

ਆਟੋ ਚਾਲਕ ਦੀ ਗਲਤੀ ਕਾਰਨ ਹੋਇਆ ਵੱਡਾ ਹਾਦਸਾ ਖੜੀ ਬਲੈਨੋ ਗੱਡੀ ਚ ਜਾ ਵੱਜੀ ਸਵਾਰੀਆਂ ਨਾਲ ਭਰੀ ਬੱਸ ਕਾਰ ਦਾ ਹੋਇਆ ਭਾਰੀ ਨੁਕਸਾਨ ਨਾਭਾ, 11 ਅਕਤੂਬਰ 2025 : ਨਾਭਾ ਦੇ ਕਾਲਜ ਗਰਾਊਂਡ ਨੇੜੇ ਆਟੋ ਚਾਲਕ ਦੀ ਗਲਤੀ ਕਾਰਨ ਵੱਡਾ ਹਾਦਸਾ ਹੋਣੋ ਟਲ ਗਿਆ।ਸਵਾਰੀਆਂ ਨਾਲ ਭਰੀ ਬਸ ਦੇ ਅੱਗੋਂ ਆਟੋ ਚਾਲਕ ਦੇ ਇਕਦਮ ਮੋੜਨ ਕਾਰਨ ਬੱਸ ਦਾ ਸੰਤੁਲਨ ਵਿਗੜਨ ਕਾਰਨ ਬੱਸ ਖੜੀ ਬਲੈਨੋ ਗੱਡੀ ਵਿੱਚ ਜਾਂ ਵੱਜੀ। ਮੌਕੇ ਤੇ ਬੱਸ ਡਰਾਈਵਰ ਨਾਲ ਗੱਲਬਾਤ ਕੀਤੀ ਕਿ ਆਟੋ ਚਾਲਕ ਨੇ ਕਿਹਾ ਕਿ ਬਗੈਰ ਇਸ਼ਾਰਾ ਕੀਤੇ ਇਕਦਮ ਮੋੜਨ ਕਾਰਨ ਬੱਸ ਗੱਡੀ ਵਿੱਚ ਜਾ ਵੱਜੀ । ਬੱਸ ਜੋ ਕਿ ਸਵਾਰੀਆਂ ਨਾਲ ਭਰੀ ਹੋਈ ਸੀ ਪਰ ਡਰਾਈਵਰ ਦੀ ਸਮਝਦਾਰੀ ਕਰਕੇ ਬਚਾਅ ਹੋ ਗਿਆ ਪਰ ਬਲੈਨੋ ਗੱਡੀ ਦਾ ਭਾਰੀ ਨੁਕਸਾਨ ਹੋ ਗਿਆ। ਇਸ ਮੌਕੇ ਬਲੈਨੋ ਗੱਡੀ ਮਾਲਕ ਨੇ ਕਿਹਾ ਕਿ ਮੈਂ ਸਾਹਮਣੇ ਦੁਕਾਨ ਵਿੱਚ ਬੈਠਾ ਸੀ ਅਤੇ ਸਾਡੀ ਗੱਡੀ ਸਾਈਡ ਤੇ ਖੜੀ ਸੀ ਉਸਦੇ ਪਿੱਛੇ ਆ ਕੇ ਬਸ ਟਕਰਾਉਣ ਕਾਰਨ ਗੱਡੀ ਦਾ ਭਾਰੀ ਨੁਕਸਾਨ ਹੋਇਆ ਹੈ।ਇਸ ਵਿੱਚ ਸਾਰੇ ਗਲਤੀ ਆਟੋ ਚਾਲਕ ਦੀ ਹੈ ਜਿਸਨੇ ਇਕਦਮ ਮੋੜ ਕੱਟ ਦਿੱਤਾ, ਇਸ ਕਾਰਨ ਇਹ ਹਾਦਸਾ ਹੋਇਆ ਹੈ।ਇਸ ਮੌਕੇ ਪੁਲਸ ਮੁਲਾਜ਼ਮ ਨੇ ਕਿਹਾ ਕਿ ਅਸੀਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰ ਰਹੇ ਹਾਂ, ਜਿਸ ਦਾ ਕਸੂਰ ਹੋਵੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।