

ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਦੀ ਹੋਈ ਮੀਟਿੰਗ - ਮੁਲਾਜ਼ਮਾਂ ਤੇ ਪੈਨਸ਼ਨਰਜ ਤੋਂ 200 ਪ੍ਰਤੀ ਮਹੀਨਾ ਕਟਿਆ ਜਾ ਰਿਹਾ ਟੈਕਸ ਬੰਦ ਕੀਤਾ ਜਾਵੇ : ਆਗੂ ਪਟਿਆਲਾ, 1 ਅਪ੍ਰੈਲ : ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਪਹਿਲਵਾਨ ਦੇ ਪਟਿਆਲਾ ਯੂਨਿਟ ਦੀ ਮੀਟਿੰਗ ਸੂਬਾ ਦਫਤਰੀ ਸਕੱਤਰ ਅਤੇ ਪਟਿਆਲਾ ਸਰਕਲ ਦੇ ਪ੍ਰਧਾਨ ਸ਼ਿਵਦੇਵ ਸਿੰਘ ਦੀ ਪ੍ਰਧਾਨਗੀ ਹੇਠ ਪੀ-3, 66 ਕੇ. ਵੀ. ਗਰਿਡ ਕਲੌਨੀ ਪਟਿਆਲਾ ਵਿਖੇ ਹੋਈ, ਜਿਸ ਵਿੱਚ ਵਿਸ਼ੇਸ਼ ਤੋਰ ਤੇ ਬਲਵਿੰਦਰ ਸਿੰਘ ਪਸਿਆਣਾ ਸਰਪ੍ਰਸਤ ਵੀ ਹਾਜ਼ਰ ਹੋਏ । ਇਸ ਮੌਕੇ ਬੀ. ਐਸ. ਸੇਖੋਂ ਜਨਰਲ ਸਕੱਤਰ ਪੰਜਾਬ ਨੇ ਦੱਸਿਆ ਕਿ ਮੀਟਿੰਗ ਵਿੱਚ ਮੁਲਾਜਮਾਂ ਤੇ ਪੈਨਸ਼ਨਰਜ਼ ਤੋਂ 200 ਪ੍ਰਤੀ ਮਹੀਨਾ ਵਿਕਾਸ ਦੇ ਨਾਂ 'ਤੇ ਕੱਟਿਆ ਜਾ ਰਿਹਾ ਟੈਕਸ ਬੰਦ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਅਤੇ ਪੈਨਸ਼ਨਰਜ਼ ਦੇ ਸੋਧੇ ਹੋਏ ਤਨਖਾਹ ਸਕੇਲਾਂ ਦਾ ਮਿਤੀ 01-01-2016 ਤੋਂ 30-06-2021 ਤੱਕ ਦਾ ਬਕਾਇਆ 12, 24, 36 ਅਤੇ 42 ਕਿਸ਼ਤਾਂ ਵਿੱਚ ਅਦਾਇਗੀ ਕਰਨ ਦੀਆਂ ਹਦਾਇਤਾਂ ਦਾ ਸਖਤ ਵਿਰੋਧ ਕਰਦੇ ਹੋਏ ਮੰਗ ਕੀਤੀ ਗਈ ਕਿ ਇਸ ਬਕਾਏ ਦੀ ਅਦਾਇਗੀ ਯਕਮੁਸ਼ਤ ਕੀਤੀ ਜਾਵੇ । ਫੀਲਡ ਦੇ ਦਫਤਰਾਂ ਵੱਲੋਂ ਪੈਨਸ਼ਨਰਜ਼ ਦੇ ਆਈ. ਐਫ. ਸੀ. ਕੋਡ, ਪੈਨ ਕਾਰਡ ਅਤੇ ਆਧਾਰ ਕਾਰਡ ਮੰਗਣ ਦੀ ਵੀ ਨਿਖੇਧੀ ਕੀਤੀ ਮੀਟਿੰਗ ਵਿੱਚ ਫੀਲਡ ਦੇ ਦਫਤਰਾਂ ਵੱਲੋਂ ਪੈਨਸ਼ਨਰਜ਼ ਦੇ ਆਈ. ਐਫ. ਸੀ. ਕੋਡ, ਪੈਨ ਕਾਰਡ ਅਤੇ ਆਧਾਰ ਕਾਰਡ ਮੰਗਣ ਦੀ ਵੀ ਨਿਖੇਧੀ ਕੀਤੀ ਗਈ ਕਿਉਂਕਿ ਇਹ ਦਸਤਾਵੇਜ਼ ਪਹਿਲਾਂ ਹੀ ਦਫਤਰਾਂ ਵਿੱਚ ਮੌਜੂਦ ਹਨ । ਇਸ ਸਬੰਧੀ ਇੱਕ ਡੈਪਟੇਸ਼ਨ ਕਾਰਜਕਾਰੀ ਇੰਜੀਨੀਅਰ ਪੂਰਬ ਮੰਡਲ ਪਟਿਆਲਾ ਨੂੰ ਵੀ ਮਿਲਿਆ ਅਤੇ ਉਪਰੋਕਤ ਦਸਤਾਵੇਜ਼ ਮੰਗਣਾ ਬੰਦ ਕਰਨ ਬਾਰੇ ਬੇਨਤੀ ਕੀਤੀ। ਇਸ ਮੀਟਿੰਗ ਵਿੱਚ ਜਥੇਬੰਦੀ ਦੀਆਂ ਚੋਣਾਂ ਸਬੰਧੀ ਪੂਰਬ ਮੰਡਲ ਪਟਿਆਲਾ ਅਤੇ ਪੱਛਮ ਮੰਡਲ ਪਟਿਆਲਾ ਦੀਆਂ ਚੋਣਾਂ ਮਿਤੀ 10-04-2025 ਨੂੰ ਰੱਖੀਆਂ ਗਈਆਂ । ਇਸ ਤੋਂ ਇਲਾਵਾ 10 ਨਵੇਂ ਮੈਂਬਰ ਵੀ ਜਥੇਬੰਦੀ ਵਿੱਚ ਸ਼ਾਮਲ ਕੀਤੇ ਗਏ। ਇਸ ਮੀਟਿੰਗ ਵਿੱਚ ਸ਼ਿਵਦੇਵ ਸਿੰਘ, ਬਲਵਿੰਦਰ ਸਿੰਘ ਪਸਿਆਣਾ ਅਤੇ ਬੀ. ਐਸ. ਸੇਖੋਂ ਤੋਂ ਇਲਾਵਾ ਬਲਵੰਤ ਸਿੰਘ ਕਾਲਵਾ, ਇੰਦਰਜੀਤ ਸਿੰਘ, ਸੁਰਜੀਤ ਸਿੰਘ, ਹਰੀ ਸਿੰਘ, ਰਜਿੰਦਰ ਸਿੰਘ ਪੱਪੀ, ਸੁਰਜੀਤ ਸਿੰਘ ਐਸ. ਡੀ. ਓ., ਸਤਪਾਲ ਮਹਿਤਾ, ਸਿਕੰਦਰ ਸਿੰਘ, ਪਰਮਜੀਤ ਸਿੰਘ, ਸੁਰਿੰਦਰ ਸਿੰਘ ਸੋਢੀ, ਗੁਰਵੀਰ ਸਿੰਘ ਗੁਲਾਟੀ, ਪਰਮਜੀਤ ਸਿੰਘ ਜੇ. ਈ., ਰਛਪਾਲ ਸਿੰਘ ਆਦਿ ਵੀ ਹਾਜ਼ਰ ਸਨ । ਰੀਠਖੇੜੀ ਸਬ ਡਵੀਜਨ ਵਿਖੇ ਰਖਿਆ ਗਿਆ ਸਮਾਗਮ ਇਸ ਮੌਕੇ ਉਤਮਵੀਰ ਸਿੰਘ ਲਾਇਨਮੈਨ ਰੀਠਖੇੜੀ ਸਬ ਡਵੀਜਨ ਪੀਐਸਪੀਸੀਐਲ ਵਿਚੋਂ 35 ਸਾਲ ਦੀ ਸੇਵਾ ਕਰਨ ਉਪਰੰਤ ਮਿਤੀ 31-03-2025 ਨੂੰ ਸੇਵਾ ਨਿਵਿਰਤ ਹੋਏ ਉਨਾਂ ਦੀ ਸੇਵਾ ਨਿਵਿਰਤੀ ਦੇ ਸਬੰਧ ਵਿੱਚ ਰੀਠਖੇੜੀ ਸਬ ਡਵੀਜਨ ਵਲੋਂ ਇੱਕ ਸਮਾਗਮ ਰੱਖਿਆ ਗਿਆ, ਜਿਸ ਵਿੱਚ ਉਤਮਵੀਰ ਸਿੰਘ ਲ.ਮ. ਨੂੰ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਪਹਿਲਵਾਨ), ਅਤੇ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨਜ਼ ਪੰਜਾਬ (ਪਹਿਲਵਾਨ) ਦੇ ਸੂਬਾ ਲੀਡਰਾਂ ਸ਼ਿਵਦੇਵ ਸਿੰਘ ਸੂਬਾ ਦਫਤਰ ਸਕੱਤਰ, ਕੁਲਵੰਤ ਸਿੰਘ ਨਾਭਾ ਡਿਪਟੀ ਜਨਰਲ ਸਕੱਤਰ ਪੰਜਾਬ, ਬ੍ਰਿਜ ਮੋਹਨ ਚੋਪੜਾ ਸਰਕਲ ਸੈਕਟਰੀ ਪਟਿਆਲਾ, ਦਵਿੰਦਰਜੀਤ ਸਿੰਘ ਐਸਡੀਓ ਰੀਠਖੇੜੀ ਵਲੋਂ ਉਤਮਵੀਰ ਸਿੰਘ ਲ.ਮ. ਨੂੰ ਗਿਫਟ ਅਤੇ ਯਾਦਗਾਰੀ ਚਿੰਨ ਭੇਂਟ ਕੀਤੇ ਗਏ।