July 6, 2024 01:33:19
post

Jasbeer Singh

(Chief Editor)

Patiala News

ਪਟਿਆਲਵੀਆਂ ਦੇ ਸਹਿਯੋਗ ਨਾਲ ਮੰਡਲ ਕਰਦਾ ਰਹੇਗਾ ਸ੍ਰੀਮਦ ਭਾਗਵਤ ਕਥਾਵਾਂ ਦਾ ਆਯੋਜਨ : ਅਨੀਸ਼ ਮੰਗਲਾ

post-img

ਪਟਿਆਲਾ, 3 ਮਈ (ਜਸਬੀਰ)-ਸ੍ਰੀ ਰਾਧਾ �ਿਸ਼ਨ ਸੰਕੀਰਤਨ ਮੰਡਲ ਦੇ ਸੰਸਥਾਪਕ ਅਨੀਸ਼ ਮੰਗਲਾ ਨੇ ਕਿਹਾ ਕਿ ਪਟਿਆਲਾ ਸ਼ਹਿਰ ਧਾਰਮਿਕ ਨਗਰੀ ਹੈ। ਇਥੋਂ ਦੇ ਲੋਕ ਧਾਰਮਿਕ ਅਤੇ ਸਮਾਜਿਕ ਕੰਮਾਂ ਵਿਚ ਬੇਹੱਦ ਦਿਲਚਸਪੀ ਲੈਂਦੇ ਹਨ। ਮੰਡਲ ਵਲੋਂ ਕਰਵਾਈ ਗਈ ਸ੍ਰੀਮਦ ਭਾਗਵਤ ਕਥਾ ਸਪਤਾਹ ਦੌਰਾਨ ਪਟਿਆਲਵੀਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ। ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਸ੍ਰੀ ਵਰਿੰਦਾਵਨ ਧਾਮ ਤੋਂ ਆਏ ਕਥਾਵਿਆਸ ਪਰਮ ਪੂਜਨੀਕ ਰਵੀਨੰਦਨ ਸ਼ਾਸਤਰੀ ਜੀ ਮਹਾਰਾਜ ਵਲੋਂ ਸੁਣਾਈ ਗਈ ਕਥਾ ਦਾ ਆਨੰਦ ਲਿਆ। ਕਥਾ ਦੇ ਸੰਪਨ ਹੋਣ ਤੋਂ ਬਾਅਦ ਮੰਡਲ ਵਲੋਂ ‘ਏਕ ਸ਼ਾਮ ਸ੍ਰੀ ਰਾਧਾ ਗੋਵਿੰਦ ਕੇ ਨਾਮ’ ਆਯੋਜਿਤ ਕੀਤੀ ਗਈ, ਜਿਸ ਵਿਚ ਸ੍ਰੀਧਾਮ ਵਰਿੰਦਾਵਨ ਤੋਂ ਗੋਰਾ ਮਨੀ ਅਤੇ ਉਨ੍ਹਾਂ ਦੇ ਪਤੀ ਸ਼੍ਰੀ ਪਰਮ ਦਾਸ ਦੀ ਅਗਵਾਈ ਹੇਠ ਵਿਦੇਸ਼ੀ ਭਗਤਾਂ ਨੇ ਪਹੁੰਚ ਕੇ ਕੀਰਤਨ ਕੀਤਾ, ਜਿਸ ਦਾ ਹਜ਼ਾਰਾਂ ਪਟਿਆਲਵੀਆਂ ਨੇ ਆਨੰਦ ਲਿਆ। ਉਨ੍ਹਾਂ ਕਿਹਾ ਕਿ ਇਸ ਕਥਾ ਸਪਤਾਹ ਨੂੰ ਸਫਲ ਬਣਾਉਣ ਲਈ ਅਤੇ ਵੱਡੀ ਗਿਣਤੀ ਵਿਚ ਕਥਾ ਦਾ ਆਨੰਦ ਲੈਣ ਲਈ ਪਹੁੰਚਣ ਵਾਲੇ ਸਮੂਹ ਭਗਤਾਂ ਦਾ ਮੰਡਲ ਧੰਨਵਾਦ ਕਰਦਾ ਹੈ। ਮੰਡਲ ਵਲੋਂ ਉਨ੍ਹਾਂ ਸਮੂਹ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਦਾ ਇਸ ਕਥਾ ਦੇ ਆਯੋਜਨ ਵਿਚ ਵਿਸ਼ੇਸ਼ ਸਹਿਯੋਗ ਰਿਹਾ। ਜਿਨ੍ਹਾਂ ਭਗਤਾਂ ਨੇ ਸ੍ਰੀਧਾਮ ਵਰਿੰਦਾਵਨ ਵਿਚ ਬਣ ਰਹੀ 40 ਕਮਰਿਆਂ ਦੇ ਆਸ਼ਰਮ ਦੇ ਨਿਰਮਾਣ ਲਈ ਸਹਿਯੋਗ ਦਿੱਤਾ, ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ। ਮੰਗਲਾ ਨੇ ਕਿਹਾ ਕਿ ਸ੍ਰੀ ਰਾਧਾ ਕਿ੍ਰਸ਼ਨ ਚੈਰੀਟੇਬਲ ਟਰੱਸਟ ਵਲੋਂ ਵਰਿੰਦਾਵਨ ਧਾਮ ਵਿਚ 1200 ਵਰਗ ਗਜ ਵਿਚ 40 ਏ. ਸੀ. ਕਮਰਿਆਂ ਦਾ ਇਕ ਅਤਿ ਆਧੁਨਿਕ ਆਸ਼ਰਮ ਬਣਾਇਆ ਜਾ ਰਿਹਾ ਹੈ। ਇਸ ਵਿਚ ਇਕ ਸਤਿਸੰਗ ਭਵਨ ਅਤੇ ਇਕ ਲੰਗਰ ਭਵਨ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਭਗਤ ਇਸ ਕਾਰਜ ਵਿਚ ਸਹਿਯੋਗ ਦੇ ਸਕਦਾ ਹੈ। ਕਈ ਲੋਕਾਂ ਨੇ ਕਮਰਾ ਬਣਾਉਣ ਲਈ 5-5 ਲੱਖ ਅਤੇ 11-11 ਲੱਖ ਰੁਪਏ ਦੀ ਸੇਵਾ ਦਿੱਤੀ ਹੈ। ਜੇਕਰ ਹੋਰ ਭਗਤ ਇਸ ਏ. ਸੀ. ਆਸ਼ਰਮ ਵਿਚ ਸਹਿਯੋਗ ਦੇਣਾ ਚਾਹੁੰਦੇ ਹਨ ਤਾਂ ਉਹ ਮੰਡਲ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ ਹੋਈ ਸ੍ਰੀਮਦ ਭਾਗਵਤ ਕਥਾ ਮੰਡਲ ਦੇ ਪ੍ਰਧਾਨ ਅਨਿਲ ਗਰਗ, ਜਨਰਲ ਸਕੱਤਰ ਅਨਿਲ ਖੰਨਾ, ਕੈਸ਼ੀਅਰ ਸੁਰਿੰਦਰ ਜਿੰਦਲ ਅਤੇ ਮੰਡਲ ਦੀ ਉਤਸਵ ਕਮੇਟੀ ਦੇ ਚੇਅਰਮੈਨ ਮਨੋਜ ਗਰਗ ਦੀ ਅਗਵਾਈ ਹੇਠ ਹੋਈ। ਮੰਡਲ ਦੇ ਸਮੁੱਚੇ ਮੈਂਬਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਫੋਟੋ 3 ਪੀਏਟੀ 25 ਕਥਾਵਿਆਸ ਰਵੀਨੰਦਨ ਸ਼ਾਸਤਰੀ ਜੀ ਮਹਾਰਾਜ ਨਾਲ ਯਾਦਗਾਰੀ ਫੋਟੋ ਕਰਵਾਉਂਦੇ ਹੋਏ ਮੰਡਲ ਦੇ ਸੰਸਥਾਪਕ ਅਨੀਸ਼ ਮੰਗਲਾ ਅਤੇ ਮੰਡਲ ਦੀ ਸਮੁੱਚੀ ਟੀਮ। (ਸੁੰਦਰ) (ਡੱਬੀ) ਡਾ. ਨਵੀਨ ਸਾਰੋਂਵਾਲਾ, ਮਨੀਸ਼ ਪੁਰੀ ਅਤੇ ਮੁਕੇਸ਼ ਦਿਕਸ਼ਿਤ ਨੇ ਲਿਆ ਰਵੀਨੰਦਨ ਸ਼ਾਸਤਰੀ ਜੀ ਤੋਂ ਆਸ਼ੀਰਵਾਦ ਕਥਾ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਸਾਰੋਂਵਾਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ. ਨਵੀਨ ਸਾਰੋਂਵਾਲਾ, ਨਗਰ ਨਿਗਮ ਦੇ ਇੰਸਪੈਕਟਰ ਮਨੀਸ਼ ਪੁਰੀ ਅਤੇ ਮੁਕੇਸ਼ ਦਿਕਸ਼ਿਤ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਕਥਾਵਿਆਸ ਪਰਮ ਪੂਜਨੀਕ ਰਵੀਨੰਦਨ ਸ਼ਾਸਤਰੀ ਜੀ ਮਹਾਰਾਜ ਤੋਂ ਆਸ਼ੀਰਵਾਦ ਲਿਆ। ਡਾ. ਨਵੀਨ ਸਾਰੋਂਵਾਲਾ ਨੇ ਕਿਹਾ ਕਿ ਇਸ ਕਥਾ ਸਪਤਾਹ ਦੌਰਾਨ ਪਟਿਆਲਾ ਵਿਚ ਲਗਾਤਾਰ ਸ੍ਰੀਮਦ ਭਾਗਵਤ ਕਥਾ ਦਾ ਆਨੰਦ ਬਰਸਦਾ ਰਿਹਾ। ਹਜ਼ਾਰਾਂ ਲੋਕਾਂ ਨੇ ਇਸ ਕਥਾ ਦਾ ਆਨੰਦ ਲਿਆ। ਉਨ੍ਹਾਂ ਇਸ ਕਥਾ ਦੇ ਆਯੋਜਨ ਲਈ ਸ੍ਰੀ ਰਾਧਾ �ਿਸ਼ਨ ਸੰਕੀਰਤਨ ਮੰਡਲ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਪੋ੍ਰਗਰਾਮ ਹੁੰਦੇ ਰਹਿਣੇ ਚਾਹੀਦੇ ਹਨ। ਉਨ੍ਹਾਂ ਸਮੂਹ ਪਟਿਆਲਵੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ੍ਰੀ ਰਾਧਾ �ਿਸ਼ਨ ਸੰਕੀਰਤਨ ਮੰਡਲ, ਸ੍ਰੀ ਰਾਧਾ �ਿਸ਼ਨ ਜਨ ਸੇਵਾ ਸੰਮਤੀ, ਸ੍ਰੀ ਰਾਧਾ �ਿਸ਼ਨ ਚੈਰੀਟੇਬਲ ਟਰੱਸਟ ਅਤੇ ਸ੍ਰੀ ਰਾਧਾ ਕਿ੍ਰਸ਼ਨ ਗਊ ਸੇਵਾ ਸੰਮਤੀ ਵਰਗੀਆਂ ਸੰਸਥਾਵਾਂ ਨੂੰ ਸਹਿਯੋਗ ਦੇਣ। ਇਹ ਸੰਸਥਾ ਸੇਵਾ ਅਤੇ ਧਰਮ ਦੇ ਵੱਡੇ ਕਾਰਜ ਕਰ ਰਹੀ ਹੈ। ਨਗਰ ਨਿਗਮ ਦੇ ਇੰਸਪੈਕਟਰ ਮਨੀਸ਼ ਪੁਰੀ ਅਤੇ ਮੁਕੇਸ਼ ਦਿਕਸ਼ਿਤ ਨੇ ਕਿਹਾ ਕਿ ਉਨ੍ਹਾਂ ਨੇ ਰੋਜ਼ਾਨਾ ਆਪਣੇ ਪਰਿਵਾਰ ਸਮੇਤ ਪਹੁੰਚ ਕੇ ਕਥਾ ਦਾ ਆਨੰਦ ਲਿਆ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਪੋ੍ਰਗਰਾਮਾਂ ਵਿਚ ਜਾ ਕੇ ਮਨ ਨੂੰ ਬਹੁਤ ਜ਼ਿਆਦਾ ਆਨੰਦ ਮਿਲਦਾ ਹੈ।

Related Post