ਮੋਹਾਲੀ ਪੁਲਸ ਨੇ ਅੰਨ੍ਹੇ ਕਤਲ ਨੂੰ ਸੁਲਝਾ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
- by Jasbeer Singh
- November 29, 2024
ਮੋਹਾਲੀ ਪੁਲਸ ਨੇ ਅੰਨ੍ਹੇ ਕਤਲ ਨੂੰ ਸੁਲਝਾ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਐਸ. ਏ. ਐਸ. ਨਗਰ : ਐਸ. ਏ. ਐਸ. ਨਗਰ ਦੇ ਐਸ. ਐਸ. ਪੀ. ਦੀਪਕ ਪਾਰਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ. ਜੀ. ਪੀ. ਪੰਜਾਬ ਸ਼੍ਰੀ ਗੌਰਵ ਯਾਦਵ ਆਈ.ਪੀ.ਐਸ.,ਡੀ.ਆਈ.ਜੀ. ਰੋਪੜ ਰੇਂਜ ਸ਼੍ਰੀ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਹਾਲ਼ੀ ਪੁਲਿਸ ਨੇ ਮਿਤੀ 07-11-2024 ਨੂੰ ਥਾਣਾ ਜੀਰਕਪੁਰ ਦੇ ਏਰੀਆ ਨੇੜੇ ਛੱਤ ਲਾਈਟਾਂ ਵਿਖੇ ਹੋਏ ਬਲਾਇੰਡ ਮਰਡਰ ਨੂੰ ਟਰੇਸ ਕਰਕੇ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐਸ. ਐਸ. ਪੀ. ਦੀਪਕ ਪਾਰਿਕ ਨੇ ਦੱਸਿਆ ਕਿ 11 ਨਵੰਬਰ 24 ਨੂੰ ਪ੍ਰਮੋਦ ਸਿੰਘ ਪੁੱਤਰ ਮੁਕਟ ਸਿੰਘ ਵਾਸੀ ਅਜੀਤ ਨਗਰ ਖੰਡੋਲੀ ਪਟਿਆਲ਼ਾ ਬਾਈਪਾਸ ਰੋਡ ਥਾਣਾ ਗੰਡਾ ਖੇੜੀ ਰਾਜਪੁਰਾ ਦੇ ਬਿਆਨਾਂ ਦੇ ਅਧਾਰ ਤੇ ਨਾ-ਮਾਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 499 ਮਿਤੀ 11-11-2024 ਅ/ਧ 103, 3(5) ਬੀ.ਐੱਨ.ਐੱਸ ਥਾਣਾ ਜੀਰਕਪੁਰ ਦਰਜ ਰਜਿਸਟਰ ਹੋਇਆ ਸੀ ਕਿ ਉਸਦਾ ਭਰਾ ਰਾਣਾ ਪ੍ਰਤਾਪ ਸਿੰਘ ਨੂਰ ਸਕਿਊਰਿਟੀ ਸਰਵਿਸ ਲੋਹਗੜ ਜੀਰਕਪੁਰ ਵਿਖੇ ਬਤੌਰ ਫੀਲਡ ਅਫਸਰ ਦਾ ਕੰਮ ਕਰਦਾ ਹੈ ਅਤੇ ਨੂਰ ਸਕਿਊਰਿਟੀ ਸਰਵਿਸ ਲੋਹਗੜ, ਜੀਰਕਪੁਰ ਦੇ ਦਫਤਰ ਵਿੱਚ ਹੀ ਉਸਦੀ ਰਿਹਾਇਸ਼ ਸੀ, ਉਸਦਾ ਭਰਾ ਹਫਤੇ ਵਿੱਚ 02/03 ਦਿਨਾਂ ਲਈ ਹੀ ਆਪਣੇ ਘਰ ਰਾਜਪੁਰਾ ਵਿਖੇ ਆਉਂਦਾ ਸੀ। ਮਿਤੀ 07-11-2024 ਨੂੰ ਉਸਦਾ ਭਰਾ ਰਾਣਾ ਪ੍ਰਤਾਪ ਸਿੰਘ ਹਰ ਵਾਰ ਦੀ ਤਰ੍ਹਾਂ ਵਕਤ ਕ੍ਰੀਬ 9:00 ਪੀ.ਐਮ. ਘਰ ਤੋਂ ਜੀਰਕਪੁਰ ਲਈ ਆਪਣੇ ਮੋਟਰਸਾਈਕਲ ਨੰ: 39--8123 ਮਾਰਕਾ ਸਪਲੈਂਡਰ ਰੰਗ ਕਾਲ਼ਾ ਪਰ ਗਿਆ ਸੀ। ਉਸ ਤੋਂ ਅਗਲੇ ਦਿਨ ਸਵੇਰੇ ਉਸਦੇ ਭਰਾ ਰਾਣਾ ਪ੍ਰਤਾਪ ਸਿੰਘ ਦੀ ਨੇ ਉਸਦੇ ਮੋਬਾਇਲ ਨੰ: 62393-78799 ਪਰ ਫੋਨ ਕੀਤਾ ਤਾਂ ਉਸਦਾ ਮੋਬਾਇਲ ਫੋਨ ਬੰਦ ਆ ਰਿਹਾ ਸੀ ਤਾਂ ਉਸਨੇ ਵੀ ਆਪਣੇ ਭਰਾ ਨੂੰ ਕਈ ਵਾਰ ਫੋਨ ਲਗਾਇਆ, ਜਿਸਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ। ਜੋ ਕਿ 11 ਨਵੰਬਰ 2024 ਨੂੰ ਉਸਨੂੰ ਬਾਅਦ ਦੁਪਾਹਿਰ ਉਸਦੇ ਕਿਸੇ ਜਾਣਕਾਰ ਨੇ ਫੋਨ ਤੇ ਦੱਸਿਆ ਕਿ ਉਸਦੇ ਭਰਾ ਦਾ ਮੋਟਰਸਾਈਕਲ ਪੀ.ਬੀ.39--8123 ਛੱਤ ਲਾਈਟ ਪੁਆਇੰਟ ਜੀਰਕਪੁਰ ਦੇ ਲਾਗੇ ਝਾੜੀਆਂ ਵਿੱਚ ਲਵਾਰਿਸ ਖੜਾ ਹੈ ਅਤੇ ਉਸਦੇ ਨਾਲ਼ ਹੀ ਝਾੜੀਆਂ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਹੈ, ਜਿਸਨੇ ਮੌਕਾ ਪਰ ਪੁੱਜਕੇ ਮੋਟਰਸਾਈਕਲ ਦੇਖਿਆ ਤਾਂ ਉਕਤ ਮੋਟਰਸਾਈਕਲ ਉਸਦੇ ਭਰਾ ਰਾਣਾ ਪ੍ਰਤਾਪ ਸਿੰਘ ਦਾ ਹੀ ਸੀ ਅਤੇ ਸਿਵਲ ਹਸਪਤਾਲ ਡੇਰਾਬਸੀ ਦੀ ਮੋਰਚਰੀ ਵਿੱਚ ਲਾਸ਼ ਵੀ ਪਈ ਦੇਖ ਲਈ, ਜੋ ਕਿ ਬੁਰੀ ਤਰ੍ਹਾਂ ਨਾਲ਼ ਗਲ਼-ਸੜ ਚੁੱਕੀ ਸੀ, ਜਿਸ ਵਿੱਚ ਕੀੜੇ ਪਏ ਸਨ, ਇਹ ਲਾਸ਼ ਵੀ ਉਸਦੇ ਭਰਾ ਰਾਣਾ ਪ੍ਰਤਾਪ ਸਿੰਘ ਦੀ ਹੀ ਸੀ। ਜੋ ਉਸਦੇ ਭਰਾ ਰਾਣਾ ਪ੍ਰਤਾਪ ਸਿੰਘ ਦੀਆਂ ਦੋਵੇਂ ਬਾਹਾਂ ਅਤੇ ਲੱਤਾਂ ਕੱਪੜੇ ਨਾਲ਼ ਬੰਨਕੇ ਕਿਸੇ ਨਾ-ਮਾਲੂਮ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਉਕਤ ਬਲਾਇੰਡ ਮਰਡਰ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਸ਼੍ਰੀਮਤੀ ਜੋਤੀ ਯਾਦਵ ਆਈ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਸ਼੍ਰੀ ਮਨਪ੍ਰੀਤ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਦਿਹਾਤੀ), ਸ਼੍ਰੀ ਤਲਵਿੰਦਰ ਸਿੰਘ ਪੀ.ਪੀ.ਐਸ. ਉਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਜਸਪਿੰਦਰ ਸਿੰਘ ਪੀ.ਪੀ.ਐਸ. ਉੱਪ-ਕਪਤਾਨ ਪੁਲਿਸ ਜੀਰਕਪੁਰ, ਜਿਲਾ ਐਸ.ਏ.ਐਸ. ਨਗਰ ਜੀ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਅਤੇ ਥਾਣਾ ਜੀਰਕਪੁਰ ਨੂੰ ਟਾਸਕ ਦਿੱਤਾ ਗਿਆ ਸੀ ਅਤੇ ਹਦਾਇਤ ਕੀਤੀ ਗਈ ਸੀ ਕਿ ਬਲਾਇੰਡ ਮਰਡਰ ਨੂੰ ਹਰ ਸੰਭਵ ਕੋਸ਼ਿਸ਼ ਕਰਕੇ ਟਰੇਸ ਕਰੇ। ਜਿਸਤੇ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਅਤੇ ਉਹਨਾਂ ਦੀ ਟੀਮ ਵੱਲੋਂ ਇੰਸ: ਜਸਕੰਵਲ ਸਿੰਘ ਸੇਖੋਂ ਮੁੱਖ ਅਫਸਰ ਥਾਣਾ ਜੀਰਕਪੁਰ ਨਾਲ਼ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਟੈਕਨੀਕਲ ਅਤੇ ਹਿਊਮਨ ਸੋਰਸ ਰਾਹੀਂ ਬਲਾਇੰਡ ਮਰਡਰ ਨੂੰ ਟਰੇਸ ਕਰਦੇ ਹੋਏ 02 ਦੋਸ਼ੀਆਂ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕਰ ਲਿਆ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.