
ਮੋਗਾ ਪੁਲਸ ਨੇ ਐਨ. ਡੀ. ਪੀ. ਐਸ. ਐਕਟ ਤਹਿਤ ਦਰਜ ਕੇਸ ਵਿਚ ਸ਼ਾਮਲ ਵਿਅਕਤੀ ਦੇ ਘਰ ਪ੍ਰਾਪਰਟੀ ਅਟੈਚ ਦਾ ਚਿਪਕਾਇਆ ਨੋਟਿਸ
- by Jasbeer Singh
- October 2, 2024

ਮੋਗਾ ਪੁਲਸ ਨੇ ਐਨ. ਡੀ. ਪੀ. ਐਸ. ਐਕਟ ਤਹਿਤ ਦਰਜ ਕੇਸ ਵਿਚ ਸ਼ਾਮਲ ਵਿਅਕਤੀ ਦੇ ਘਰ ਪ੍ਰਾਪਰਟੀ ਅਟੈਚ ਦਾ ਚਿਪਕਾਇਆ ਨੋਟਿਸ ਮੋਗਾ : ਪੰਜਾਬ ਦੇ ਸ਼ਹਿਰ ਮੋਗਾ ਵਿਖੇ ਜ਼ਿਲ੍ਹਾ ਪੁਲਸ ਮੁਖੀ ਮੋਗਾ ਅਜੈ ਗਾਂਧੀ ਮੋਗਾ ਦੀ ਅਗਵਾਈ ਹੇਠ ਨਸ਼ਿਆ ਖ਼ਿਲਾਫ਼ ਵਿੱਢੀ ਮੁਹਿੰਮ ਨਸ਼ਾ ਸਮੱਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਐੱਸ.ਆਈ.ਆਈ. ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਉਕਤ ਮੁਹਿੰਮ ਦੇ ਤਹਿਤ ਅਨਵਰ ਅਲੀ ਉਪ ਕਪਤਾਨ ਪੁਲਸ ਨਿਹਾਲ ਸਿੰਘ ਵਾਲਾ ਦੀ ਨਿਗਰਾਨੀ ਹੇਠ ਇਸਪੈਕਟਰ ਜਸਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਅਜੀਤਵਾਲ ਵੱਲੋਂ ਮੁਕੰਦਮਾ ਨੰਬਰ 73 ਮਿਤੀ 31.07.2018 ਜੁਰਮ 15-61-85 ਐਨ.ਡੀ.ਪੀ.ਐਸ ਐਕਟ ਥਾਣਾ ਅਜੀਤਵਾਲ ਵਿਚ ਦੱਸੀ ਪ੍ਰਿਤਪਾਲ ਸਿੰਘ ਉਰਫ ਪ੍ਰਿਤਾ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਤਲਵੰਡੀ ਮੱਲੀਆਂ ਦੀ ਪ੍ਰਾਪਰਟੀ ਨੂੰ ਅਟੈਚ ਕਰਨ ਸਬੰਧੀ ਉਸ ਦੇ ਘਰ ਦੇ ਬਾਹਰ ਪੋਸਟਰ ਚਿਪਕਾਏ ਗਏ। ਇਸ ਪ੍ਰਾਪਰਟੀ ਵਿਚ ਕਰੀਬ 5.5 ਮਰਲੇ ਜਗ੍ਹਾ (ਕੀਮਤ ਕਰੀਬ 13.056,00/- ਰੁਪਏ) ਉਸ ਦੇ ਖੁਦ ਦੇ ਨਾਮ ਹੈ। ਇਸ ਤੋਂ ਇਲਾਵਾ ਮਿਤੀ 1 ਅਕਤੂਬਰ ਨੂੰ ਰਮਨਦੀਪ ਸਿੰਘ ਉਪ ਕਪਤਾਨ ਪੁਲਸ ਧਰਮਕੋਟ ਦੀ ਨਿਗਰਾਨੀ ਹੇਠ ਇਸਪੈਕਟਰ ਅਰਸਦੀਪ ਕੌਰ ਗਰੇਵਾਲ ਮੁੱਖ ਅਫ਼ਸਰ ਥਾਣਾ ਕੋਟ ਈਸੇ ਖਾਂ ਤਹਿਤ ਮਲਕੀਤ ਕੌਰ ਉਰਫ ਕੀਪੋ ਨਿਵਾਸੀ ਦੋਲੇਵਾਲਾ ਦੀ ਪ੍ਰਾਪਰਟੀ ਨੂੰ ਅਟੈਚ ਕਰਨ ਸਬੰਧੀ ਉਸ ਦੇ ਘਰ ਦੇ ਬਾਹਰ ਪੋਸਟਰ ਚਿਪਕਾਏ ਗਏ। ਇਸ ਪ੍ਰਾਪਰਟੀ ਵਿਚ ਕਰੀਬ 5 ਕਨਾਲ 5 ਮਰਲੇ ਮਕਾਨ (ਕੀਮਤ ਕਰੀਬ 17.05,116 ਰੁਪਏ। ਉਸ ਦੇ ਖੁਦ ਦੇ ਨਾਮ ਹੈ ਅਤੇ 10 ਮਰਨੇ ਕੋਈ (ਡਬਲ ਸਟੋਰੀ ਪਿੰਡ ਨਸੀਰਪੁਰ ਜਾਨੀਆ ਜਿਸਦੀ (ਕੀਮਤ 45.35,800/- 02,40,918/- ਘਰ ਦੇ ਬਾਹਰ ਪੇਸਟਰ ਚਿਪਕਾਏ ਗਏ ਹਨ । ਇਹਨਾਂ ਦੀ ਪ੍ਰਾਪਰਟੀ ਬਾਰੇ ਪੜਤਾਲ ਕਰਨ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਪ੍ਰਾਪਰਟੀ ਇਨ੍ਹਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਖਰੀਦ ਕਰ ਕੇ ਪ੍ਰਾਪਰਟੀ ਆਪਣੇ ਨਾਮ ਲਗਵਾਈ ਹੋਈ ਸੀ, ਜਿਸ ਨੂੰ ਐਨ.ਡੀ.ਪੀ.ਐਸ ਐਕਟ ਦੀ ਧਾਰਾ 68-ਐ(2) ਤਹਿਤ ਭਾਰਤ ਸਰਕਾਰ ਦੇ ਵਿੱਤ ਵਿਭਾਗ ਦੇ ਸਮਰੱਥ ਅਧਿਕਾਰੀ ਕੋਲ ਮੰਨਜੂਰੀ ਹਾਸਲ ਕਰਨ ਉਪਰੰਤ ਅਟੈਚ ਕਰਵਾਈ ਹੈ। ਇਸ ਤੋਂ ਇਲਾਵਾ ਇਹ ਵੀ ਦੱਸਿਆ ਕਿ ਭਵਿਮ ਵਿਚ ਵੀ ਹੋਰ ਵੀ ਨਸ਼ਾ ਸਮੱਗਲਰਾਂ ਖਿਲਾਫ ਇਸੇ ਤਰਾਂ ਦੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ ਤੇ ਕਿਸੇ ਦੀ ਨਸ਼ਾ ਸਮੱਗਲਰ ਨੂੰ ਬਖਸ਼ਿਆ ਨਹੀਂ ਜਾਵੇਗਾ।
Related Post
Popular News
Hot Categories
Subscribe To Our Newsletter
No spam, notifications only about new products, updates.