
ਮੋਦੀ ਕਾਲਜ ਦੇ ਡਾ. ਸੁਮੀਤ ਕੁਮਾਰ ਨੂੰ ਅਤਿ-ਆਧੁਨਿਕ ਕੰਪਿਊਟਰ ਡਿਜ਼ਾਈਨ ਲਈ ਮਿਲਿਆ ਪੇਟੈਂਟ
- by Jasbeer Singh
- July 9, 2024

ਮੋਦੀ ਕਾਲਜ ਦੇ ਡਾ. ਸੁਮੀਤ ਕੁਮਾਰ ਨੂੰ ਅਤਿ-ਆਧੁਨਿਕ ਕੰਪਿਊਟਰ ਡਿਜ਼ਾਈਨ ਲਈ ਮਿਲਿਆ ਪੇਟੈਂਟ ਪਟਿਆਲਾ: 9 ਜੁਲਾਈ : ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਐਸੋਸੀਏਟ ਪ੍ਰੋਫੈਸਰ ਵੱਜੋਂ ਕਾਰਜਗਤ ਅਤੇ ਐਨ.ਸੀ.ਸੀ ਏਅਰ ਵਿੰਗ ਦੇ ਡਾ. (ਫਲਾਇੰਗ ਅਫਸਰ) ਸੁਮੀਤ ਕੁਮਾਰ ਦੀ ਅਗਵਾਈ ਵਿੱਚ ਕੰਪਿਊਟਰ ਸਾਇੰਸ ਦੇ ਵਿਗਿਆਨਕਾਂ ਦੀ ਇੱਕ ਟੀਮ ਨੂੰ 'ਪਛਾਣ-ਪੱਤਰ ਹੋਲਡਰ ਵਿਦ ਪੈੱਨ-ਡਰਾਈਵ ਸਲੌਟ' ਦੇ ਨਵੀਨਤਮ ਡਿਜ਼ਾਈਨ ਲਈ ਇੱਕ ਪੇਟੈਂਟ ਪ੍ਰਦਾਨ ਗਿਆ ਹੈ। ਇਹ ਅਤਿ-ਆਧੁਨਿਕ ਖੋਜ ਪੇਟੈਂਟ ਦਫ਼ਤਰ, ਭਾਰਤ ਸਰਕਾਰ ਕੋਲ ਰਜਿਸਟਰਡ ਕੀਤੀ ਗਈ ਹੈ ਤਾਂ ਕਿ ਬੌਧਿਕ ਸੰਪਤੀ ਦੇ ਅਧਿਕਾਰਾਂ ਅਧੀਨ ਇਸ ਖੋਜ-ਕਾਰਜ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਡਾ. ਸੁਮੀਤ ਕੁਮਾਰ ਨੂੰ ਉਨ੍ਹਾਂ ਦੀ ਇਸ ਵਿਲੱਖਣ ਖੋਜ ਅਤੇ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਮੋਦੀ ਕਾਲਜ ਸਮਾਜ ਅਤੇ ਰਾਸ਼ਟਰ ਦੀ ਭਲਾਈ ਲਈ ਵਿਗਿਆਨ ਅਤੇ ਤਕਨੀਕ ਦੇ ਆਧੁਨਿਕ ਖੇਤਰਾਂ ਵਿੱਚ ਖੋਜ ਕਰਨ ਅਤੇ ਨਵੀਨ ਡਿਜ਼ਾਈਨ ਬਣਾਉਣ ਲਈ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਡਾ. ਸੁਮੀਤ ਕੁਮਾਰ ਨੇ ਦੱਸਿਆ ਕਿ ਸਾਡਾ ਪੇਟੈਂਟ ਹੋਇਆ ਡਿਜ਼ਾਇਨ 'ਪਛਾਣ-ਪੱਤਰ ਹੋਲਡਰ ਵਿਦ ਪੈੱਨ-ਡਰਾਈਵ ਸਲੌਟ' ਇਹਨਾਂ ਦੋਵਾਂ ਜ਼ਰੂਰੀ ਡਿਜ਼ੀਟਲ ਖਾਤਿਆਂ ਵਿੱਚ ਆਪਸੀ ਤਾਲਮੇਲ ਵਧਾਉਂਦਾ ਹੈ ਅਤੇ ਇਹਨਾਂ ਦੇ ਅੁਪੇਸ਼ਨ ਸਿਸਟਮ ਨੂੰ ਬਿਨਾਂ ਕਿਸੇ ਝੰਜਟ ਨਾਲ ਚਲਾਉਣ ਵਿੱਚ ਮਦੱਦ ਕਰਦਾ ਹੈ । ਇਹ ਉਪਭੋਗਤਾ ਦੀ ਕਾਰਜਸ਼ੀਲਤਾ ਨੂੰ ਵੀ ਵਧਾਉਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਖੋਜ ਸਾਡੀ ਟੀਮ ਆਪਸੀ ਸਹਿਯੋਗ ਅਤੇ ਲਗਾਤਾਰ ਯਤਨਾਂ ਦਾ ਨਤੀਜਾ ਹੈ ਜਿਸ ਨੇ ਸਾਡੇ ਡਿਜ਼ੀਟਲ ਖਾਤਿਆਂ ਵਿੱਚ ਸੰਚਾਰ ਕਰਨ ਦੇ ਤਰੀਕੇ ਨੂੰ ਮੁੜ ਪਰਿਭਾਸ਼ਿਤ ਕਰ ਦਿੱਤਾ ਹੈ। ਇਸ ਮੌਕੇ ਤੇ ਕੰਪਿਊਟਰ ਸਾਇੰਸ ਵਿਭਾਗ ਅਤੇ ਕਾਲਜ ਦੇ ਸਮੂਹ ਸਟਾਫ ਨੇ ਵੀ ਡਾ. ਸੁਮੀਤ ਕੁਮਾਰ ਨੂੰ ਵਧਾਈ ਦਿੱਤੀ।