
ਕੱਟੜਪੰਥੀ ਜਮਾਤ-ਏ-ਇਸਲਾਮੀ ਪਾਰਟੀ ਦੇ ਮੈਂਬਰਾਂ ਆਜ਼ਾਦੀ ਘੁਲਾਟੀਏ ਅਬਦੁਲ ਹਈ ਕਾਨੂ ਨੂੰ ਜੁੱਤੀਆਂ ਦੀ ਮਾਲਾ ਪੁਆ ਕੀਤਾ ਅਪ
- by Jasbeer Singh
- December 24, 2024

ਕੱਟੜਪੰਥੀ ਜਮਾਤ-ਏ-ਇਸਲਾਮੀ ਪਾਰਟੀ ਦੇ ਮੈਂਬਰਾਂ ਆਜ਼ਾਦੀ ਘੁਲਾਟੀਏ ਅਬਦੁਲ ਹਈ ਕਾਨੂ ਨੂੰ ਜੁੱਤੀਆਂ ਦੀ ਮਾਲਾ ਪੁਆ ਕੀਤਾ ਅਪਮਾਨ ਤੇ ਤਸ਼ਦੱਦ ਬੰਗਲਾਦੇਸ਼ : ਭਾਰਤ ਦੇ ਗੁਆਂਢੀ ਮੁਲਕ ਬੰਗਲਾਦੇਸ਼ ਵਿਚ ਕੱਟੜਪੰਥੀ ਜਮਾਤ-ਏ-ਇਸਲਾਮੀ ਪਾਰਟੀ ਦੇ ਮੈਂਬਰਾਂ ਨੇ ਦੇਸ਼ ਦੇ ਪ੍ਰਸਿੱਧ ਆਜ਼ਾਦੀ ਘੁਲਾਟੀਏ ਅਬਦੁਲ ਹਈ ਕਾਨੂ ਨੂੰ ਜੁੱਤੀਆਂ ਦੀ ਮਾਲਾ ਪੁਆ ਕੇ ਉਨ੍ਹਾਂ ਦਾ ਅਪਮਾਨ ਤੇ ਤਸ਼ਦੱਦ ਕੀਤਾ ਗਿਆ ਹੈ, ਜਿਸ ਨਾਲ ਬੰਗਲਾਦੇਸ਼ ਦੀ ਮੌਜੂਦਾ ਮੁਹੰਮਦ ਯੂਨੁਸ ਦੀ ਅਗਵਾਈ ਵਾਲੀ ਸਰਕਾਰ ਦਾ ਚੇਹਰਾ ਨੰਗਾ ਹੋਇਆ ਹੈ।ਦੱਸਣਯੋਗ ਹੈ ਕਿ ਸ਼ੇਖ਼ ਹਸੀਨਾ ਸਰਕਾਰ ਦਾ ਤਖ਼ਤਾ ਪਲਟਣ ਤੱਕ ਜਮਾਤ-ਏ-ਇਸਲਾਮੀ ਪਾਰਟੀ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਪਾਬੰਦੀਸ਼ੁਦਾ ਸੀ । ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਹੋ ਰਹੇ ਲਗਭਗ ਦੋ ਮਿੰਟ ਦੇ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਜਮਾਤ ਦੇ ਕਈ ਨੌਜਵਾਨ ਕਾਰਕੁੰਨ ਬਜ਼ੁਰਗ ਕਾਨੂ ਨੂੰ ਜੁੱਤੀਆਂ ਦੀ ਪਾਲਾ ਪੁਆ ਰਹੇ ਹਨ ਅਤੇ ਉਨ੍ਹਾਂ ਨੂੰ ਚਟਗਾਂਵ ਵਿਚ ਕੋਮਿੱਲਾ ਜ਼ਿਲ੍ਹੇ ਦੇ ਲੁਡਿਆਰਾ ਪਿੰਡ ਵਿਚ ਸਥਿਤ ਆਪਣਾ ਘਰ ਛੱਡ ਕੇ ਜਾਣ ਨੂੰ ਕਹਿ ਰਹੇ ਹਨ । ਇਸ ਦੌਰਾਨ ਇਕ ਵਿਅਕਤੀ ਨੇ ਕਿਹਾ, ਕੀ ਤੁਸੀਂ ਪੂਰੇ ਪਿੰਡ ਦੇ ਲੋਕਾਂ ਤੋਂ ਮਾਫ਼ੀ ਮੰਗ ਸਕਦੇ ਹੋ? ਤਾਂ ਕਾਨੂ ਨੇ ਹੱਥ ਜੋੜ ਕੇ ਸਾਰਿਆਂ ਤੋਂ ਮਾਫ਼ੀ ਵੀ ਮੰਗੀ । ਕਾਨੂ ਐਤਵਾਰ ਨੂੰ ਸਵੇਰੇ ਬਾਜ਼ਾਰ ਗਏ ਸਨ ਜਿੱਥੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ ਸੀ। ਆਵਾਮੀ ਲੀਗ ਦੀ ਸਰਕਾਰ ਡਿੱਗਣ ਤੋਂ ਬਾਅਦ ਕਾਨੂ ਆਪਣੇ ਪਿੰਡ ਪਰਤ ਗਏ ਸਨ। ਇਕ ਬੰਗਲਾਦੇਸ਼ੀ ਨਿਊਜ਼ ਪੋਰਟ ਨੇ ਕਾਨੂ ਦੇ ਹਵਾਲੇ ਨਾਲ ਕਿਹਾ, ਮੈਂ ਸੋਚਿਆ ਸੀ ਕਿ ਇਸ ਵਾਰ ਮੈਂ ਪਿੰਡ ਵਿਚ ਆਰਾਮ ਨਾਲ ਰਹਿ ਸਕਾਂਗਾ ਪਰ ਉਨ੍ਹਾਂ ਮੇਰੇ ਨਾਲ ਪਾਕਿਸਤਾਨੀ ਜੰਗਲੀ ਜਾਨਵਰੋਂ ਤੋਂ ਵੱਧ ਹਿੰਸਕ ਵਿਵਹਾਰ ਕੀਤਾ। ਜ਼ਿਕਰਯੋਗ ਹੈ ਕਿ ‘ਬੀਰ ਪ੍ਰਤੀਕ’ ਬੰਗਲਾਦੇਸ਼ ਦਾ ਚੌਥਾ ਸਭ ਤੋਂ ਵੱਡਾ ਵੀਰਤਾ ਪੁਰਸਕਾਰ ਹੈ ਅਤੇ ਕਾਨੂ ਉਨਵਾਂ 426 ਲੋਕਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ 1971 ਦੇ ਬੰਗਲਾਦੇਸ਼ ਮੁਕਤੀ ਸੰਗਰਾਮ ਵਿਚ ਬਹਾਦਰੀ ਦਿਖਾਉਣ ਲਈ ਪ੍ਰਦਾਨ ਕੀਤਾ ਗਿਆ ਸੀ । ਖ਼ਬਰਾਂ ਵਿਚ ਦੱਸਿਆ ਗਿਆ ਹੈ ਕਿ ਕਾਨੂ ਨੂੰ ਧਮਕਾਉਣ ਵਾਲੇ ਲੋਕਾਂ ਵਿਚ ਇਕ ਵਿਅਕੀਤ ਖ਼ਤਰਨਾਕ ਅੱਤਵਾਦੀ ਸੀ, ਜੋ 2006 ਵਿਚ ਦੁਬਈ ਚਲਾ ਗਿਆ ਸੀ ਅਤੇ ਯੂਨੁਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਬਣਨ ਤੋਂ ਬਾਅਦ ਵਾਪਸ ਪਰਤਿਆ ਸੀ । ਅੰਤਰਿਮ ਸਰਕਾਰ ਦੇ ਗਠਨ ਦੇ ਤੁਰੰਤ ਬਾਅਦ ਜਮਾਤ ਤੋਂ ਪਾਬੰਦੀ ਹਟਾ ਲਈ ਗਈ ਸੀ। ਇਸ ਘਟਨਾ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ੇਖ਼ ਹਸੀਨਾ ਦੀ ਪਾਰਟੀ ਆਵਾਮੀ ਲੀਗ ਨੇ ਕਿਹਾ ਕਿ ਬੰਗਲਾਦੇਸ਼ ਮੁਕਤੀ ਸੰਗਰਾਮ ਦੇ ਨਾਇਕਾਂ ਨਾਲ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਇਹ ਦੇਸ਼ ਦੇ ਮਾਣ ਤੇ ਇਤਿਹਾਸ ’ਤੇ ਸਿੱਧਾ ਹਮਲਾ ਹੈ। ਪਾਰਟੀ ਨੇ ਦੇਸ਼ਵਾਸੀਆਂ ਨੂੰ ਇਸ ਵਿਰੁੱਧ ਖੜ੍ਹੇ ਹੋਣ ਦੀ ਅਪੀਲ ਕੀਤੀ ।