
ਚੈਕ ਬਾਊਂਸ ਮਾਮਲੇ ਵਿਚ ਮੋਹਾਲੀ ਅਦਾਲਤ ਨੇ ਦੋ ਸਾਲ ਦੀ ਸਜ਼ਾ ਤੇ 5. 55 ਕਰੋੜ ਦਾ ਲਗਾਇਆ ਜੁਰਮਾਨਾ
- by Jasbeer Singh
- June 13, 2025

ਚੈਕ ਬਾਊਂਸ ਮਾਮਲੇ ਵਿਚ ਮੋਹਾਲੀ ਅਦਾਲਤ ਨੇ ਦੋ ਸਾਲ ਦੀ ਸਜ਼ਾ ਤੇ 5. 55 ਕਰੋੜ ਦਾ ਲਗਾਇਆ ਜੁਰਮਾਨਾ ਮੋਹਾਲੀ, 13 ਜੂਨ 2025 : ਪੰਜਾਬ ਦੇ ਪ੍ਰਸਿੱਧ ਜਿ਼ਲਾ ਮੋਹਾਲੀ ਦੀ ਅਦਾਲਤ ਨੇ ਇਕ ਚੈਕ ਬਾਊਂਸ ਮਾਮਲੇ ਵਿਚ ਜਿਨ੍ਹਾਂ ਚਾਰ ਜਣਿਆਂ ਨੂੰ ਦੋ-ਦੋ ਸਾਲ ਦੀ ਸਜ਼ਾ ਸੁਣਾਈ ਹੈ ਦੇ ਨਾਲ ਨਾਲ 5. 55 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਵਿਚ ਜਿਨ੍ਹਾਂ ਨੂੰ ਸਜਾ ਸੁਣਾਈ ਹੈ ਵਿਚ ਪੰਜਾਬ ਦੇ ਜਿ਼ਲਾ ਮੋਹਾਲੀ ਅਦਾਲਤ ਨੇ ਚੈੱਕ ਬਾਊਂਸ ਮਾਮਲੇ ਵਿਚ ਜਿਨ੍ਹਾਂ ਚਾਰ ਜਣਿਆਂ ਨੂੰ ਦੋਸ਼ੀ ਮੰਨਦਿਆਂ ਦੋ-ਦੋ ਸਾਲਾਂ ਦੀ ਸਜ਼ਾ ਸੁਣਾਈ ਹੈ ਵਿਚ ਭਾਜਪਾ ਦੇ ਇੱਕ ਮੌਜੂਦਾ ਵਿਧਾਇਕ ਸਮੇਤ ਚਾਰ ਲੋਕ ਸ਼ਾਮਲ ਹਨ, ਜਿਨ੍ਹਾਂ ਵਿਚ ਤਾਰਾ ਟੇਚੀ, ਜੂਲੀ ਟੇਚੀ, ਰਤੂ ਟੇਚੀ, ਅਤੇ ਪੀ. ਕੇ. ਰਾਏ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 60 ਸਾਲਾ ਰਤੂ ਟੇਚੀ ਅਰੁਣਾਚਲ ਪ੍ਰਦੇਸ਼ ਦੇ ਪਾਪੁਮ ਪਾਰੇ ਜਿ਼ਲ੍ਹੇ ਦੇ ਸਗਾਲੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲਾ ਇੱਕ ਮੌਜੂਦਾ ਭਾਜਪਾ ਵਿਧਾਇਕ ਹੈ । ਕੀ ਹੈ ਮਾਮਲਾ : ਸਾਲ 2014 ਵਿੱਚ 10 ਲੱਖ ਰੁਪਏ ਦਾ ਚੈੱਕ ਬਾਊਂਸ ਹੋ ਗਿਆ, ਜਿਸ ਲਈ ਕੁਲਵਿੰਦਰ ਸਿੰਘ ਨੇ 2020 ਵਿੱਚ ਅਦਾਲਤ ਵਿੱਚ ਕੇਸ ਦਾਇਰ ਕੀਤਾ, ਜਿਸ ਦੌਰਾਨ ਲੰਬੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਸਮੁੱਚੇ ਵਿਅਕਤੀਆਂ ਨੂੰ ਦੋਸ਼ੀ ਪਾਇਆ ਅਤੇ ਉਨ੍ਹਾਂ ਨੂੰ ਸਜ਼ਾ ਸੁਣਾਈ ।
Related Post
Popular News
Hot Categories
Subscribe To Our Newsletter
No spam, notifications only about new products, updates.