ਮੋਹਨ ਭਾਗਵਤ ਨੂੰ ਮਿਲੇਗੀ ਜੈਡ ਪਲਸ ਤੋਂ ਐਡਵਾਂਸ ਲੈਵਲ ਸੁਰੱਖਿਆ ਨਵੀਂ ਦਿੱਲੀ : ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੀ ਸੁਰੱਖਿਆ ਦਾ ਪੱਧਰ ਕਾਫੀ ਵਧਾ ਦਿੱਤਾ ਗਿਆ ਹੈ। ਉਸਦੀ ਸੁਰੱਖਿਆ ਸ਼੍ਰੇਣੀ ਨੂੰ ਤੋਂ ਵਧਾ ਕੇ ਐਡਵਾਂਸਡ ਸਕਿਓਰਿਟੀ ਲਾਈਜ਼ਨ () ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਸੁਰੱਖਿਆ ਦੇ ਇੰਤਜ਼ਾਮ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਰ੍ਹਾਂ ਕੀਤੇ ਜਾਣਗੇ। ਗ੍ਰਹਿ ਮੰਤਰਾਲੇ ਵੱਲੋਂ ਇਸ ਸਬੰਧ ਵਿੱਚ ਹਾਲ ਹੀ ਵਿੱਚ ਇੱਕ ਸਮੀਖਿਆ ਕੀਤੀ ਗਈ ਸੀ, ਜਿਸ ਵਿੱਚ ਇਹ ਪਾਇਆ ਗਿਆ ਸੀ ਕਿ ਗੈਰ-ਭਾਜਪਾ ਪਾਰਟੀਆਂ ਦੇ ਸ਼ਾਸਨ ਵਾਲੇ ਰਾਜਾਂ ਵਿੱਚ ਢਿੱਲ ਦੇਖੀ ਗਈ ਹੈ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।ਟਾਈਮਜ਼ ਆਫ ਇੰਡੀਆ ਨੇ ਗ੍ਰਹਿ ਮੰਤਰਾਲੇ ਦੇ ਹਵਾਲੇ ਨਾਲ ਆਪਣੀ ਇਕ ਰਿਪੋਰਟ `ਚ ਇਹ ਗੱਲ ਕਹੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਗਵਤ ਦੀ ਜ਼ੈੱਡ ਪਲੱਸ ਸੁਰੱਖਿਆ ਵਿੱਚ ਸੀਆਈਐਸਐਫ ਦੇ ਡੈਪੂਟੇਸ਼ਨ `ਤੇ ਅਧਿਕਾਰੀ ਅਤੇ ਗਾਰਡ ਸ਼ਾਮਲ ਸਨ। ਇਸ ਦੇ ਨਾਲ ਹੀ ਦਿੱਲੀ ਦੇ ਸੂਤਰਾਂ ਨੇ ਦੱਸਿਆ ਕਿ ਆਰਐਸਐਸ ਮੁਖੀ ਨੂੰ ਕੱਟੜਪੰਥੀ ਇਸਲਾਮੀ ਸੰਗਠਨਾਂ ਸਮੇਤ ਕਈ ਸੰਗਠਨਾਂ ਦਾ ਨਿਸ਼ਾਨਾ ਮੰਨਿਆ ਜਾਂਦਾ ਹੈ। ਉਸ ਦੀਆਂ ਵਧਦੀਆਂ ਧਮਕੀਆਂ ਅਤੇ ਵੱਖ-ਵੱਖ ਏਜੰਸੀਆਂ ਤੋਂ ਪ੍ਰਾਪਤ ਜਾਣਕਾਰੀ ਦੇ ਬਾਅਦ, ਗ੍ਰਹਿ ਮੰਤਰਾਲੇ ਨੇ ਮੋਹਨ ਭਾਗਵਤ ਨੂੰ "ਏਐਸਐਲ ਪ੍ਰੋਟੈਕਟਡ ਪਰਸਨ" ਘੋਸ਼ਿਤ ਕੀਤਾ ਹੈ। ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਧਿਕਾਰਤ ਤੌਰ `ਤੇ ਅਪਗ੍ਰੇਡ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.