post

Jasbeer Singh

(Chief Editor)

Patiala News

ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ, ਹੈਡ ਆਫਿਸ ਯੂਨਿਟ ਪਟਿਆਲਾ ਦੀ ਮੀਟਿੰਗ ਆਯੋਜਿਤ

post-img

ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ, ਹੈਡ ਆਫਿਸ ਯੂਨਿਟ ਪਟਿਆਲਾ ਦੀ ਮੀਟਿੰਗ ਆਯੋਜਿਤ ਪਟਿਆਲਾ : ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ, ਹੈਡ ਆਫਿਸ ਯੂਨਿਟ ਪਟਿਆਲਾ ਦੀ ਮੀਟਿੰਗ ਭਿੰਦਰ ਸਿੰਘ ਚਹਿਲ ਦੀ ਪ੍ਰਧਾਨਗੀ ਹੇਠ ਅਣਖੀ ਭਵਨ ਫੈਕਟਰੀ ਏਰੀਆ ਪਟਿਆਲਾ ਵਿਖੇ ਹੋਈ। ਮੀਟਿੰਗ ਦੌਰਾਨ ਇੰਜੀ. ਹਰਜੀਤ ਸਿੰਘ ਸਕੱਤਰ ਵਲੋਂ ਸਰਕਾਰ ਦੀ ਮਾੜੀ ਕਾਰਜੁਗਾਰੀ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਅਣਦੇਖੀ ਕਰਨ ਦਾ ਬਿਊਰਾ ਦਿੱਤਾ ਗਿਆ ਅਤੇ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ । ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਅਣਦੇਖੀ ਕਰਨ ਦੇ ਵਿਰੋਧ ਵਿੱਚ ਫੈਸਲਾ ਕੀਤਾ ਗਿਆ ਕਿ ਜਿਮਨੀ ਚੋਣਾਂ ਦੋਰਾਨ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੋਲ ਖੋਲਣ ਲਈ 10 ਨਵੰਬਰ 2024 ਨੂੰ ਬਰਨਾਲਾ ਵਿਧਾਨ ਹਲਕੇ ਵਿੱਚ ਸਾਂਝੇ ਫਰੰਟ ਵੱਜੋਂ ਹੋ ਰਹੀ ਰੈਲੀ ਵਿੱਚ ਵਫਦ ਸ਼ਮੂਲੀਅਤ ਕਰੇਗਾ । ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਸਟੇਟ ਬਾਡੀ ਵਲੋਂ 13 ਅਤੇ 14 ਨਵੰਬਰ 2024 ਨੂੰ ਅੰਮ੍ਰਿਤਸਰ ਵਿਖੇ ਹੋ ਰਹੇ ਡੈਲੀਗੇਟ ਇਜਲਾਸ ਵਿੱਚ ਹਿੱਸਾ ਲਿਆ ਜਾਵੇਗਾ, ਜਿਸ ਵਿੱਚ ਸਰਕਾਰ ਵਿਰੁੱਧ ਸਖਤ ਘੋਲ ਵਿੱਢਣ ਦੀ ਵਿਉਂਤਬੰਦੀ ਕੀਤੀ ਜਾਵੇਗੀ । ਇੰਜੀ: ਸੰਤੋਖ ਸਿੰਘ ਬੋਪਾਰਾਏ ਸੂਬਾ ਸਕੱਤਰ ਵਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਮੁਲਾਜਮਾਂ ਅਤੇ ਪੈਨਸ਼ਨਰਾਂ ਦੀ ਅਣਦੇਖੀ ਕਰਨ ਦੇ ਸਰਕਾਰ ਨੂੰ ਨਤੀਜੇ ਭੁਗਤਣੇ ਪੈਣਗੇ । ਹਾਲੇ ਵੀ ਸਮਾਂ ਹੈ ਕਿ ਸਰਕਾਰ ਮੁਲਾਜਮ ਅਤੇ ਪੈਨਸ਼ਨਰਜ਼ ਨਾਲ ਗੱਲਬਾਤ ਰਾਹੀਂ ਮਸਲਿਆਂ ਦਾ ਨਿਪਟਾਰਾ ਕਰੇ । ਭਿੰਦਰ ਸਿੰਘ ਚਹਿਲ ਪ੍ਰਧਾਨ ਵਲੋਂ ਵੀ ਸਰਕਾਰ ਨੂੰ ਕਰੜੇ ਹੱਥੀ ਲਿਆ ਗਿਆ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਮੁਲਾਜਮਾਂ ਅਤੇ ਪੈਨਸ਼ਨਰਜ਼ ਦੀਆਂ ਪੈਂਡਿੰਗ ਡੀ. ਏ. ਦੀਆਂ ਕਿਸ਼ਤਾਂ, ਪੇਅ ਕਮਿਸ਼ਨ ਦੇ ਬਕਾਏ, 112016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ 2.59 ਦਾ ਫੈਕਟਰ ਅਤੇ ਮੈਡੀਕਲ ਕੈਸ਼ਲੈਸ ਸਹੂਲਤਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ । ਮੀਟਿੰਗ ਵਿੱਚ ਇੰਜੀ: ਕਰਤਾਰ ਸਿੰਘ, ਇੰਜੀ. ਭਾਨ ਸਿੰਘ, ਇੰਜੀ ਪਰਮਜੀਤ ਸਿੰਘ, ਗੁਰਚਰਨ ਸਿੰਘ, ਮਹਿੰਦਰ ਸਿੰਘ ਟਿਵਾਣਾ, ਬਲਜੀਤ ਸਿੰਘ ਬਰਾੜ, ਸਰੂਪ ਇੰਦਰ ਸਿੰਘ, ਹਰਬੰਸ ਸਿੰਘ ਟਿਵਾਣਾ, ਇੰਜੀ: ਜਗਤਾਰ ਸਿੰਘ, ਵਿਪਨ ਕੁਮਾਰ, ਮਲਕੀਤ ਸਿੰਘ, ਇੰਜੀ: ਸਤਪਾਲ ਸ਼ਰਮਾ, ਮਨਮੋਹਨ ਸਿੰਘ ਸਿੱਧੂ ਅਤੇ ਭਾਰੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ । ਮੀਟਿੰਗ ਦੌਰਾਨ ਬਹੁਤ ਸਾਰੇ ਨਵੇਂ ਮੈਬਰਾਂ ਨੇ ਵੀ ਸ਼ਮੂਲੀਅਤ ਕੀਤੀ ਗਈ। ਜਿਸ ਦਾ ਜਥੇਬੰਦੀ ਵਲੋਂ ਪਰਿਵਾਰ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ ਗਿਆ ।

Related Post