post

Jasbeer Singh

(Chief Editor)

Punjab

ਉਤਰਾਖੰਡ ਵਿਖੇ ਬਸ ਦੇ ਖੱਡ ਵਿਚ ਡਿੱਗਣ ਕਾਰਨ ਕਈਆਂ ਦੀ ਮੌਤ ਕਈ ਜ਼ਖ਼ਮੀ

post-img

ਉਤਰਾਖੰਡ ਵਿਖੇ ਬਸ ਦੇ ਖੱਡ ਵਿਚ ਡਿੱਗਣ ਕਾਰਨ ਕਈਆਂ ਦੀ ਮੌਤ ਕਈ ਜ਼ਖ਼ਮੀ ਅਲਮੋੜਾ : ਉਤਰਾਖੰਡ ਦੇ ਅਲਮੋੜਾ ਵਿਚ ਸਲਟ ਤਹਿਸੀਲ ਕੇ ਮਾਰਚੂਲਾ ਸਥਿਤ ਕੂਪੀ ਪਿੰਡ ਕੋਲ ਬੱਸ ਖੱਡ ’ਚ ਨਦੀ ਵਾਲੇ ਡੱਗ ਕੇ ਹਾਦਸੇ ਦਾ ਸਿ਼ਕਾਰ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਲੀਖਾਲ ਤੋਂ ਰਾਮਨਗਰ ਆ ਰਹੀ ਬੱਸ ’ਚ 40 ਯਾਤਰੀ ਸਵਾਰ ਸਨ । ਹਾਦਸੇ ਵਿਚ ਕਰੀਬ 22 ਲੋਕਾਂ ਦੇ ਮਰਨ ਦੀ ਸੂਚਨਾ ਹੈ । ਪੁਲਸ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹਨ । ਜਾਣਕਾਰੀ ਮੁਤਾਬਿਕ ਬੱਸ ਸੋਮਵਾਰ ਸਵੇਰੇ ਕਰੀਬ ਅੱਠ ਵਜੇ ਰਾਮਨਗਰ ਵੱਲ ਜਾ ਰਹੀ ਸੀ । ਮਾਰਚੂਲਾ ਕੋਲ ਪਹੁੰਚਣ ’ਤੇ ਬੱਸ ਕੰਟਰੋਲ ਖੋਹ ਕੇ ਕਰੀਬ ਸੌ ਮੀਟਰ ਡੂੰਘੀ ਖੱਡ ਵਿਚ ਡਿੱਗ ਗਈ । ਜ਼ਿਲ੍ਹਾ ਅਧਿਕਾਰੀ ਆਲੋਕ ਕੁਮਾਰ ਪਾਂਡੇ ਨੇ ਦੱਸਿਆ ਕਿ ਅਲਮੋੜਾ ਤੇ ਰਾਮਨਗਰ ’ਚ ਐਂਬੂਲੈਂਸ ਭੇਜੀ ਗਈ ਹੈ । ਬਚਾਅ ਕਾਰਜਾਂ ਨੂੰ ਤੇਜ਼ ਕਰ ਦਿੱਤਾ ਗਿਆ ਹੈ । ਸੱਤ ਤੋਂ ਵੱਧ ਮੌਤਾਂ ਦੀ ਪੁਸ਼ਟੀ ਹੋਈ ਹੈ। ਮੌਤਾਂ ਦਾ ਅੰਕੜਾ 22 ਤੋਂ ਜ਼ਿਆਦਾ ਹੋਣ ਦੀ ਸੂਚਨਾ ਹੈ। ਰਾਮਨਗਰ ਅਤੇ ਹਲਦਵਾਨੀ ਦੇ ਹਸਪਤਾਲਾਂ ਵਿਚ ਜ਼ਖ਼ਮੀਆਂ ਦੇ ਇਲਾਜ ਲਈ ਪ੍ਰਬੰਧ ਕੀਤੇ ਜਾ ਰਹੇ ਹਨ ।

Related Post