ਮੌਸਮ ਵਿਭਾਗ ਨੇ ਕੀਤਾ ਚਾਰ ਦਿਨਾਂ ਤੱਕ ਮੀਂਹ ਦਾ ਐਲਰਟ ਜਾਰੀ ਚੰਡੀਗੜ੍ਹ, 20 ਜਨਵਰੀ 2026 : ਮੌਸਮ ਵਿਭਾਗ ਨੇ ਪੰਜਾਬ ਸੂਬੇ ਵਿਚ ਵਿਗੜਦੇ ਜਾਣ ਦੇ ਚਲਦਿਆਂ ਐਲਰਟ ਜਾਰੀ ਕੀਤਾ ਹੈ ਕਿ 22 ਜਨਵਰੀ ਤੋਂ ਚਾਰ ਦਿਨਾਂ ਤੱਕ ਮੀਂਹ ਪੈ ਸਕਦਾ ਹੈ। ਹੋਰ ਕੀ ਹੋ ਸਕਦਾ ਹੈ ਇਸ ਦੌਰਾਨ ਪੰਜਾਬ ਵਿੱਚ ਮੌਸਮ ਵਿਗੜਣ ਦੇ ਚਲਦਿਆਂ ਜੋ ਮੌਸਮ ਵਿਭਾਗ ਨੇ ਸੂਬੇ ਵਿੱਚ 22 ਜਨਵਰੀ ਤੋਂ ਚਾਰ ਦਿਨਾਂ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਦੌਰਾਨ ਕਈ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਗਰਜ ਅਤੇ ਬਿਜਲੀ ਡਿੱਗਣ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਦੇ ਪ੍ਰਭਾਵ ਕਾਰਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ। ਠਾਰੀ ਵਾਲੀ ਠੰਡ ਤੇ ਸੰਘਦੀ ਧੁੰਦ ਦਾ ਜੋਰ ਜਾਰੀ ਪੰਜਾਬ ਦੇ ਵਿਚ ਸੰਘਣੀ ਧੁੰਦ ਦੇ ਨਾਲ-ਨਾਲ ਹੱਢ ਚੀਰਵੀਂ ਠੰਡ ਦਾ ਅਸਰ ਦਿਖਾਈ ਦੇ ਰਿਹਾ ਹੈ। ਜਿਸਦੇ ਚਲਦਿਆਂ ਸੂਬੇ ਦਾ ਤਾਪਤਾਨ ਕਾਫੀ ਠੰਡਾ ਹੀ ਰਿਹਾ ਹੈ।ਸੂਬੇ ਦੇ ਘੱਟੋ-ਘੱਟ ਤਾਪਮਾਨ ‘ਚ ਔਸਤਨ 0.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਤੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿਚ ਪਾਰਾ ਹਾਲੇ ਵੀ ਆਮ ਨਾਲੋਂ ਹੇਠਾਂ ਰਿਹਾ।
