post

Jasbeer Singh

(Chief Editor)

Crime

ਗਾਜ਼ੀਆਬਾਦ `ਚ ਨਾਬਾਲਗ ਨੇ ਦੁੱਧ ਦੇ ਵਪਾਰੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

post-img

ਗਾਜ਼ੀਆਬਾਦ `ਚ ਨਾਬਾਲਗ ਨੇ ਦੁੱਧ ਦੇ ਵਪਾਰੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਗਾਜ਼ੀਆਬਾਦ, 22 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲੇ ਦੇ ਮੁਰਾਦਨਗਰ ਇਲਾਕੇ `ਚ ਇਕ ਨਾਬਾਲਿਗ ਨੇ ਆਪਣੇ ਚਾਚੇ ਦੇ ਕਤਲ ਦਾ ਬਦਲਾ ਲੈਣ ਲਈ ਕਥਿਤ ਤੌਰ `ਤੇ ਦੁੱਧ ਦੇ ਇਕ ਵਿਕਰੇਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਥਾਣੇ `ਚ ਕੀਤਾ ਆਤਮ-ਸਮਰਪਣ ਘਟਨਾ ਤੋਂ ਬਾਅਦ ਮੁਲਜ਼ਮ ਨੇ ਪੁਲਸ ਥਾਣੇ `ਚ ਆਤਮ-ਸਮਰਪਣ ਕਰ ਦਿੱਤਾ। ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਇਮਰਾਨ (49) ਵਜੋਂ ਹੋਈ ਹੈ, ਜੋ ਕੱਚੀ ਸਰਾਏ ਬਸਤੀ ਦਾ ਰਹਿਣ ਵਾਲਾ ਸੀ । ਸ਼ਨੀਵਾਰ ਇਮਰਾਨ ਓਲੰਪਿਕ ਤਿਰਾਹਾ ਬਾਜ਼ਾਰ `ਚ ਸਾਈਕਲਾਂ ਦੀ ਇਕ ਦੁਕਾਨ `ਤੇ ਬੈਠਾ ਸੀ ਕਿ ਨਾਬਾਲਿਗ ਉੱਥੇ ਪਹੁੰਚਿਆ ਤੇ ਉਸ ਦੀ ਛਾਤੀ `ਚ ਤਿੰਨ ਗੋਲੀਆਂ ਮਾਰ ਦਿੱਤੀਆਂ। ਚਾਚੇ ਦੇ ਕਤਲ ਦਾ ਬਦਲਾ ਲੈਣ ਲਈ ਵਾਰਦਾਤ ਨੂੰ ਦਿੱਤਾ ਅੰਜਾਮ ਸਥਾਨਕ ਵਪਾਰੀਆਂ ਨੇ ਇਮਰਾਨ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ 2007 `ਚ ਆਪਣੇ ਚਾਚੇ ਦੇ ਕਤਲ ਦਾ ਬਦਲਾ ਲੈਣ ਲਈ ਇਹ ਅਪਰਾਧ ਕੀਤਾ। ਇਮਰਾਨ ਨੂੰ ਉਸ ਮਾਮਲੇ `ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਉਹ ਜ਼ਮਾਨਤ `ਤੇ ਬਾਹਰ ਆਇਆ ਹੋਇਆ ਸੀ। ਇਸ ਘਟਨਾ ਤੋਂ ਬਾਅਦ ਗੁੱਸੇ `ਚ ਆਏ ਵਪਾਰੀਆਂ ਨੇ ਬਾਜ਼ਾਰ ਬੰਦ ਕਰ ਦਿੱਤਾ ਤੇ ਵਿਰੋਧ ਪ੍ਰਦਰਸ਼ਨ ਕੀਤਾ। ਪੁਲਸ ਨੇ ਨਾਬਾਲਿਗ ਸਮੇਤ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ `ਚ ਵਾਧੂ ਪੁਲਸ ਤਾਇਨਾਤ ਕੀਤੀ ਗਈ ਹੈ।

Related Post

Instagram