post

Admin

(Chief Editor)

Haryana News

ਪੰਚਕੂਲਾ ਵਿਚ ਨੌਕਰਾਣੀ ਨੇ ਕੀਤਾ ਮਾਲਕਨ ਦਾ ਬੇਰਹਿਮੀ ਨਾਲ ਕਤਲ

post-img

ਪੰਚਕੂਲਾ ਵਿਚ ਨੌਕਰਾਣੀ ਨੇ ਕੀਤਾ ਮਾਲਕਨ ਦਾ ਬੇਰਹਿਮੀ ਨਾਲ ਕਤਲ

ਪੰਚਕੂਲਾ, 4 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਪੰਚਕੂਲਾ ਵਿਖੇ ਇਕ ਰਿਟਾਇਰਡ ਕੈਪਟਨ ਦੀ ਪਤਨੀ ਦਾ ਘਰ ਦੀ ਹੀ ਨੌਕਰੀ ਵਲੋਂ ਬੇਰਹਿਮੀ ਨਾਲ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੀ ਕਾਰਨ ਰਿਹਾ ਹਤਿਆ ਕਰਨ ਦਾ

ਮਿਲੀ ਜਾਣਕਾਰੀ ਅਨੁਸਾਰ ਪੰਚਕੂਲਾ (Panchkula) ਦੇ ਸੈਕਟਰ-2 ਵਿਖੇ ਬਣੀ ਇਕ ਕੋਠੀ ਵਿਚ ਇਕ ਘਰੇਲੂ ਨੌਕਰਾਣੀ ਵਲੋਂ ਜੋ ਆਪਣੀ ਹੀ ਮਾਲਕਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਚਲਦਿਆਂ ਨੌਕਰਾਣੀ ਵਲੋਂ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲਾਸ਼ (Corpse) ਨੂੰ ਗੁਆਂਢੀ ਦੀ ਛੱਤ 'ਤੇ ਰੱਖ ਦਿੱਤਾ ਤਾਂ ਜੋ ਕਿਸੇ ਨੂੰ ਵੀ ਘਟਨਾ ਸਬੰਧੀ ਪਤਾ ਨਾ ਲੱਗ ਸਕੇ । ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਕਤਲ ਕੀਤੇ ਜਾਣ ਦਾ ਕਾਰਨ ਨੌਕਰੀ ਵਲੋਂ ਚੋਰੀ ਕੀਤੇ ਗਹਿਣਿਆਂ ਦਾ ਮਾਲਕਨ ਵਲੋਂ ਨੌਕਰੀ ਤੋਂ ਪੁੱਛਿਆ ਜਾਣਾ ਸੀ ।

ਪੁਲਸ ਨੇ ਮਹਿਲਾ ਦੀ ਲਾਸ਼ ਭੇਜ ਦਿੱਤੀ ਹੈ ਪੋਸਟਮਾਰਟਮ ਲਈ

ਪੰਚਕੂਲਾ ਦੀ ਪੁਲਸ (Panchkula Police) ਵਲੋਂ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕਰਦਿਆਂ ਮਹਿਲਾ ਦੀ ਲਾਸ਼ ਪੋਸਟਮਾਰਟਮ (Postmortem) ਲਈ ਭੇਜ ਦਿੱਤੀ ਗਈ ਹੈ ਤੇ ਘਰ ਵਿਚ ਕੰਮ ਕਰਨ ਵਾਲੀ ਨੌਕਰਾਣੀ ਜਿਸ ਵਲੋੋਂ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ । ਪੁਲਸ ਨੂੰ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਜਦੋਂ ਘਰ ਦੀ ਮਾਲਕਨ ਨੇ ਨੌਕਰਾਣੀ ਤੋਂ ਗਹਿਣਿਆਂ ਸਬੰਧੀ ਵਾਰ-ਵਾਰ ਪੁੱਛਿਆ ਤਾਂ ਦੋਹਾਂ ਵਿਚਕਾਰ ਤਕਰਾਰ ਵਧ ਗਈ ਤੇ ਨੌਕਰੀ ਨੇ ਤਹਿਸ਼ ਵਿਚ ਆ ਕੇ ਉਸਦੀ ਹਤਿਆ ਕਰ ਦਿੱਤੀ ।

Related Post

Instagram