
ਸੁੱਖ ਗਿੱਲ ਮੋਗਾ ਬਣੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ
- by Jasbeer Singh
- April 22, 2024

ਪਟਿਆਲਾ 22 ਅਪ੍ਰੈਲ (ਜਸਬੀਰ) ਪਿਛਲੇ ਲੰਬੇ ਸਮੇਂ ਕਿਸਾਨੀ ਸੰਘਰਸ਼ ਵਿਚ ਅਹਿਮ ਯੋਗਦਾਨ ਦੇ ਰਹੇ ਸੁੱਖ ਗਿੱਲ ਮੋਗਾ ਨੂੰ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਪ੍ਰਧਾਨ ਐਲਾਨਣ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ,ਗੁਰਨਾਮ ਸਿੰਘ ਚੰਡੂਨੀ,ਹਰਿੰਦਰ ਸਿੰਘ ਲੱਖੋਵਾਲ,ਮਨਜੀਤ ਸਿੰਘ ਧਨੇਰ,ਬੂਟਾ ਸਿੰਘ ਬੁਰਜ ਗਿੱਲ,ਸਤਨਾਮ ਸਿੰਘ ਬਹਿਰੂ,ਹਰਦੇਵ ਸਿੰਘ ਸੰਧੂ,ਕਿਰਪਾ ਸਿੰਘ ਨੱਥੂਪੁਰ,ਬੋਘ ਸਿੰਘ ਮਾਨਸਾ,ਗੁਰਵਿੰਦਰ ਸਿੰਘ ਬੱਲੋ,ਜਗਮਨਦੀਪ ਸਿੰਘ ਪੜੀ,ਤਰਨਜੀਤ ਸਿੰਘ ਨਿਮਾਣਾ,ਸੂਰਤ ਸਿੰਘ ਕਾਮਰੇਡ,ਕੁਲਜੀਤ ਸਿੰਘ ਪੰਡੋਰੀ ਵਿਸੇਸ ਤੌਰ ਤੇ ਪਹੰੁਚੇ ਹੋਏ ਸਨ। ਸੀਨੀਅਰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਜਥੇਬੰਦੀ ਦਾ ਰਸਮੀ ਐਲਾਨ ਕੀਤਾ ਅਤੇ ਸੁੱਖ ਗਿੱਲ ਮੋਗਾ ਮੋਗਾ ਨੂੰ ਸੂਬਾ ਪ੍ਰਧਾਨ ਬਨਣ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵਧਾਈਆਂ ਵੀ ਦਿੱਤੀਆਂ,ਹਰਿੰਦਰ ਸਿੰਘ ਲੱਖੋਵਾਲ ਨੇ ਬੋਲਦਿਆਂ ਕਿਹਾ ਕੇ ਸੁੱਖ ਗਿੱਲ ਮੋਗਾ ਦਾ ਪਰਿਵਾਰ ਸੁਰੂ ਤੋਂ ਕਿਸਾਨੀ ਸੰਘਰਸ ਦੀ ਸੇਵਾ ਕਰਦਾ ਆ ਰਿਹਾ ਹੈ,ਸੁੱਖ ਗਿੱਲ ਦੇ ਦਾਦਾ ਜੀ ਜਥੇਦਾਰ ਮਲੂਕ ਸਿੰਘ ਗਿੱਲ (ਸਰਪੰਚ) 1988 ਤੋਂ ਲੈਕੇ 2008 ਤੱਕ ਮੇਰੇ ਪਿਤਾ ਸ੍ਰ ਅਜਮੇਰ ਸਿੰਘ ਲੱਖੋਵਾਲ ਬੀਕੇਯੂ ਲੱਖੋਵਾਲ ਨਾਲ ਵੱਖ-ਵੱਖ ਅਹੁੱਦਿਆਂ ਤੇ ਸੇਵਾ ਕਰਨ ਦੇ ਨਾਲ ਲੰਮਾਂ ਸਮਾਂ ਜਥੇਬੰਦੀ ਦੇ ਖਜਾਨਚੀ ਵਜੋਂ ਸੇਵਾ ਨਿਭਾਉਂਦੇ ਰਹੇ ਨੇ,ਬੂਟਾ ਸਿੰਘ ਬੁਰਜ ਗਿੱਲ,ਗੁਰਨਾਮ ਸਿੰਘ ਚੰਡੂਨੀ,ਮਨਜੀਤ ਸਿੰਘ ਧਨੇਰ,ਸਤਨਾਮ ਸਿੰਘ ਬਹਿਰੂ,ਬੋਘ ਸਿੰਘ ਮਾਨਸਾ ਨੇ ਬੋਲਦਿਆਂ ਕਿਹਾ ਕੇ ਸੰਘਰਸੀ ਨੌਜਵਾਨ ਆਗੂਆਂ ਦੀ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਬਹੁਤ ਲੋੜ ਹੈ ਜਿੰਨਾਂ ਵਿੱਚੋਂ ਸੁੱਖ ਗਿੱਲ ਮੋਗਾ ਨਿਧੱੜਕ ਤੇ ਸੰਘਰਸੀ ਆਗੂ ਹੈ ਅਤੇ ਕਿਸਾਨੀ ਲਈ ਦਿਨਰਾਤ ਇੱਕ ਕਰਕੇ ਸੇਵਾ ਕਰ ਰਿਹਾ ਹੈ,ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਦਿੱਲੀ ਮੋਰਚੇ ਦੇ ਸਾਰੇ ਆਗੂਆਂ ਦਾ “ਖੇਤਾਂ ਦੇ ਪੁੱਤ” ਐਵਾਰਡ ਨਾਲ ਵਿਸੇਸ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਬਾਬਾ ਮੰਗਾ ਸਿੰਘ ਹਜੂਰ ਸਾਹਿਬ ਵਾਲੇ,ਬਾਬਾ ਭੋਲਾ ਸਿੰਘ ਬੱਡੂਵਾਲ,ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਸਾਥੀਆਂ ਸਮੇਤ,ਬਲਜੀਤ ਫਲੌਰ ਸਾਥੀਆਂ ਸਮੇਤ,ਪ੍ਰੀਤਮ ਸਿੰਘ ਰੋਪੜ,ਬਰਾੜ ਵਾਰਿਸ ਵਾਲਾ,ਗੁਰਨਾਮ ਸਿੰਘ ਭੀਖੀ ਸੂਬਾ ਸਕੱਤਰ,ਅਮਰੀਕ ਸਿੰਘ ਮਰਦਾਨਾਂ,ਜਸਵੰਤ ਸਿੰਘ ਲੋਹਗੜ੍ਹ,ਭਾਈ ਸਾਬ ਸਿੰਘ ਲਲਿਹਾਂਦੀ,ਸਪੀਕਰ ਸਿੰਘ ਯੂ ਐਲ ਓ,ਦਲਜੀਤ ਸਿੰਘ ਮੱਲੂਬਾਂਡੀਆਂ,ਬਾਬਾ ਜੋਗੀ ਸਾਹ ਤਲਵੰਡੀ ਚੌਧਰੀਆਂ,ਫਤਿਹ ਸਿੰਘ ਭਿੰਡਰ,ਮੇਜਰ ਸਿੰਘ ਦਬੁਰਜੀ,ਸੰਤ ਸੀਚੇਵਾਲ ਸੇਵਾਦਾਰ,ਕੁਲਵੰਤ ਸਿੰਘ ਰਹੀਮੇਕੇ,ਸੰਤੋਖ ਸਿੰਘ ਪਟਵਾਰੀ,ਅਮਰਜੀਤ ਸਿੰਘ ਦੌਲੇਵਾਲਾ,ਰੂਨਾ ਰਾਜਪੂਤ ਫਿਰੋਜਪੁਰ,ਸੁਖਮੰਦਰ ਸਿੰਘ ਮਿਸਰੀ ਵਾਲਾ,ਪ੍ਰੀਤਮ ਸਿੰਘ ਰੋਪੜ,ਅਮਨ ਪੰਡੋਰੀ ਚੇਅਰਮੈਨ,ਐਡਵੋਕੇਟ ਗੁਰਪ੍ਰੀਤ ਫਤਿਹਗੜ੍ਹ ਪੰਜਤੂਰ,ਪਰਮਜੀਤ ਸਿੰਘ ਗਦਾਈਕੇ,ਚਮਕੌਰ ਸਿੰਘ ਸੀਤੋ,ਲਖਵਿੰਦਰ ਸਿੰਘ ਕਰਮੂੰਵਾਲਾ,ਗੁਰਸੇਵਕ ਸਿੰਘ ਵਸਤੀ ਸੋਡੀਆਂ,ਮੰਨਾਂ ਬੱਡੂਵਾਲ,ਲੱਖਾ ਜੁਲਕਾ ਢੋਲੇਵਾਲ,ਰਣਜੀਤ ਸਿੰਘ ਚੱਕ ਤਾਰੇਵਾਲਾ,ਸਾਬ ਸਿੰਘ ਦਾਨੇਵਾਲਾ,ਦਲਜੀਤ ਸਿੰਘ ਦਾਨੇਵਾਲਾ,ਗੁਰਦੇਵ ਸਿੰਘ ਉਗਰਾਹਾਂ ਆਦਿ ਕਿਸਾਨ ਆਗੂ ਹਾਜਰ ਸਨ