post

Jasbeer Singh

(Chief Editor)

ਮਨਾਲੀ ਪੁਲਸ ਨੇ ਕੀਤਾ ਝੰਡਾ ਲਗਾਉਣ ਵਾਲੇ ਦੋਵੇਂ ਬਾਈਕ ਸਵਾਰਾਂ ਵਿਰੁੱਧ ਕੇਸ ਦਰਜ

post-img

ਮਨਾਲੀ ਪੁਲਸ ਨੇ ਕੀਤਾ ਝੰਡਾ ਲਗਾਉਣ ਵਾਲੇ ਦੋਵੇਂ ਬਾਈਕ ਸਵਾਰਾਂ ਵਿਰੁੱਧ ਕੇਸ ਦਰਜ ਮਨਾਲੀ : ਪੰਜਾਬ ਦੇ ਨੌਜਵਾਨਾਂ ਦੇ ਮਨਾਲੀ ਵਿਖੇ ਮੋਟਰਸਾਈਕਲਾਂ ਤੇ ਝੰਡੇ ਲਗਾ ਕੇ ਪਹੁੰਚਣ ਦੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਮਨਾਲੀ ਕੇ. ਡੀ. ਸ਼ਰਮਾ ਨੇ ਕਿਹਾ ਕਿ ਜੋ ਦੋ ਨੌਜਵਾਨ ਆਪਣੀਆਂ ਬਾਈਕਾਂ `ਤੇ ਝੰਡੇ ਲਗਾ ਕੇ ਮਨਾਲੀ ਪਹੁੰਚੇ ਸਨ ਨੂੰ ਕੁੱਝ ਲੋਕਾਂ ਅਤੇ ਪੁਲਸ ਨੇ ਰੋਕ ਲਿਆ ਅਤੇ ਕੁੱਝ ਸਥਾਨਕ ਲੋਕਾਂ ਨੇ ਮੋਟਰਸਾਈਕਲ ਤੋਂ ਝੰਡਾ ਉਤਾਰਿਆ ਤੇ ਪੈਰਾਂ ਹੇਠ ਰੋਲ ਦਿੱਤਾ । ਡੀ. ਐਸ. ਪੀ. ਮਨਾਲੀ ਕੇ. ਡੀ. ਸ਼ਰਮਾ ਨੇ ਕਿਹਾ ਕਿ ਦੋਵਾਂ ਮੋਟਰਸਾਈਕਲ ਸਵਾਰਾਂ ਖਿਲਿਾਫ਼ ਭਾਰਤੀ ਨਿਆਂ ਕੋਡ 2023 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ । ਇਨ੍ਹਾਂ ਬਾਈਕ ਸਵਾਰਾਂ ਨੇ ਆਪਣੀਆਂ ਬਾਈਕਾਂ `ਤੇ ਝੰਡੇ ਲਗਾਏ ਸਨ । ਪੁਲਸ ਨੇ ਇਹ ਝੰਡੇ ਹਟਾ ਦਿੱਤੇ ਹਨ । ਪੁਲਸ ਨੇ ਕਾਰਵਾਈ ਕੀਤੀ ਅਤੇ ਮੁਲਜ਼ਮਾਂ ਵਿਰੁੱਧ ਬੀ. ਐਨ. ਐਸ. ਦੀ ਧਾਰਾ 152, 351(2) ਅਤੇ 3 (5) ਤਹਿਤ ਮਾਮਲਾ ਦਰਜ ਕੀਤਾ। ਡਿਪਟੀ ਸੁਪਰਡੈਂਟ ਕੇਡੀ ਸ਼ਰਮਾ ਨੇ ਕਿਹਾ ਕਿ ਪੁਲਸ ਇਸ ਮਾਮਲੇ ਵਿੱਚ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ । ਝੰਡੇ ਲਗਾਉਣ ਵਾਲਿਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤੇ ਜਾਣ ਦੀ ਸੰਭਾਵਨਾ ਹੈ । ਡੀ. ਐਸ. ਪੀ. ਨੇ ਇਲਾਕੇ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਪੁਲਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 180 ਬਾਈਕ ਸਵਾਰਾਂ ਦੇ ਚਲਾਨ ਜਾਰੀ ਕੀਤੇ ਹਨ । ਇਨ੍ਹਾਂ ਵਿੱਚ ਬਿਨਾਂ ਹੈਲਮੇਟ ਅਤੇ ਤੇਜ਼ ਰਫ਼ਤਾਰ ਨਾਲ ਮੋਟਰ ਸਾਈਕਲ ਚਲਾਉਣ ਵਾਲੇ ਸ਼ਾਮਲ ਹਨ ।

Related Post