ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਵਿੱਚ ਮਾਲੇਰਕੋਟਲਾ ਪੁਲਸ ਨੂੰ ਵੱਡੀ ਸਫਲਤਾ
- by Jasbeer Singh
- December 1, 2025
ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਵਿੱਚ ਮਾਲੇਰਕੋਟਲਾ ਪੁਲਸ ਨੂੰ ਵੱਡੀ ਸਫਲਤਾ ਮਾਲੇਰਕੋਟਲਾ, 1 ਦਸੰਬਰ 2025 : ਐਸ. ਪੀ. (ਡੀ) ਸਤਪਾਲ ਸ਼ਰਮਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਥਾਣਾ ਸਿਟੀ-। ਮਾਲੇਰਕੋਟਲਾ ਦੀ ਪੁਲਿਸ ਵੱਲੋਂ ਮੁਕੱਦਮਾ ਨੰਬਰ 288 ਮਿਤੀ 29/11/2025 ਅ/ਧ 310 (4), 310 (5) ਥਾਣਾ ਸਿਟੀ-। ਮਲੇਰਕੋਟਲਾ ਦਰਜ ਰਜਿਸਟਰ ਕੀਤਾ ਗਿਆ ਹੈ। ਕਿਸ ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ ਦੋਸ਼ੀ ਸਤਨਾਮ ਸਿੰਘ ਪੁੱਤਰ ਸੁਰਜੀਤ ਸਿੰਘ, ਕੁਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਉਰਫ ਬੱਬੂ ਪੁੱਤਰ ਨਿਰਮਲ ਸਿੰਘ, ਜਸਵਿੰਦਰ ਸਿੰਘ ਉਰਵ ਜੋ-ਜੋ ਪੁੱਤਰ ਅਮ੍ਰਿਤ ਸਿੰਘ ਵਾਸੀਆਨ ਆਦਮਪਾਲ, ਥਾਣਾ ਸੰਦੇੜ, ਸੋਮਾ ਪੁੱਤਰ ਅਸ਼ੋਕੀ ਵਾਸੀ ਰਾਏਕੇਟ ਅਤੇ ਵਿਜੇ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਵਾਰਡ ਨੰਬਰ 02, ਡਾਕਟਰ ਅੰਬੇਦਕਰ ਬਸਤੀ, ਅਹਿਮਦਗੜ੍ਹ ਸ਼ਾਮਲ ਹੈ ਵਿਰੁੱਧ ਮੁਕੱਦਮਾ ਵਿਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ। ਕੀ ਕੀ ਕੀਤਾ ਗਿਆ ਹੈ ਬਰਾਮਦ ਉਪਰੋਕਤ ਵਿਅਕਤੀਆਂ ਕੋਲੋਂ ਇੱਕ ਛੁਰੀ, ਇੱਕ ਦਾਅ, ਇੱਕ ਨੰਗੀ ਤਲਵਾਰ, ਇੱਕ ਗੰਡਾਸੀ (ਲੋਹਾ), ਇੱਕ ਬੇਸਵਾਲ (ਲੱਕੜ) ਬ੍ਰਾਮਦ ਕਰਵਾਇਆ ਗਿਆ ਹੈ। ਉਕਤਾਨ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ ਜਿਲ੍ਹਾ ਮਾਲੇਰਕੋਟਲਾ ਦੇ ਏਰੀਆਂ ਵਿੱਚ ਚੋਰੀ ਦੀਆਂ ਕਾਫੀ ਘਟਨਾਵਾਂ ਨੂੰ ਅਜਾਮ ਦਿੱਤਾ ਗਿਆ ਸੀ । ਉਨ੍ਹਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਗਿਆ ਕਿ ਦੋਸੀਆਨ ਉਕਤਾਨ ਵੱਲੋਂ ਜਿਲ੍ਹਾ ਮਾਲੇਰਕੋਟਲਾ ਦੀ ਏਰੀਆ ਵਿਚੋਂ ਕਾਫੀ ਖੇਤਾਂ ਦੇ ਟਰਾਂਸਫਾਰਮਰ ਚੋਰੀ ਕੀਤੇ ਗਏ ਸਨ, ਜਿਹਨਾਂ ਨੂੰ ਗ੍ਰਿਫਤਾਰ ਕਰਕੇ ਨਿਮਨ-ਲਿਖਤ ਦਰਸਾਏ ਮੁਕੱਦਮਿਆਂ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਅਦਾਲਤ ਤੋ਼ ਰਿਮਾਂਡ ਪ੍ਰਾਪਤ ਕਰਕੇ ਕੀਤੀ ਜਾਵੇਗੀ ਪੁੱਛਗਿੱਛ ਉਪਰੋਕਤ ਤੋਂ ਇਲਾਵਾ ਉਕਤਾਨ ਦੋਸ਼ੀਆਨ ਵਿਚੋਂ ਦੋਸ਼ੀ ਸਤਨਾਮ ਸਿੰਘ ਦੇ ਖਿਲਾਫ ਵੱਖ-2 ਬਾਣਿਆਂ ਵਿੱਚ ਪਹਿਲਾਂ ਵੀ 04 ਮੁਕੱਦਮੇ ਅਤੇ ਦੋਸ਼ੀ ਜਸਵਿੰਦਰ ਸਿੰਘ ਉਰਫ ਜੋ-ਜੋ ਦੇ ਖਿਲਾਫ ਇੱਕ ਮੁਕੱਦਮਾ ਦਰਜ ਰਜਿਸਟਰ ਹੋਣਾ ਪਾਇਆ ਗਿਆ ਹੈ। ਮਾਨਯੋਗ ਅਦਾਲਤ ਪਾਸੋਂ ਉਕਤਾਨ ਦੋਸ਼ੀਆਨ ਦਾ ਪੁਲਿਸ ਰਿਮਾਣ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ, ਜਿਸ ਨਾਲ ਇਹਨਾਂ ਵੱਲੋਂ ਕੀਤੀਆਂ ਗਈਆਂ ਹੋਰ ਚੰਰੀ/ਲੁੱਟ ਖੋਹ ਦੀਆਂ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
