
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪੌਲਟਰੀ ਫਾਰਮ ਹਾਦਸੇ ਦੇ ਪੀੜਤ ਪਰਿਵਾਰ ਨੂੰ ਵਿੱਤੀ ਮਦਦ ਦਾ ਚੈੱਕ ਸੌਂਪਿਆ
- by Jasbeer Singh
- May 31, 2025

ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪੌਲਟਰੀ ਫਾਰਮ ਹਾਦਸੇ ਦੇ ਪੀੜਤ ਪਰਿਵਾਰ ਨੂੰ ਵਿੱਤੀ ਮਦਦ ਦਾ ਚੈੱਕ ਸੌਂਪਿਆ ਤੇਜ਼ ਹਨੇਰੀ ਕਾਰਨ ਪਿੰਡ ਮਾਝਾ ਵਿਖੇ ਕਿਸਾਨ ਗੁਰਚਰਨ ਸਿੰਘ ਦੀ ਪੌਲਟਰੀ ਫਾਰਮ ਡਿੱਗਣ ਕਾਰਨ ਹੋ ਗਈ ਸੀ ਮੌਤ ਭਵਾਨੀਗੜ੍ਹ, 31 ਮਈ : ਤੇਜ਼ ਹਨੇਰੀ ਕਾਰਨ ਹਲਕੇ ਦੇ ਪਿੰਡ ਮਾਝਾ ਵਿਖੇ ਕਿਸਾਨ ਗੁਰਚਰਨ ਸਿੰਘ ਦਾ ਪੌਲਟਰੀ ਫਾਰਮ ਡਿੱਗ ਗਿਆ ਸੀ ਅਤੇ ਉਸ ਦੇ ਨਿੱਚੇ ਆਉਣ ਕਾਰਨ ਗੁਰਚਰਨ ਸਿੰਘ ਦੀ ਮੌਤ ਹੋ ਗਈ ਸੀ। ਆਪਣਾ ਫਰਜ਼ ਨਿਭਾਉਦੇ ਹੋਏ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਪਰਿਵਾਰ ਨੂੰ ਚਾਰ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਹਲਕਾ ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਵੱਲੋਂ ਭੇਟ ਕੀਤਾ ਗਿਆ। ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਰਾਸ਼ੀ ਪੀੜਿਤ ਪਰਿਵਾਰ ਨੂੰ ਸੌਂਪੀ ਗਈ ਹੈ ਤਾਂ ਜੋ ਪਰਿਵਾਰ ਫਿਰ ਤੋਂ ਆਪਣਾ ਇਹ ਕਿੱਤਾ ਸ਼ੁਰੂ ਕਰ ਸਕੇ। ਉਹਨਾਂ ਦੀ ਹਰ ਦਿਨ ਕੋਸਿਸ਼ ਰਹਿੰਦੀ ਹੈ ਕਿ ਹਲਕੇ ਦੇ ਹਰ ਇੱਕ ਪਰਿਵਾਰ ਨਾਲ ਦੁੱਖ ਸੁੱਖ ਵਿੱਚ ਹਿੱਸਾ ਬਣਿਆ ਜਾਵੇ ਅਤੇ ਸਰਕਾਰ ਦੀ ਹਰ ਮਦਦ ਹਰ ਲੋੜਵੰਦ ਦੇ ਘਰ ਤੱਕ ਪੁੱਜਦੀ ਕੀਤੀ ਜਾਵੇ। ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਪੰਜਾਬ ਸਰਕਾਰ ਵੱਲੋਂ ਆਪਣੇ ਬਣਦੇ ਫਰਜ਼ ਪੂਰੀ ਤਨਦੇਹੀ ਨਾਲ ਨਿਭਾਏ ਜਾ ਰਹੇ ਹਨ, ਜਦੋਂ ਵੀ ਕਿਤੇ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਤਰਜੀਹੀ ਤੌਰ ਉੱਤੇ ਉਸ ਘਟਨਾ ਦੇ ਪੀੜਤਾਂ ਦੀ ਮਦਦ ਲਈ ਕੰਮ ਕੀਤਾ ਜਾਂਦਾ ਹੈ। ਉਸੇ ਲੜੀ ਤਹਿਤ ਇਸ ਪੀੜਤ ਪਰਿਵਾਰ ਦੀ ਵੀ ਮਾਲੀ ਮਦਦ ਕੀਤੀ ਗਈ ਹੈ। ਅੱਗੇ ਵੀ ਜੋ ਵੀ ਸੰਭਵ ਸਹਾਇਤਾ ਹੋਵੇਗੀ ਉਹ ਹਰ ਹਾਲ ਇਸ ਪਰਿਵਾਰ ਤੱਕ ਪੁੱਜਦੀ ਕੀਤੀ ਜਾਵੇਗੀ । ਸ਼੍ਰੀਮਤੀ ਭਰਾਜ ਨੇ ਕਿਹਾ ਕਿ ਹਲਕੇ ਦੇ ਸਾਰੇ ਲੋਕ ਉਨਾਂ ਦੇ ਪਰਿਵਾਰਕ ਮੈਂਬਰ ਹਨ। ਲੋਕਾਂ ਦੇ ਦੁੱਖ ਸੁੱਖ ਉਹਨਾਂ ਦੇ ਆਪਣੇ ਦੁੱਖ ਸੁੱਖ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਦਿਨ ਰਾਤ ਲੋਕਾਂ ਲਈ ਹੀ ਕੰਮ ਕਰ ਰਹੀ ਹੈ । ਇਸ ਮੌਕੇ ਨਾਇਬ ਤਹਿਸੀਲਦਾਰ ਇਕਬਾਲ ਸਿੰਘ, ਐੱਸ ਡੀ ਐਮ ਦਫਤਰ ਤੋਂ ਲਵਦੀਪ ਸਿੰਘ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਿੰਡ ਵਾਸੀ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.