
ਮੇਅਰ ਕੁੰਦਨ ਗੋਗੀਆ ਦਾ ਸਰਪੰਚ ਜਸਵਿੰਦਰ ਸਿੰਘ ਆਕੜੀ ਵੱਲੋਂ ਸਨਮਾਨ
- by Jasbeer Singh
- January 23, 2025

ਮੇਅਰ ਕੁੰਦਨ ਗੋਗੀਆ ਦਾ ਸਰਪੰਚ ਜਸਵਿੰਦਰ ਸਿੰਘ ਆਕੜੀ ਵੱਲੋਂ ਸਨਮਾਨ - ਮੇਅਰ ਕੁੰਦਨ ਗੋਗੀਆ ਦਾ ਹਲਕਾ ਘਨੌਰ ਦੇ ਆਪ ਆਗੂਆਂ ਨੇ ਕੀਤਾ ਸਨਮਾਨ ਘਨੌਰ : ਅੱਜ ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਟੀਮ 'ਚੋਂ ਸਰਪੰਚ ਜਸਵਿੰਦਰ ਸਿੰਘ ਆਕੜੀ, ਬਲਾਕ ਪ੍ਰਧਾਨ ਭਗਵੰਤ ਸਿੰਘ ਸਿਹਰਾ, ਮਨਜਿੰਦਰ ਸਿੰਘ ਆਕੜੀ ਨੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਦਾ ਉਨ੍ਹਾਂ ਦੇ ਦਫਤਰ ਪਹੁੰਚ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਆਗੂਆਂ ਨੇ ਨਵ ਨਿਯੁਕਤ ਮੇਅਰ ਬਣਨ ਦੀ ਖੁਸ਼ੀ ਵਿੱਚ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ । ਇਸ ਮੌਕੇ ਸਰਪੰਚ ਜਸਵਿੰਦਰ ਸਿੰਘ ਆਕੜੀ ਨੇ ਕਿਹਾ ਕਿ ਨਵ ਨਿਯੁਕਤ ਮੇਅਰ ਤੇ ਬਹੁਤ ਆਸ ਹੈ ਕਾਫੀ ਸਮੇਂ ਤੋਂ ਰੁਕਿਆ ਹੋਇਆ ਪਟਿਆਲਾ ਸ਼ਹਿਰ ਦਾ ਡਿਵੈਲਪਮੈਂਟ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਪਟਿਆਲਾ ਨੂੰ ਇੱਕ ਸਾਫ ਸੁਥਰਾ ਸ਼ਹਿਰ ਬਣਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਇਸ ਨਿਯੁਕਤੀ ਤੇ ਆਮ ਆਦਮੀ ਪਾਰਟੀ ਦੇ ਟਕਸਾਲੀ ਵਲੰਟੀਅਰਾਂ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ।