
ਵਿਧਾਇਕ ਮਾਨ ਨੇ ਬੀੜ ਦੁਸਾਂਝ ਵਾਲੀ ਸੜਕ ਦਾ ਨੀਹ ਪੱਥਰ ਰੱਖ ਕਰਵਾਇਆ ਕੰਮ ਸ਼ੁਰੂ
- by Jasbeer Singh
- September 23, 2025

ਵਿਧਾਇਕ ਮਾਨ ਨੇ ਬੀੜ ਦੁਸਾਂਝ ਵਾਲੀ ਸੜਕ ਦਾ ਨੀਹ ਪੱਥਰ ਰੱਖ ਕਰਵਾਇਆ ਕੰਮ ਸ਼ੁਰੂ ਨਾਭਾ 23 ਸਤੰਬਰ 2025 : ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਵੱਡੇ ਪੱਧਰ ਤੇ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਹਲਕਾ ਨਾਭਾ ਦੇ ਪਿੰਡਾਂ ਨੂੰ ਲੱਗਦੀਆਂ ਲਿੰਕ ਸੜਕਾਂ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ । ਇਸ ਸਕੀਮ ਤਹਿਤ ਅੱਜ ਨਾਭਾ ਬੀੜ ਦੋਸਾਂਝ ਸੜਕ ਦੀ ਸਪੈਸ਼ਲ ਰਿਪੇਅਰ ਦਾ ਨੀਹ ਪੱਥਰ ਰੱਖਿਆ ਗਿਆ । ਇਨਾ ਵਿਚਾਰਾਂ ਪ੍ਰਗਟਾਵਾ ਗੁਰਦੇਵ ਸਿੰਘ ਦੇਵ ਮਾਨ ਐਮ. ਐਲ. ਏ. ਨਾਭਾ ਨੇ ਚੌਧਰੀ ਮਾਜਰਾ ਪੁਲੀ ਵਿਖੇ ਸੜਕ ਦੀ ਸਪੈਸ਼ਲ ਰਿਪੇਅਰ ਦਾ ਕੰਮ ਸ਼ੁਰੂ ਕਰਵਾਉਣ ਉਪਰੰਤ ਕੀਤਾ ਉਹਨਾਂ ਦੱਸਿਆ ਕਿ ਇਸ ਸੜਕ ਦੀ ਲੰਬਾਈ ਤਕਰੀਬਨ 6 ਕਿਲੋਮੀਟਰ ਹੈ ਇਸ ਦੇ ਉੱਪਰ ਤਕਰੀਬਨ 3 ਕਰੋੜ ਦੀ ਲਾਗਤ ਆਉਣੀ ਹੈ । ਉਨਾਂ ਕਿਹਾ ਕਿ ਜਲਦ ਨਾਭਾ ਹਲਕੇ ਦੀਆਂ ਸਾਰੀਆਂ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇਗਾ । ਇਸ ਮੌਕੇ ਉਨਾਂ ਦੇ ਨਾਲ ਵਿਕਾਸ ਬਾਤਿਸ ਐਸ. ਡੀ. ਓ. ਪੀ. ਡਬਲਿਊ. ਡੀ., ਮਨਦੀਪ ਸਿੰਘ ਰਠੋਰ ਜੇ. ਈ. , ਲਖਵਿੰਦਰ ਸਿੰਘ ਜੇ. ਈ., ਤੇਜਿੰਦਰ ਸਿੰਘ ਖਹਿਰਾ, ਰਣਜੀਤ ਸਿੰਘ ਜੱਜ ਸਰਪੰਚ, ਜਸਵਿੰਦਰ ਸਿੰਘ ਅੱਚਲ ਸਰਪੰਚ, ਮੇਜਰ ਸਿੰਘ ਤੁੰਗਾਂ, ਅਮਨਦੀਪ ਸਿੰਘ ਸਰਪੰਚ ਯੂਨੀਅਨ ਪ੍ਰਧਾਨ, ਮਨਜੀਤ ਸਿੰਘ ਫਤਿਹਪੁਰ, ਅਮਨਦੀਪ ਕੁਮਾਰ ਸਰਪੰਚ, ਕ੍ਰਿਸ਼ਨ ਧਰਮਸੋਤ, ਗੁਰਪ੍ਰੀਤ ਸਿੰਘ ਮੱਲੇਵਾਲ, ਭੁਪਿੰਦਰ ਸਿੰਘ ਕੱਲਰ ਮਾਜਰੀ , ਜਸਵੀਰ ਸਿੰਘ ਵਜੀਦਪੁਰ, ਜਗਦੇਵ ਸਿੰਘ, ਗੁਰਮੁੱਖ ਸਿੰਘ ਮੋਹਲਗੁਅਰਾ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੋਜੂਦ ਸਨ ।