
Sunidhi Chauhan ਦੇ ਨਾਲ ਲਾਈਵ ਪਰਫਾਰਮੈਂਸ ਦੌਰਾਨ ਹੋਈ ਬਦਤਮੀਜ਼ੀ, ਵੀਡੀਓ ਦੇਖ ਕੇ ਭੜਕੇ ਫੈਨਜ਼
- by Aaksh News
- May 6, 2024

ਭੀੜ 'ਚੋਂ ਕਿਸੇ ਨੇ Sunidhi Chauhan 'ਤੇ ਬੋਤਲ ਸੁੱਟ ਦਿੱਤੀ। ਹਾਲਾਂਕਿ ਗਾਇਕ ਨੇ ਇਸ 'ਤੇ ਗੁੱਸੇ 'ਚ ਨਹੀਂ ਸਗੋਂ ਮਜ਼ਾਕੀਆ ਅੰਦਾਜ਼ 'ਚ ਰਿਐਕਟ ਕੀਤਾ। ਵੀਡੀਓ 'ਚ ਉਹ ਇਹ ਕਹਿੰਦੇ ਹੋਏ ਸੁਣਾਈ ਦਿੰਦੀ ਹੈ, 'ਕੀ ਹੋ ਰਿਹਾ ਹੈ? ਜੇ ਤੁਸੀਂ ਬੋਤਲ ਸੁੱਟੋਗੇ ਤਾਂ ਕੀ ਹੋਵੇਗਾ? ਸ਼ੋਅ ਬੰਦ ਹੋ ਜਾਵੇਗਾ, ਕੀ ਤੁਸੀਂ ਇਹ ਚਾਹੁੰਦੇ ਹੋ?'. ਇਹ ਸੁਣ ਕੇ ਉਥੇ ਮੌਜੂਦ ਭੀੜ 'ਨਹੀਂ ਨਹੀਂ' ਚੀਕਣ ਲੱਗੀ। ਦੁਨੀਆ ਨੂੰ ਆਪਣੀ ਆਵਾਜ਼ ਨਾਲ ਦੀਵਾਨਾ ਬਣਾਉਣ ਵਾਲੀ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸੁਨਿਧੀ ਚੌਹਾਨ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਦਰਅਸਲ, ਗਾਇਕਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਇੱਕ ਲਾਈਵ ਕੰਸਰਟ ਦਾ ਹਿੱਸਾ ਬਣੀ ਹੋਈ ਹੈ। ਉਸ ਦੀ ਆਵਾਜ਼ 'ਤੇ ਲੱਖਾਂ ਲੋਕ ਨੱਚਦੇ ਨਜ਼ਰ ਆ ਰਹੇ ਹਗਨ, ਪਰ ਇਸ ਦੌਰਾਨ ਉਸ ਨਾਲ ਕੁਝ ਅਜਿਹਾ ਹੋ ਜਾਂਦਾ ਹੈ ਕਿ ਉਹ ਗਾ ਕੇ ਲੋਕਾਂ ਨਾਲ ਗੱਲ ਕਰਦੀ ਹੈ। ਸੁਨਿਧੀ ਚੌਹਾਨ ਨਾਲ ਬਦਸਲੂਕੀ ਫਿਲਮੀ ਗੀਤਾਂ 'ਚ ਆਪਣੀ ਆਵਾਜ਼ ਦੇਣ ਤੋਂ ਇਲਾਵਾ ਸੁਨਿਧੀ ਚੌਹਾਨ ਪਿਛਲੇ ਕੁਝ ਸਾਲਾਂ ਤੋਂ ਲਾਈਵ ਕੰਸਰਟ ਕਰਦੀ ਨਜ਼ਰ ਆ ਰਹੀ ਹੈ। ਜਿੱਥੇ ਦੁਨੀਆ ਭਰ ਤੋਂ ਉਸਦੇ ਪ੍ਰਸ਼ੰਸਕ ਆਉਂਦੇ ਹਨ ਤੇ ਆਪਣੀਆਂ ਅੱਖਾਂ ਸਾਹਮਣੇ ਉਸਨੂੰ ਗਾਉਂਦੇ ਸੁਣਦੇ ਹਨ। ਪਿਛਲੇ ਕੁਝ ਦਿਨਾਂ ਤੋਂ ਗਾਇਕਾ ਇਕ ਤੋਂ ਬਾਅਦ ਇਕ ਲਾਈਵ ਕੰਸਰਟ ਕਰਦੀ ਨਜ਼ਰ ਆ ਰਹੀ ਹੈ। ਸ਼ੁੱਕਰਵਾਰ ਨੂੰ ਉਸ ਨੇ ਦੇਹਰਾਦੂਨ ਦੇ ਇਕ ਕਾਲਜ 'ਚ ਪਰਫਾਰਮੈਂਸ ਦਿੱਤੀ। ਇਸ ਦੌਰਾਨ ਭੀੜ 'ਚੋਂ ਕਿਸੇ ਨੇ ਉਸ 'ਤੇ ਬੋਤਲ ਸੁੱਟ ਦਿੱਤੀ। ਹਾਲਾਂਕਿ ਗਾਇਕ ਨੇ ਇਸ 'ਤੇ ਗੁੱਸੇ 'ਚ ਨਹੀਂ ਸਗੋਂ ਮਜ਼ਾਕੀਆ ਅੰਦਾਜ਼ 'ਚ ਰਿਐਕਟ ਕੀਤਾ। ਵੀਡੀਓ 'ਚ ਉਹ ਇਹ ਕਹਿੰਦੇ ਹੋਏ ਸੁਣਾਈ ਦਿੰਦੀ ਹੈ, 'ਕੀ ਹੋ ਰਿਹਾ ਹੈ? ਜੇ ਤੁਸੀਂ ਬੋਤਲ ਸੁੱਟੋਗੇ ਤਾਂ ਕੀ ਹੋਵੇਗਾ? ਸ਼ੋਅ ਬੰਦ ਹੋ ਜਾਵੇਗਾ, ਕੀ ਤੁਸੀਂ ਇਹ ਚਾਹੁੰਦੇ ਹੋ?'. ਇਹ ਸੁਣ ਕੇ ਉਥੇ ਮੌਜੂਦ ਭੀੜ 'ਨਹੀਂ ਨਹੀਂ' ਚੀਕਣ ਲੱਗੀ। ਸੁਨਿਧੀ ਚੌਹਾਨ ਦਾ ਲੁੱਕ ਇਸ ਦੌਰਾਨ ਸੁਨਿਧੀ ਚੌਹਾਨ ਸਪੋਰਟਸ ਜਰਸੀ ਸਟਾਈਲ ਮਿਡੀ ਡਰੈੱਸ, ਗਲੈਮ ਮੇਕਅੱਪ ਤੇ ਖੁੱਲ੍ਹੇ ਵਾਲਾਂ 'ਚ ਨਜ਼ਰ ਆਈ। ਉਸ ਨੇ ਆਪਣੇ ਡਾਂਸ ਗੀਤ ਗਾ ਕੇ ਲੋਕਾਂ ਦਾ ਦਿਲ ਜਿੱਤ ਲਿਆ। ਜਲਦ ਸਪੋਰਟ 'ਚ ਉਤਰੇ ਫੈਨਜ਼ ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਉਸ ਦੇ ਸਮਰਥਨ 'ਚ ਸਾਹਮਣੇ ਆਏ। ਇਕ ਯੂਜ਼ਰ ਨੇ ਲਿਖਿਆ, 'ਉਸ ਦੇ ਕੰਮ ਦੀ ਸ਼ਲਾਘਾ ਕਰੋ ਤੇ ਉਸ ਨਾਲ ਸਨਮਾਨ ਨਾਲ ਪੇਸ਼ ਆਓ। ਇਕ ਹੋਰ ਯੂਜ਼ਰ ਨੇ ਲਿਖਿਆ, 'ਉਹ ਇੰਨੀ ਤਾਕਤਵਰ ਹੈ ਕਿ ਅਜਿਹੇ ਮਜ਼ਾਕ ਤੇ ਮਾਮੂਲੀ ਚੀਜ਼ਾਂ ਤੋਂ ਡਰ ਨਹੀਂ ਸਕਦੀ... ਆਈਕਨ ਲਈ ਬਹੁਤ ਸਤਿਕਾਰ। ਇਕ ਹੋਰ ਨੇ ਲਿਖਿਆ, ਜਿਸ ਨੇ ਵੀ ਅਜਿਹਾ ਕੀਤਾ, ਉਸ ਨੂੰ ਜੇਲ੍ਹ ਲੈ ਜਾਓ, ਫਿਰ ਕਿਸੇ ਹੋਰ ਨਾਲ ਅਜਿਹਾ ਨਹੀਂ ਹੋਵੇਗਾ।