
100 ਤੋਂਂ ਵੀ ਜਿ਼ਆਦਾ ਭੇਡਾਂ ਤੇ ਬੱਕਰੀਆਂ ਬਿਜਲੀ ਡਿੱਗਣ ਉਤਰੀਆਂ ਮੌਤ ਦੇ ਘਾਟ
- by Jasbeer Singh
- May 27, 2025

100 ਤੋਂਂ ਵੀ ਜਿ਼ਆਦਾ ਭੇਡਾਂ ਤੇ ਬੱਕਰੀਆਂ ਬਿਜਲੀ ਡਿੱਗਣ ਉਤਰੀਆਂ ਮੌਤ ਦੇ ਘਾਟ ਜੰਮੂ ਕਸ਼ਮੀਰ, 27 ਮਈ 2025 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ ਦੇ ਰਾਜੌਰੀ ਜਿ਼ਲੇ ਵਿਖੇ ਅਸਮਾਨੀ ਬਿਜਲੀ ਡਿੱਗਣ ਦੇ ਚਲਦਿਆਂ 100 ਤੋਂ ਵੀ ਜਿ਼ਆਦਾ ਭੇਡਾਂ ਤੇ ਬੱਕਰੀਆਂ ਦੇ ਮਾਰੇ ਜਾਣ ਦਾ ਪਤਾ ਲੱਗਿਆ ਹੈ। ਅਜਿਹਾ ਹੋਣ ਨਾਲ ਖਾਨਾਬਦੋਸ਼ ਪਰਿਵਾਰਾਂ ਦਾ ਬਹੁਤ ਜਿ਼ਆਦਾ ਮਾਲੀ ਨੁਕਸਾਨ ਵੀ ਇਸ ਕੁਦਰਤੀ ਪ੍ਰਕੋਪੀ ਦੇ ਚਲਦਿਆਂ ਹੋਇਆ ਹੈ। ਬਿਜਲੀ ਡਿੱਗ ਕੇ ਪਸ਼ੂਆਂ ਦੇ ਮਾਰੇ ਜਾਣ ਦੀ ਕਿਥੇ ਵਾਪਰੀ ਹੈ ਘਟਨਾ ਅਧਿਕਾਰੀਆਂ ਅਨੁਸਾਰ ਬਿਜਲੀ ਡਿੱਗਣ ਦੀ ਇਹ ਘਟਨਾ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਬੁਢਲ ਸਬ-ਡਵੀਜ਼ਨ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਵਾਪਰੀ ਹੈ ਜਦੋਂ ਭਾਰੀ ਗੜਗੜਾਹਟ ਅਤੇ ਗੜੇਮਾਰੀ ਵਿਚਾਲੇ ਇੱਕ ਚਰਵਾਹੇ ਦੇ ਡੇਰੇ `ਤੇ ਬਿਜਲੀ ਆ ਡਿੱਗੀ ਅਤੇ ਉਥੇ ਮੌਜੂਦ ਬੱਕਰੀਆਂ ਤੇ ਭੇਡਾਂ ਮੌਤ ਦੇ ਘਾਟ ਉਤਰ ਗਈਆਂ। ਜੰਮੂ ਕਸ਼ਮੀਰ ਦੇ ਰਾਜੌਰੀ ਜਿ਼ਲੇ ਦੇ ਬੁਢਲ ਦੇ ਤਰਗੈਨ ਪਿੰਡ ਦੇ ਵਿਚ ਵਾਪਰੀ ਇਸ ਘਟਨਾ ਦਾ ਸਿ਼ਕਾਰ ਹੋਣ ਦਾ ਮੁੱਖ ਕਾਰਲ ਖਾਨਾਬਦੋਸ਼ ਪਰਿਵਾਰਾਂ ਵਲੋਂ ਆਪਣੇ ਪਸ਼ੂਆਂ ਲਈ ਹਰੇ ਚਾਰੇ ਦੀ ਭਾਲ ਵਿਚ ਆਪਣੇ ਪਸ਼ੂਆਂ ਨਾਲ ਉਚੀਆਂ ਥਾਵਾਂ ਤੇ ਚਲੇ ਜਾਣਾ ਹੈ ਅਤੇ ਉਥੇ ਜਾ ਕੇ ਅਸਥਾਈ ਕੈਂਪ ਲਗਾਉਣਾ ਹੈ। ਜਿਨ੍ਹਾਂ ਥਾਵਾਂ ਤੇ ਖਾਨਾਬਦੋਸ਼ਾਂ ਵਲੋਂ ਪਸ਼ੂਆਂ ਲਈ ਇਹ ਕੈਂਪ ਲਗਾਏ ਜਾਂਦੇ ਹਨ ਉਹ ਉਚੀਆਂ ਪਹਾੜੀਆਂ ਤੇ ਬਣੇ ਹੁੰਦੇ ਸਨ ਅਤੇ ਜਦੋਂ ਮੌਸਮ ਖਰਾਬ ਹੋਣ ਦੇ ਚਲਦਿਆਂ ਬਿਜਲੀ ਕੜਕਦੀ ਹੈ ਤਾਂ ਅਕਸਰ ਹੀ ਬਿਜਲੀ ਹੇਠਾਂ ਡਿੱਗਦੀ ਹੈ ਤੇ ਨੁਕਸਾਨ ਕਰ ਜਾਂਦੀ ਹੈ। ਬੁਢਲ ਭੇਡ ਪਾਲਣ ਵਿਭਾਗ ਦੇ ਅਧਿਕਾਰੀਆਂ ਕੀਤਾ ਦੌਰਾ ਜੰਮੂ ਕਸ਼ਮੀਰ ਦੇ ਰਾਜੌਰੀ ਜਿ਼ਲੇ ਦੇ ਬੁਢਲ ਭੇਡ ਪਾਲਣ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਟੀਮ ਵਲੋਂ ਅੱਜ ਸਵੇਰੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਪ੍ਰਭਾਵਿਤ ਪਰਿਵਾਰਾਂ ਦੇ ਨੁਕਸਾਨ ਦੀ ਇੱਕ ਵਿਸ਼ੇਸ਼ ਰਿਪੋਰਟ ਤਿਆਰ ਕੀਤੀ, ਜਿਸ ਤੇ ਪ੍ਰਭਾਵਿਤ ਪਰਿਵਾਰਾਂ ਨੇ ਤੁਰੰਤ ਮੁਆਵਜ਼ਾ ਅਤੇ ਮੁੜ ਵਸੇਬੇ ਸਹਾਇਤਾ ਦੀ ਅਪੀਲ ਕੀਤੀ।