ਇਟਾਵਾ `ਚ ਮੇਕਅਪ ਆਰਟਿਸਟ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਇਟਾਵਾ, 23 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਇਟਾਵਾ ਵਿਖੇ ਇਕ ਮੇਕਅਪ ਆਰਟਿਸਟ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਮੇਕਅਪ ਆਰਟਿਸਟ
ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਸ਼ਹਿਰ ਇਟਾਵਾ (Etawah) ਵਿਖੇ ਜੋ ਸਿਵਲ ਲਾਈਨ ਥਾਣਾ ਅਧੀਨ ਆਉਂਦੇ ਇਲਾਕੇ ਵਿਚ ਬਣੀ ਵਿੰਦਾਵਨ ਕਾਲੋਨੀ `ਚ 26 ਸਾਲਾ ਮੇਕਅਪ ਆਰਟਿਸਟ ਨੇ ਕਥਿਤ ਮਾਨਸਿਕ ਪ੍ਰੇਸ਼ਾਨੀ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਦੀ ਪਛਾਣ ਕੋਮਲ ਮਿਸ਼ਰਾ (Komal Mishra) ਦੇ ਤੌਰ 'ਤੇ ਹੋਈ ਹੈ ।
ਵੀਡੀਓ `ਚ 5 ਲੋਕਾਂ `ਤੇ ਲਾਇਆ ਪ੍ਰੇਸ਼ਾਨ ਕਰਨ ਦਾ ਦੋਸ਼
ਖੁਦਕੁਸ਼ੀ ਤੋਂ ਪਹਿਲਾਂ ਬਣਾਏ ਗਏ ਇਕ ਵੀਡੀਓ `ਚ ਉਨ੍ਹਾਂ ਨੇ ਆਪਣੀ ਮੌਤ ਲਈ 5 ਲੋਕਾਂ ਨੂੰ ਜਿ਼ੰਮੇਵਾਰ ਠਹਿਰਾਉਂਦੇ ਹੋਏ ਪਤੀ ਨੂੰ ਪੂਰੀ ਤਰ੍ਹਾਂ ਨਿਰਦੋਸ਼ ਦੱਸਦਿਆਂ ਕਿਹਾ ਕਿ ਉਹ ਬਹੁਤ ਚੰਗੇ ਹਨ । ਪੁਲਸ ਅਨੁਸਾਰ ਕੋਮਲ ਆਪਣੇ ਪਤੀ ਸੌਰਭ ਦਿਵੇਦੀ ਨਾਲ ਰਹਿੰਦੀ ਸੀ ਅਤੇ ਪੇਸ਼ੇ ਤੋਂ ਮੇਕਅਪ ਆਰਟਿਸਟ ਸੀ ।
ਕਿਸ ਕਿਸ ਤੇ ਲਗਾਇਆ ਗਿਆ ਹੈ ਦੋਸ਼
ਵੀਡੀਓ `ਚ ਉਸ ਨੇ ਰੂਬੀ ਖਾਨ, ਸ਼ਬੀਨਾ ਖਾਨ, ਅਕਸ਼ੈ, ਤੇਜਿੰਦਰ ਅਤੇ ਅਭਿਸ਼ੇਕ ਸਿੰਘ `ਤੇ ਲਗਾਤਾਰ ਮਾਨਸਿਕ ਰੂਪ `ਚ ਪ੍ਰੇਸ਼ਾਨ (Mentally disturbed) ਕਰਨ ਦਾ ਦੋਸ਼ ਲਾਇਆ ਹੈ । ਉੱਥੇ ਹੀ ਪਤੀ ਸੌਰਭ ਦਾ ਕਹਿਣਾ ਹੈ ਕਿ ਵਿਆਹ ਤੋਂ ਪਹਿਲਾਂ ਦੀਆਂ ਕੁਝ ਗੱਲਾਂ ਨੂੰ ਲੈ ਕੇ ਕੋਮਲ ਨੂੰ ਉਸ ਦੇ ਨਾਲ ਕੰਮ ਕਰਨ ਵਾਲੇ ਲੋਕ ਲੰਬੇ ਸਮੇਂ ਤੋਂ ਪ੍ਰੇਸ਼ਾਨ ਕਰ ਰਹੇ ਸਨ । ਸੂਚਨਾ `ਤੇ ਪੁਲਸ ਅਤੇ ਫੋਰੈਂਸਿਕ ਟੀਮ ਮੌਕੇ `ਤੇ ਪਹੁੰਚੀ । ਮ੍ਰਿਤਕ ਦੇਹ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਗਿਆ ਹੈ । ਪੁਲਸ ਨੇ ਵੀਡੀਓ ਨੂੰ ਕਬਜ਼ੇ `ਚ ਲੈ ਕੇ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
