post

Jasbeer Singh

(Chief Editor)

Punjab

ਮਿਲਕਫੈਡ ਪੰਜਾਬ ਜੋ ਆਪਣੇ ਵੇਰਕਾ ਉਤਪਾਦਾਂ ਕਰ ਕੇ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ : ਮਿਲਕਫੈਡ

post-img

ਮਿਲਕਫੈਡ ਪੰਜਾਬ ਜੋ ਆਪਣੇ ਵੇਰਕਾ ਉਤਪਾਦਾਂ ਕਰ ਕੇ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ : ਮਿਲਕਫੈਡ ਚੰਡੀਗੜ੍ਹ : ਮਿਲਕਫੈੱਡ ਪੰਜਾਬ ਆਪਣੇ ਖਪਤਕਾਰਾਂ ਨੂੰ ਉੱਚ ਗੁਣਵੱਤਾ ਦਾ ਦੁੱਧ ਅਤੇ ਦੁੱਧ ਉਤਪਾਦ ਮੁਹੱਈਆ ਕਰਵਾਉਣ ਲਈ ਹਮੇਸ਼ਾ ਵਚਨਬੱਧ ਰਿਹਾ ਹੈ। ਮਿਲਕਫੈਡ ਪੰਜਾਬ ਜੋ ਆਪਣੇ ਵੇਰਕਾ ਉਤਪਾਦਾਂ ਕਰ ਕੇ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ ਵਲੋਂ ਦੁੱਧ ਅਤੇ ਦੁੱਧ ਪਦਾਰਥਾਂ ਦੀ ਗੁਣਵੱਤਾ ਨੂੰ ਹੋਰ ਵਧਾਉਣ ਅਤੇ ਦੁੱਧ ਖਰੀਦ ਢਾਂਚੇ ਵਿੱਚ ਮਜ਼ਬੂਤੀਕਰਨ ਅਤੇ ਪਾਰਦਰਸ਼ਤਾ ਲਿਆਉਂਦੇ ਹੋਏ ਦੁੱਧ ਉਤਪਾਦਕਾਂ ਅਤੇ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਪ੍ਰਬੰਧਾਂ ਲਈ ਦੁੱਧ ਖਰੀਦ ਢਾਂਚੇ ਵਿੱਚ ਆਨ ਲਾਈਨ ਸਿਸਟਮ ਨੂੰ 1 ਅਗਸਤ 2024 ਤੋਂ ਹੋਰ ਮਜ਼ਬੂਤ ਕੀਤਾ ਗਿਆ ਹੈ। ਜਿਸ ਵਿੱਚ ਸਭਾ ਪੱਧਰ ਤੇ ਦੁੱਧ ਪਾਉਣ ਵਾਲੇ ਦੁੱਧ ਉਤਪਾਦਕਾਂ ਦੀ ਫੈਟ, ਐੱਸਐੱਨਐੱਫ ਅਤੇ ਦੁੱਧ ਦੀ ਮਾਤਰਾ ਸਵੈਚਾਲਕ ਮੋਡ `ਤੇ ਦਰਜ ਹੋਵੇਗੀ, ਅਤੇ ਇਸ ਨਾਲ ਪਸ਼ੂ ਪਾਲਕਾਂ ਦੇ ਦੁੱਧ ਦੀ ਫੈਟ ਅਤੇ ਐੱਸਐੱਨਐੱਫ ਨਾਲ ਛੇੜਛਾੜ ਬੰਦ ਹੋ ਜਾਵੇਗੀ ਅਤੇ ਪਸ਼ੂ ਪਾਲਕਾਂ ਨੂੰ ਉਹਨਾਂ ਦੇ ਦੁੱਧ ਦੀ ਗੁਣਵਤਾ ਅਨੁਸਾਰ ਵਾਜਿਬ ਮੁੱਲ ਮਿਲ ਸਕੇਗਾ। ਇਸ ਤੋਂ ਇਲਾਵਾ ਸਭਾਵਾਂ ਨੂੰ ਕੀਤੇ ਜਾਣ ਵਾਲੇ ਭੁਗਤਾਨ ਵਿੱਚ ਵੀ ਤੇਜ਼ੀ ਆਵੇਗੀ।

Related Post