅੰਦਰ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ । ਉਨ੍ਹਾ ਕਿਹਾ ਕਿ ਉਨ੍ਹਾ ਦੀ ਟੀਮ ਵਲੋ ਸ਼ੋਭਾ ਯਾਤਰਾ ਦਾ ਵੀ ਪੂਰੇ ਉਤਸਾਹ ਤੇ ਸ਼ਰਧਾ ਨਾਲ ਸਵਾਗਤ ਕੀਤਾ ਜਾਵੇਗਾ ।