post

Jasbeer Singh

(Chief Editor)

crime

ਪ੍ਰੇਮੀ ਨੇ ਪ੍ਰੇਮਿਕਾ ਨੂੰ ਗਰਭਵਤੀ ਕਰਕੇ ਜਾਨੋਂ ਮਾਰ ਪਾਣੀ ਵਿਚ ਸੁੱਟ ਕੀਤੀ ਖੁਦਕੁਸ਼ੀ ਦਾ ਮਾਮਲਾ ਸਾਬਤ ਕਰਨ ਦੀ ਕੋਸਿ਼

post-img

ਪ੍ਰੇਮੀ ਨੇ ਪ੍ਰੇਮਿਕਾ ਨੂੰ ਗਰਭਵਤੀ ਕਰਕੇ ਜਾਨੋਂ ਮਾਰ ਪਾਣੀ ਵਿਚ ਸੁੱਟ ਕੀਤੀ ਖੁਦਕੁਸ਼ੀ ਦਾ ਮਾਮਲਾ ਸਾਬਤ ਕਰਨ ਦੀ ਕੋਸਿ਼ਸ਼ ਮੈਹਰ : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਮੈਹਰ ਜਿ਼ਲ੍ਹੇ ਵਿੱਚ ਇੱਕ ਹਫ਼ਤਾ ਪਹਿਲਾਂ ਪਾਣੀ ਵਿੱਚ ਤੈਰਦੀ ਮਿਲੀ 12ਵੀਂ ਜਮਾਤ ਦੀ ਵਿਦਿਆਰਥਣ ਦੀ ਲਾਸ਼ ਦਾ ਰਾਜ ਪੁਲਸ ਵਲੋਂ ਸੁਲਝਾ ਲਏ ਜਾਣ ਦੇ ਚਲਦਿਆਂ ਪੁਲਸ ਨੇ ਦੱਸਿਆ ਕਿ ਵਿਦਿਆਰਥਣ ਜੋ ਕਿ ਗਰਭਵਤੀ ਸੀ ਨੂੰ ਉਸ ਦੇ ਪ੍ਰੇਮੀ ਨੇ ਹੀ ਉਸ ਦਾ ਗਲਾ ਘੁੱਟ ਕੇ ਉਸ ਨੂੰ ਪਾਣੀ ‘ਚ ਧੱਕਾ ਮਾਰ ਦਿੱਤਾ ਸੀ ਅਤੇ ਲਾਸ਼ ਨੂੰ ਬੰਧ ਸਾਗਰ ਡੈਮ ‘ਚ ਸੁੱਟ ਦਿੱਤਾ ਸੀ । ਪੁਲਸ ਮੁਤਾਬਕ ਕਾਤਲ ਨੇ ਕਤਲ ਨੂੰ ਖੁਦਕੁਸ਼ੀ ਵਰਗਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਹਰ ਪੁਲਸ ਨੇ ਇਸ ਅੰਨ੍ਹੇ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਹੈ । ਐਸ. ਪੀ. ਨੇ ਇਕ ਪੱਤਰਕਾਰ ਸੰਮੇਲਨ ਵਿਚ ਜਾਣਕਾਰੀ ਦਿੰਦਆਂ ਦੱਸਿਆ ਕਿ ਮੈਹਰ ਜਿ਼ਲ੍ਹੇ ਦੇ ਬਡੇਰਾ ਥਾਣਾ ਖੇਤਰ ਅਧੀਨ ਇੱਕ ਵਿਦਿਆਰਥਣ ਦੀ ਲਾਸ਼ ਪਾਣੀ ਵਿੱਚ ਤੈਰਦੀ ਮਿਲੀ ਹੈ, ਜਿਸਦਾ ਪੋਸਟਮਾਰਟਮ ਕਰਨ ਤੇ ਪਤਾ ਲੱਗਿਆ ਕਿ ਵਿਦਿਆਰਥਣ 8 ਮਹੀਨੇ ਦੀ ਗਰਭਵਤੀ ਹੈ, ਜਿਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਵੀ ਪਤਾ ਨਹੀਂ ਸੀ। ਪੁਲਸ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਮ੍ਰਿਤਕ ਲੜਕੀ ਦੇ ਇਸੇ ਪਿੰਡ ਦੇ ਇੱਕ ਨੌਜਵਾਨ ਨਾਲ ਇੱਕ ਸਾਲ ਤੋਂ ਸਰੀਰਕ ਸਬੰਧ ਸਨ । ਗਰਭਵਤੀ ਹੋਣ ਤੋਂ ਬਾਅਦ ਲੜਕੀ ਲੜਕੇ ‘ਤੇ ਵਿਆਹ ਲਈ ਦਬਾਅ ਪਾਉਂਦੀ ਸੀ, ਜਿਸ ਤੋਂ ਤੰਗ ਆ ਕੇ ਨੌਜਵਾਨ ਗੁਜਰਾਤ ਭੱਜ ਗਿਆ ਸੀ । ਉਸ ਨੇ ਦੱਸਿਆ ਕਿ ਵਿਦਿਆਰਥਣ ਉਸ ‘ਤੇ ਫੋਨ ‘ਤੇ ਲਗਾਤਾਰ ਵਿਆਹ ਲਈ ਦਬਾਅ ਪਾ ਰਹੀ ਸੀ । ਇਸ ਤੋਂ ਬਾਅਦ ਪ੍ਰੇਮੀ ਨੌਜਵਾਨ ਉਸ ਨੂੰ ਮਿਲਣ ਲਈ ਗੁਜਰਾਤ ਤੋਂ ਪਿੰਡ ਆਇਆ ਅਤੇ ਉਸ ਨੂੰ ਨਾਲੇ ਕੋਲ ਬੁਲਾਇਆ, ਫਿਰ ਉਸ ਦਾ ਗਲਾ ਘੁੱਟ ਕੇ ਉਸ ਦਾ ਸਿਰ ਨਾਲੇ ਵਿਚ ਡੁਬੋ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਕਿਸੇ ਨੂੰ ਇਸ ਮਾਮਲੇ ਦਾ ਪਤਾ ਨਾ ਲੱਗ ਜਾਵੇ ਇਸ ਲਈ ਲੜਕੇ ਨੇ ਲੜਕੀ ਦਾ ਨਾਲੇ ਵਿੱਚ ਮੋਬਾਈਲ ਸੁੱਟ ਦਿੱਤਾ। ਦੋਸਤਾਂ ਅਤੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਦੇ ਆਧਾਰ ‘ਤੇ ਪੁਲਸ ਨੇ ਸਨਕੀ ਪ੍ਰੇਮੀ ਤੱਕ ਪਹੁੰਚ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ । ਪੁਲਿਸ ਪੁੱਛਗਿੱਛ ਦੌਰਾਨ ਦੋਸ਼ੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ, ਜਿਸ ਤੋਂ ਬਾਅਦ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਜੇਲ ਭੇਜ ਦਿੱਤਾ ।

Related Post