post

Jasbeer Singh

(Chief Editor)

Patiala News

ਮਹਾਰਾਣੀ ਕਲੱਬ ਦੇ ਗੁੱਡਵਿਲ ਗਰੁੱਪ ਵਿੱਚ ਉੱਠੇ ਬਗਾਵਤੀ ਸੁਰ...

post-img

ਪਟਿਆਲਾ, 4 ਅਕਤੂਬਰ: ਖ਼ਬਰ ਹੈ ਪਟਿਆਲਾ ਤੋਂ ਜਿੰਮਖਾਨਾ ਕਲੱਬ 'ਚ ਸਰਬਸੰਮਤੀ ਕਰਨ ਲਈ ਹੀ ਯੂਨਾਈਟਿਡ ਪ੍ਰੋਗਰੈਸਿਵ ਗਰੁੱਪ ਅਤੇ ਗੁਡਵਿੱਲ ਗਰੁੱਪ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਹੋ ਗਏ ਸਨ। ਦੋਨਾਂ ਨੇ 50- 50 ਦੇ ਫਾਰਮੂਲੇ ਤਹਿਤ ਆਪਣੇ ਉਮੀਦਵਾਰ ਖੜ੍ਹੇ ਕਰ ਦਿੱਤੇ। ਇਕੱਠੇ ਹੋਏ ਇਸ ਗਰੁੱਪ ਨੂੰ ਉਮੀਦ ਸੀ ਕਿ ਕੋਈ ਹੋਰ ਮੈਂਬਰ ਫਾਰਮ ਨਹੀਂ ਭਰੇਗਾ ਅਤੇ ਮੈਨੇਜਮੈਂਟ ਦੀ ਚੋਣ ਸਰਬਸੰਮਤੀ ਨਾਲ ਹੋ ਜਾਵੇਗੀ ਪਰ ਸਕੱਤਰ ਸਮੇਤ 2 ਕਾਰਜਕਾਰਨੀ ਮੈਂਬਰਾਂ ਲਈ ਇਸ ਗਰੁੱਪ ਦੇ ਵਿਰੋਧ ''ਚ ਆ ਕੇ ਫਾਰਮ ਭਰ ਦਿੱਤੇ ਗਏ, ਜਿਸ ਕਾਰਨ ਰਾਜਨੀਤਕ ਗਣਿਤ ਗੜਬੜਾ ਗਿਆ। ਕਲੱਬ ਦੀ ਰਾਜਨੀਤੀ ਦੇ ਮਾਹਰ ਹੁਣ ਇਹ ਕਿਆਸ ਲਾ ਰਹੇ ਹਨ ਕਿ ਆਖਿਰ ਪਵਨ ਨਾਗਰਥ ਨੇ ਸਕੱਤਰ ਲਈ ਕਿਉਂ ਫਾਰਮ ਭਰੇ। ਪਵਨ ਨਾਗਰਥ ਗੁਡਵਿੱਲ ਗਰੁੱਪ ਦੀ ਕੋਰ ਕਮੇਟੀ ਦੇ ਮੈਂਬਰ ਸਨ ਅਤੇ ਹਮੇਸ਼ਾ ਫਰੰਟ 'ਤੇ ਆ ਕੇ ਲੜਾਈ ਲੜਦੇ ਸਨ। ਅਜਿਹੇ 'ਚ ਆਪਣੇ ਹੀ ਗਰੁੱਪ ਦੇ ਸਕੱਤਰ ਦੇ ਉਮੀਦਵਾਰ ਡਾ. ਸੁਖਦੀਪ ਸਿੰਘ ਬੋਪਾਰਾਏ ਖਿਲਾਵ ਉਨ੍ਹਾਂ ਕਾਗਜ਼ ਕਿਉਂ ਭਰੇ ਹਨ    ..ਇਹ  ਇੱਕ  ਚਰਚਾ  ਦਾ  ਵਿਸ਼ਾ  ਹੈ | ਕੀ ਪਵਨ ਨਾਗਰਥ ਨੂੰ ਗੁਡਵਿੱਲ ਗਰੁੱਪ ਦਾ ਸਮਰਥਨ ਹਾਸਿਲ ਹੈ ? ਕਲੱਬ ਦੀ ਰਾਜਨੀਤੀ ਦੇ ਮਾਹਿਰਾਂ ਅਨੁਸਾਰ ਪਵਨ ਨਾਗਰਥ ਬਿਨ੍ਹਾਂ ਮੁਕਾਬਲਾ ਵਾਈਸ ਪ੍ਰਧਾਨ ਬਣਨ ਵਾਲੇ ਵਿਕਾਸ ਪੂਰੀ ਦੇ ਅਤਿ ਨਜ਼ਦੀਕੀ ਹਨ ਅਤੇ ਉਹ ਕਿਸੇ ਵੀ ਹਾਲਤ 'ਚ ਵਿਕਾਸ ਪੁਰੀ ਤੋਂ ਬਾਹਰ ਨਹੀਂ ਜਾ ਸਕਦੇ। ਸੂਤਰਾਂ ਅਨੁਸਾਰ ਕੁਝ ਦਿਨ ਪਹਿਲਾਂ ਸੁਖਦੀਪ ਸਿੰਘ ਬੋਪਾਰਾਏ ਅਤੇ ਵਿਕਾਸ ਪੁਰੀ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਤਲਖੀ ਹੋਈ ਸੀ। ਵਿਕਾਸ ਪੁਰੀ ਅਤੇ ਬੋਪਾਰਾਏ ਦੋਨੋਂ ਚੋਣ ਲੜਨ 'ਤੇ ਅੜੇ ਹੋਏ ਸਨ, ਜਿਸ ਕਰ ਕੇ ਗਰੁੱਪ ਨੇ ਦੋਨਾਂ ਨੂੰ ਹੀ ਟਿਕਟਾਂ ਦੇ ਦਿੱਤੀਆਂ । ਉਪਰਲੀਆਂ 5 ਸੀਟਾਂ 'ਚੋਂ 3 ਗੁਡਵਿਲ ਗਰੁੱਪ ਦੇ ਹਿੱਸੇ ਆ ਗਈਆਂ, ਜਦੋਂ ਕਿ ਕਾਰਜਕਾਰਨੀ ਦੀਆਂ 7 ਸੀਟਾਂ 'ਚੋਂ ਯੂਨਾਈਟਿਡ ਪ੍ਰੋਗਰੈਸਿਵ ਗਰੁੱਪ ਨੂੰ 4 ਅਤੇ ਗੁਡਵਿੱਲ ਗਰੁੱਪ ਨੂੰ 3 ਸੀਟਾਂ ਮਿਲੀਆਂ, ਜਿਸ ਕਰਕੇ ਹੀ ਪਵਨ ਨਾਗਰਥ ਦੀ ਟਿਕਟ ਕੱਟੀ ਗਈ। ਰਾਜਨੀਤਕ ਮਾਹਰਾਂ ਦਾ ਕਹਿਣਾ ਹੈ ਕਿ ਪਵਨ ਨਾਗਰਥ ਨੂੰ ਗੁਡਵਿਲ ਗਰੁੱਪ ਦਾ ਪੂਰਾ ਸਮਰਥਨ ਹੈ । ਜੇਕਰ ਉਹ ਆਪਣੇ ਨਾਮਜ਼ਦਗੀ ਪੱਤਰ ਵਾਪਸ ਨਹੀਂ ਲੈਂਦੇ ਤਾਂ ਸਕੱਤਰ ਦੇ ਅਹੁਦੇ 'ਤੇ ਦਿਲਚਸਪ ਲੜਾਈ ਹੋ ਸਕਦੀ ਹੈ।


Related Post