post

Jasbeer Singh

(Chief Editor)

Punjab

ਮੋਹਾਲੀ ਸੈਸ਼ਨ ਅਦਾਲਤ ਨੇ ਲਗਾਈ ਸ਼ਹਿਬਾਜ ਸਿੰਘ ਦੀ ਸਜ਼ਾ ਤੇ ਰੋਕ

post-img

ਮੋਹਾਲੀ ਸੈਸ਼ਨ ਅਦਾਲਤ ਨੇ ਲਗਾਈ ਸ਼ਹਿਬਾਜ ਸਿੰਘ ਦੀ ਸਜ਼ਾ ਤੇ ਰੋਕ ਮੋਹਾਲੀ, 20 ਮਾਰਚ 2026 : ਚੈਕ ਬਾਊਂਸ ਵਿਚ ਮਾਮਲੇ ਵਿਚ ਡੇਰਾਬਸੀ ਅਦਾਲਤ ਵਲੋਂ ਦਿੱਤੀ ਗਈ ਸਜ਼ਾ ਦੇ ਫ਼ੈਸਲੇ ਨੂੰ ਮੋਹਾਲੀ ਸੈਸ਼ਨ ਵਲੋਂ ਰੋਕ ਲਗਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੀ ਹੈ ਸਮੁੱਚਾ ਮਾਮਲਾ ਪੰਜਾਬ ਦੇ ਡੇਰਾਬਸੀ ਦੀ ਇਕ ਅਦਾਲਤ ਵਲੋਂ ਇਕ ਚੈਕ ਬਾਊਂਸ ਮਾਮਲੇ ਵਿਚ ਜਿਨ੍ਹਾਂ ਵਿਅਕਤੀਆਂ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਵਾਲੇ ਫ਼ੈਸਲੇ ਤੇ ਅੱਜ ਮੋਹਾਲੀ ਸੈਸ਼ਨ ਅਦਾਲਤ ਵਲੋਂ ਰੋਕ ਲਗਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਡੇਰਾਬਸੀ ਦੀ ਅਦਾਲਤ ਵਿਚ ਜਿਨ੍ਹਾਂ ਜਿਨ੍ਹਾਂ ਨੂੰ ਸਜ਼ਾ ਤੇ ਜੁਰਮਾਨਾ ਦੋਵੇੇਂ ਸੁਣਾਏ ਗਏ ਸਨ ਵਿਚੋਂ ਸ਼ਹਿਬਾਜ ਸਿੰਘ ਸੋਹੀ ਨੇ ਮੋਹਾਲੀ ਸੈਸ਼ਨ ਅਦਾਲਤ ਦਾ ਦਰਵਾਜਾ ਖੜ੍ਹਕਾਇਆ ਸੀ ਤੇ ਮਾਨਯੋਗ ਅਦਾਲਤ ਨੇ ਅਪੀਲ ਮਨਜ਼ੂਰ ਕਰਦਿਆਂ ਸਜ਼ਾ ਤੇ ਰੋਕ ਲਗਾ ਦਿੱਤੀ ਹੈ। ਇਥੇ ਇਹ ਗੱਲ ਖਾਸ ਦੱਸਣਯੋਗ ਹੈ ਕਿ ਸੋਹੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਹਨ। ਕਿਸ ਚੈਕ ਬਾਊਂਸ ਮਾਮਲੇ ਵਿਚ ਸੁਣਾਈ ਗਈ ਸੀ ਸਜ਼ਾ ਜਿ਼ਕਰਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਡੇਰਾਬੱਸੀ ਦੀ ਇੱਕ ਅਦਾਲਤ ਨੇ ਸਾਲ 2018 ਦੇ ਇੱਕ ਚੈੱਕ ਬਾਊਂਸ ਮਾਮਲੇ ਵਿੱਚ ਸ਼ਹਿਬਾਜ਼ ਸਿੰਘ ਸੋਹੀ ਸਮੇਤ ਤਿੰਨ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ । ਅਦਾਲਤ ਨੇ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ । ਡੇਰਾਬੱਸੀ ਅਦਾਲਤ ਦੇ ਇਸ ਫੈਸਲੇ ਨੂੰ ਸ਼ਹਿਬਾਜ਼ ਸੋਹੀ ਨੇ ਮੋਹਾਲੀ ਸੈਸ਼ਨ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ । ਅਦਾਲਤ ਨੇ ਅਪੀਲ `ਤੇ ਸੁਣਵਾਈ ਕਰਦਿਆਂ ਹੇਠਲੀ ਅਦਾਲਤ ਦੇ ਫੈਸਲੇ `ਤੇ ਸਟੇਅ ਲਗਾ ਦਿੱਤਾ ਹੈ, ਜਿਸ ਨਾਲ ਫਿਲਹਾਲ ਸੋਹੀ ਨੂੰ ਜੇਲ੍ਹ ਜਾਣ ਤੋਂ ਰਾਹਤ ਮਿਲ ਗਈ ਹੈ ।

Related Post

Instagram