

ਐਸ. ਪੀ. ਨੇ ਤਿੰਨ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੀਤਾ ਸਸਪੈਂਡ ਹਰਿਆਣਾ, 13 ਜੂਨ 2025 : ਹਰਿਆਣਾ ਦੇ ਯਮੁਨਾਨਗਰ ਦੇ ਫਰਕਪੁਰ ਥਾਣੇ ਦੇ ਦੋ ਏ. ਐਸ. ਆਈ. ਤੇ ਇਕ ਹੈਡ ਕਾਂਸਟੇਬਲ ਨੂੰ ਤੁਰੰਤ ਪ੍ਰਭਾਵ ਨਾਲ ਐਸ. ਪੀ. ਸੁਰੇਂਦਰ ਭੌਰੀਆ ਵਲੋਂ ਸਸਪੈਂਡ ਕੀਤਾ ਗਿਆ ਹੈ। ਕੌਣ ਕੌਣ ਹਨ ਸਸਪੈਂਡ ਕੀਤੇ ਗਏ ਪੁਲਸ ਮੁਲਾਜਮ ਹਰਿਆਣਾ ਦੇ ਯਮੁਨਾਨਗਰ ਦੇ ਫਰਕਪੁਰ ਥਾਣੇ ਵਿਚ ਤਾਇਨਾਤ ਤਿੰਨੋਂ ਪੁਲਸ ਮੁਲਾਜਮਾਂ ਵਿਚ ਏ. ਐਸ. ਆਈ. ਸੋਨਾ ਦੇਵੀ, ਏ. ਐਸ. ਆਈ. ਅਸ਼ੋਕ ਕੁਮਾਰ ਅਤੇ ਹੈੱਡ ਕਾਂਸਟੇਬਲ ਮਮਤਾ ਰਾਣੀ ਸ਼ਾਮਲ ਹਨ। ਆਖਰ ਕੀ ਕਾਰਨ ਰਿਹਾ ਪੁਲਸ ਮੁਲਾਜਮਾਂ ਨੂੰ ਸਸਪੈਂਡ ਕਰਨ ਦਾ ਹਰਿਆਣਾ ਦੇ ਯਮੁਨਾ ਨਗਰ ਥਾਣੇ ਦੇ ਜਿਨ੍ਹਾ ਤਿੰਨ ਪੁਲਸ ਮੁਲਾਜਮਾਂ ਨੂੰ ਐਸ. ਪੀ. ਸੁਰੇਂਦਰ ਭੌਰੀਆ ਵਲੋਂ ਸਸਪੈਂਡ ਕੀਤਾ ਗਿਆ ਹੈ ਦਾ ਮੁੱਖ ਕਾਰਨ ਹੈ ਇਕ ਨਾਬਾਲਗ ਲੜਕੀ ਵਲੋਂ ਉਸ ਨਾਲ ਹੋਈ ਛੇੜਛਾੜ ਦੇ ਮਾਮਲੇ ਵਿਚ ਸਿ਼ਕਾਇਤ ਦਰਜ ਨਾ ਕਰਕੇ ਉਸ ਨੂੰ ਸਮਝੌਤਾ ਕਰਨ ਲਈ ਦਬਾਅ ਪਾਉਣ ਅਤੇ ਬੇਰਹਿਮੀ ਨਾਲ ਕੁੱਟਣ ਦਾ। ਜਿਸਦੇ ਚਲਦਿਆਂ ਜਦੋਂ ਘਟਨਾਕ੍ਰਮ ਦੀ ਸਿ਼ਕਾਰ ਲੜਕੀ ਦੇ ਉਸਦੇ ਪਿਤਾ ਵਲੋਂ ਸੀਨੀਅਰ ਪੁਲਸ ਅਧਿਕਾਰੀ ਐਸ. ਪੀ. ਤੱਕ ਪਹੁੰਚ ਕੀਤੀ ਗਈ ਤਾਂ ਉਨ੍ਹਾਂ ਸਮੁੱਚੇ ਮਾਮਲੇ ਦੀ ਜਾਂਚ ਕਰਦਿਆਂ ਤੁਰੰਤ ਪ੍ਰਭਾਵ ਨਾਲ ਤਿੰਨਾਂ ਨੂੰ ਮਾੜਾ ਸਲੂਕ ਕਰਨ ਦੇ ਚਲਦਿਆਂ ਸਸਪੈਂਡ ਕਰ ਦਿੱਤਾ ।