post

Jasbeer Singh

(Chief Editor)

Latest update

ਮੋਦੀ ਸਰਕਾਰ ਨੇ ਤਿਓਹਾਰਾਂ ਦੇ ਸੀਜ਼ਨ 'ਤੇ ਸੂਬਿਆਂ ਨੂੰ ਕਿਹੜਾ ਤੋਹਫਾ ਦਿੱਤਾ...

post-img

Tax Devolution To States: ਕੇਂਦਰ ਸਰਕਾਰ ਨੇ ਦੁਰਗਾ ਪੂਜਾ, ਦੀਵਾਲੀ ਅਤੇ ਛਠ ਤੋਂ ਪਹਿਲਾਂ ਰਾਜ ਸਰਕਾਰ ਨੂੰ ਟੈਕਸ ਵੰਡ ਵਜੋਂ 1,78,173 ਕਰੋੜ ਰੁਪਏ ਜਾਰੀ ਕੀਤੇ ਹਨ, ਜਿਸ ਵਿੱਚੋਂ 89,086 ਕਰੋੜ ਰੁਪਏ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਪੇਸ਼ਗੀ ਵਜੋਂ ਜਾਰੀ ਕੀਤੇ ਗਏ ਹਨ। ਵਿੱਤ ਮੰਤਰਾਲੇ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ 10 ਅਕਤੂਬਰ, 2024 ਨੂੰ ਕੇਂਦਰ ਸਰਕਾਰ ਨੇ ਰਾਜਾਂ ਨੂੰ ਟੈਕਸ ਵੰਡ ਵਜੋਂ 1.78,173 ਕਰੋੜ ਰੁਪਏ ਜਾਰੀ ਕੀਤੇ ਹਨ। ਆਮ ਤੌਰ 'ਤੇ ਮਹੀਨਾਵਾਰ ਟੈਕਸ ਵੰਡ 89,086.50 ਕਰੋੜ ਰੁਪਏ ਹੁੰਦੀ ਹੈ। ਪਰ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰਾਂ ਪੂੰਜੀਗਤ ਖਰਚਿਆਂ ਵਿੱਚ ਤੇਜ਼ੀ ਲਿਆ ਸਕਦੀਆਂ ਹਨ ਅਤੇ ਵਿਕਾਸ ਅਤੇ ਲਾਭਕਾਰੀ ਯੋਜਨਾਵਾਂ ਦੇ ਖਰਚੇ ਲਈ ਟੈਕਸ ਵੰਡ ਦੀ ਇੱਕ ਕਿਸ਼ਤ ਵੀ ਰਾਜਾਂ ਨੂੰ ਐਡਵਾਂਸ ਦੇ ਰੂਪ ਵਿੱਚ ਦਿੱਤੀ ਜਾ ਰਹੀ ਹੈ।ਵਿੱਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ 1,78,173 ਕਰੋੜ ਰੁਪਏ ਦੇ ਟੈਕਸ ਮਾਲੀਏ ਵਿੱਚੋਂ ਸਭ ਤੋਂ ਵੱਧ ਰਕਮ ਉੱਤਰ ਪ੍ਰਦੇਸ਼ ਨੂੰ ਜਾਰੀ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਨੂੰ 31,962 ਕਰੋੜ ਰੁਪਏ, ਬਿਹਾਰ ਨੂੰ 17,921 ਕਰੋੜ ਰੁਪਏ, ਮੱਧ ਪ੍ਰਦੇਸ਼ ਨੂੰ 13,987 ਕਰੋੜ ਰੁਪਏ, ਪੱਛਮੀ ਬੰਗਾਲ ਨੂੰ 13,404 ਕਰੋੜ ਰੁਪਏ, ਮਹਾਰਾਸ਼ਟਰ ਨੂੰ 11,255 ਕਰੋੜ ਰੁਪਏ, ਰਾਜਸਥਾਨ ਨੂੰ 10,737 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

Related Post