post

Jasbeer Singh

(Chief Editor)

Punjab

ਪੰਜਾਬੀਆਂ ’ਤੇ ਪੈ ਗਿਆ ਟੈਕਸ ਦਾ ਹੋਰ ਭਾਰ ! ਪੰਜਾਬ 'ਚ ਹੁਣ ਨਵਾਂ ਵਾਹਨ ਖਰੀਦਣਾ ਪਵੇਗਾ ਮਹਿੰਗਾ...

post-img

ਪੰਜਾਬ : ਜੇਕਰ ਤੁਸੀਂ ਨਵਾਂ ਵਾਹਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਇਹ ਖਬਰ ਪੜ੍ਹੋ ਕਿਉਂਕਿ ਤੁਹਾਡੀ ਜੇਬ ਢਿੱਲੀ ਹੋਣ ਵਾਲੀ ਹੈ। ਪੰਜਾਬ 'ਚ ਮਹਿੰਗੇ ਪੈਟਰੋਲ ਅਤੇ ਡੀਜ਼ਲ ਦੀ ਮਾਰ ਝੱਲ ਰਹੇ ਖਪਤਕਾਰਾਂ ਨੂੰ ਹੁਣ ਨਵਾਂ ਵਾਹਨ ਖਰੀਦਣ 'ਤੇ ਵੀ ਜ਼ਿਆਦਾ ਪੈਸੇ ਦੇਣੇ ਪੈਣਗੇ। ਪੰਜਾਬ ਸਰਕਾਰ ਨੇ ਵਾਹਨਾਂ ਦੀ ਰਜਿਸਟ੍ਰੇਸ਼ਨ ਫੀਸ ਵਧਾ ਦਿੱਤੀ ਹੈ। ਹੁਣ ਤੱਕ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਵਸੂਲੀ ਜਾਣ ਵਾਲੀ ਫੀਸ ਵਿੱਚ ਹੁਣ ਹੋਰ ਵਾਧਾ ਕੀਤਾ ਗਿਆ ਹੈ। ਹੁਣ ਨਵਾਂ ਮੋਟਰਸਾਈਕਲ ਅਤੇ ਨਵੀਂ ਕਾਰ ਖਰੀਦਣ ਲਈ ਗਾਹਕ ਨੂੰ ਜ਼ਿਆਦਾ ਖਰਚਾ ਕਰਨਾ ਹੋਵੇਗਾ।ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਨੋਟੀਫਿਕੇਸ਼ਨ ਦੇ ਮੁਤਾਬਿਕ ਇੱਕ ਲੱਖ ਰੁਪਏ ਦੇ ਮੋਟਰਸਾਈਕਲ ਅਤੇ ਚਾਰ ਪਈਆਂ ਵਾਲੇ ਵਾਹਨਾਂ ’ਤੇ ਟੈਕਸ ਵਧਾਇਆ ਗਿਆ। ਮੌਜੂਦਾ ਨਵੀਂ ਨੋਟੀਫਿਕੇਸ਼ਨ ਦੇ ਵਿੱਚ ਆਰਸੀ ਬਣਵਾਉਣ ’ਤੇ 1.5 ਤੋਂ 2 ਫੀਸਦੀ ਟੈਕਸ ਵਧਾਇਆ ਗਿਆ ਹੈ।

Related Post