
ਮਾਡਲ ਟਾਊਨ ਸਕੂਲ ਦੀ ਦਿ੍ਰਸ਼ਟੀ ਨੇ ਪੰਜਵੀਂ ਜਮਾਤ ’ਚੋਂ 99. 4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਬਲਾਕ ’ਚੋਂ ਦੂਜਾ ਸਥਾਨ ਪ੍
- by Jasbeer Singh
- April 22, 2024

ਪਟਿਆਲਾ, 22 ਅਪ੍ਰੈਲ (ਜਸਬੀਰ)-ਸਥਾਨਕ ਵਿਦਿਅਕ ਅਦਾਰਿਆਂ ’ਚੋਂ ਅਹਿਮ ਸਥਾਨ ਰੱਖਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਾਲ ਹੀ ਵਿੱਚ ਐਲਾਨਿਆ ਗਿਆ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ, ਇਹ ਜਾਣਕਾਰੀ ਦਿੰਦਿਆਂ ਸਕੂਲ ਪਿ੍ਰੰਸੀਪਲ ਸੰਦੀਪ ਕੁਮਾਰ ਅਤੇ ਸਕੂਲ ਮੀਡੀਆ ਇੰਚਾਰਜ ਮੈਡਮ ਹਰਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਦੇ 96 ਵਿਦਿਆਰਥੀਆਂ ਨੇ ਪੰਜਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ, ਜਿਸ ’ਚੋਂ ਸਕੂਲ ਵਿਦਿਆਰਥਣ ਦਿ੍ਰਸ਼ਟੀ ਨੇ 497/500 ( 99. 4 ਫੀਸਦੀ) ਅੰਕ ਪ੍ਰਾਪਤ ਕਰਕੇ ਬਲਾਕ ਪਟਿਆਲਾ-3 ’ਚੋਂ ਦੂਸਰਾ ਅਤੇ ਸਕੂਲ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸੁਪ੍ਰੀਤ ਭੰਡਾਰੀ ਨੇ 489/500 ਅੰਕ ਪ੍ਰਾਪਤ ਕਰਕੇ ਸਕੂਲ ’ਚੋਂ ਦੂਜਾ ਅਤੇ ਕਾਮਨੀ ਨੇ 487/500 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਬਿਨਾਂ ਸਕੂਲ ਦੇ ਬਾਕੀ ਵਿਦਿਆਰਥੀ ਵੀ 80 ਫੀਸਦੀ ਤੋਂ ਵਧੇਰੇ ਨੰਬਰ ਲੈ ਕੇ ਪਾਸ ਹੋਏ ਹਨ। ਇਨ੍ਹਾਂ ਮਾਣਮੱਤੀ ਪ੍ਰਾਪਤ ਕਰਨ ਵਾਲੇ ਸਮੂਹ ਵਿਦਿਆਰਥੀਆਂ ਨੂੰ ਸਕੂਲ ਦੀ ਸਵੇਰ ਦੀ ਸਭਾ ਦੌਰਾਨ ਵਿਸੇਸ ਤੌਰ ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਪਾਲ ਸ਼ਰਮਾ, ਵਾਈਸ ਪਿ੍ਰੰਸੀਪਲ ਮੈਡਮ ਅਮਨਦੀਪ ਕੌਰ, ਪ੍ਰਾਇਮਰੀ ਵਿੰਗ ਦੇ ਇੰਚਾਰਜ ਮੈਡਮ ਆਸਾ ਰਾਣੀ, ਕਲਾਸ ਇੰਚਾਰਜ ਮੈਡਮ ਤਿ੍ਰਪਤਾ ਦੇਵੀ, ਜੋਤੀ ਚੋਪੜਾ, ਰਮੇਸਵਰੀ ਭੱਟੀ, ਜਸਪ੍ਰੀਤ ਕੌਰ ਮਾਨ, ਗੁਰਸ਼ਰਨ ਕੌਰ, ਸਿੰਪਲ ਰਾਣੀ, ਵੀਨਾ ਰਾਣੀ, ਮੈਡਮ ਅੰਜੂ, ਜਸਪ੍ਰੀਤ ਕੌਰ ਸੋਹੀ, ਮੈਡਮ ਅੰਜਨਾ ਤੋਂ ਇਲਾਵਾ ਹਾਊਸ ਇੰਚਾਰਜ ਮੈਡਮ ਸੁਮਿਤਾ ਜੀ ਵੀ ਮੌਜੂਦ ਸਨ।