
ਪੀ. ਐਲ. ਡਬਲਿਊ. ਵਰਕਸ਼ਾਪ ਕੰਪਲੈਕਸ ਵਿਚ ਆਧੁਨਿਕ ਫਸਟ ਏਡ ਪੋਸਟ ਦਾ ਹੋਇਆ ਉਦਘਾਟਨ
- by Jasbeer Singh
- September 27, 2025

ਪੀ. ਐਲ. ਡਬਲਿਊ. ਵਰਕਸ਼ਾਪ ਕੰਪਲੈਕਸ ਵਿਚ ਆਧੁਨਿਕ ਫਸਟ ਏਡ ਪੋਸਟ ਦਾ ਹੋਇਆ ਉਦਘਾਟਨ ਪਟਿਆਲਾ, 27 ਸਤੰਬਰ 2025 : ਪਟਿਆਲਾ ਲੋਕੋਮੋਟਿਵ ਵਰਕਸ (ਪੀ. ਐਲ. ਡਬਲਿਊ.) ਦੇ ਵਰਕਸ਼ਾਪ ਕੰਪਲੈਕਸ ਵਿੱਚ ਸਥਿਤ ਨਵੇਂ ਬਣੇ ਅਤੇ ਅਧੁਨਿਕ ਫਸਟ ਏਡ ਪੋਸਟ ਦਾ ਉਦਘਾਟਨ ਰਾਜੇਸ਼ ਮੋਹਨ ਪ੍ਰਿੰਸੀਪਲ ਚੀਫ ਐਡਮਿਨਿਸਟ੍ਰੇਟਿਵ ਅਫਸਰ (ਪੀ. ਸੀ. ਆਓ.), ਪੀ. ਐਲ. ਡਬਲਿਊ. ਵੱਲੋਂ ਕੀਤਾ ਗਿਆ । ਇਸ ਮੌਕੇ ਸੰਬੋਧਨ ਕਰਦਿਆਂ ਰਾਜੇਸ਼ ਮੋਹਨ ਨੇ ਕਿਹਾ ਕਿ ਇਹ ਕੇਂਦਰ ਰੇਲਵੇ ਅਤੇ ਗੈਰ-ਰੇਲਵੇ ਲਾਭਪਾਤਰੀਆਂ ਨੂੰ ਸਮੇਂ ਸਿਰ ਫਸਟ ਏਡ ਮੁਹੱਈਆ ਕਰਵਾਏਗਾ । ਉਨ੍ਹਾਂ ਜ਼ੋਰ ਦਿੱਤਾ ਕਿ ਇਹ ਕੇਂਦਰ ਐਮਰਜੈਂਸੀ ਹਾਲਾਤਾਂ ਵਿੱਚ ਤੁਰੰਤ ਡਾਕਟਰੀ ਮਦਦ ਪਹੁੰਚਾਉਣ ਅਤੇ ਪੀ. ਐਲ. ਡਬਲਿਊ. ਦੀ ਸਿਹਤ ਸੇਵਾ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ।ਇਸ ਉਦਘਾਟਨ ਸਮਾਰੋਹ ਵਿੱਚ ਸਾਰੇ ਸੀਨੀਅਰ ਅਫਸਰ, ਸਟਾਫ ਕੌਂਸਲ ਦੇ ਮੈਂਬਰ ਅਤੇ ਮਾਨਤਾ ਪ੍ਰਾਪਤ ਯੂਨੀਅਨਾਂ ਦੇ ਪ੍ਰਤੀਨਿਧੀ ਮੌਜੂਦ ਸਨ। ਸਭ ਨੇ ਇਸ ਪਹਿਲ ਨੂੰ ਕਰਮਚਾਰੀਆਂ ਦੀ ਭਲਾਈ ਵੱਲ ਇਕ ਮਹੱਤਵਪੂਰਨ ਕਦਮ ਵਜੋਂ ਸਰਾਹਿਆ। ਇਹ ਪਹਿਲ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ, ਸੁਰੱਖਿਆ ਅਤੇ ਭਲਾਈ ਪ੍ਰਤੀ ਪੀਐਲਡਬਲਿਊ ਦੀ ਲਗਾਤਾਰ ਵਚਨਬੱਧਤਾ ਨੂੰ ਦਰਸਾਉਂਦੀ ਹੈ।