ਪੰਜਾਬ ਸਰਕਾਰ ਪੰਜਾਬ ਬੋਰਡ ਦੇ ਟਾਪਰਾਂ ਨੂੰ ਲਿਜਾਵੇਗੀ ਵੋਕੇਸ਼ਨਲ ਯਾਤਰਾ ਤੇ ਚੰਡੀਗੜ੍ਹ, 27 ਮਈ 2025 : ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿਚ ਟਾਪਰ ਰਹਿਣ ਵਾਲੇ ਵਿਦਿਆਰਥੀਆਂ ਨੂੰ ਕੁੱਝ ਸਿੱਖਣ ਨੂੰ ਮਿਲ ਸਕੇ ਦੇ ਉਦੇਸ਼ ਤਹਿਤ ਜਹਾਜ਼ਾਂ ਰਾਹੀਂ ਵੋਕੇਸ਼ਨਲ ਯਾਤਰਾ ਤੇ ਲਿਜਾਵੇਗੀ । ਇਸ ਦੌਰਾਨ ਵਿਦਿਆਰਥੀਆਂ ਨੂੰ ਇਤਿਹਾਸਕ ਸ਼ਹਿਰਾਂ ਦਾ ਦੌਰਾ ਕਰਵਾਇਆ ਜਾਵੇਗਾ। ਪੰਜਾਬ ਸਰਕਾਰ ਵਲੋਂ ਆਉਣ ਵਾਲੇ ਮੌਨਸੂਨ ਸੈਸ਼ਨ ਵਿਚ ਸਮੁੱਚੇ ਟਾਪਰਾਂ ਨੂੰ ਵਿਧਾਨ ਸਭਾ ਦਾ ਦੌਰਾ ਵੀ ਕਰਵਾਇਆ ਜਾਵੇਗਾ ਤੇ ਨਾਲ ਹੀ ਵੋਕੇਸ਼ਨਲ ਯਾਤਰਾ ਦਾ ਖਰਚਾ ਜਿਥੇ ਖੁਦ ਕੀਤਾ ਜਾਵੇਗਾ, ਉਥੇ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਵਲੋ਼ ਸਿੱਖਿਆ ਮੰਤਰੀ ਪੰਜਾਬ ਨੂੰ ਜਿਥੇ ਦੱਸਿਆ ਗਿਆ ਸੀ ਉਥੇ ਇਹ ਵੀ ਆਖ ਦਿੱਤਾ ਗਿਆ ਸੀ ਕਿ ਜਦੋਂ ਵੀ ਅਜਿਹਾ ਕਰਨਾ ਪਵੇਗਾ ਤਾਂ ਉਸ ਲਈ ਬਜਟ ਹੈ।ਜਿਸਦੇ ਚਲਦਿਆਂ ਉਪਰੋਕਤ ਕਦਮ ਚੁੱਕਿਆ ਗਿਆ ਤੇ ਅੱਜ ਉਸ ਕਹੀ ਹੋਈ ਗੱਲ ਨੂੰ ਅਮਲੀ ਜਾਮਾ ਪਾਉਣ ਦਾ ਸਮਾਂ ਆ ਹੀ ਗਿਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕਰ ਦਿੱਤਾ ਕਿ ਛੇਤੀ ਹੀ ਪੰਜਾਬ ਸਰਕਾਰ ਪ੍ਰੀਖਿਆਵਾਂ ਵਿਚ ਟਾਪ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਤਿਹਾਸਕ ਸ਼ਹਿਰਾਂ ਦੀ ਜਹਾਜ਼ਾਂ ਰਾਹੀਂ ਸੈਰ ਕਰਵਾਏਗੀ । ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੀਲੇ, ਹਰੇ ਅਤੇ ਲਾਲ ਕਾਰਡਾਂ ਨਾਲ ਸਥਿਤੀਆਂ ਨਹੀਂ ਸੁਧਦਰੀਆਂ ਬਲਕਿ ਸਥਿਤੀਆਂ ਤਾਂਸਿਰਫ਼ ਚੰਗੀ ਸਿੱਖਿਆ ਨਾਲ ਹੀ ਸੁਧਰਦੀਆਂ ਹਨ ਜਦੋਂ ਸਾਡੇ ਸੂਬੇ ਦਾ ਨੌਜਵਾਨ ਪੜ੍ਹ ਲਿਖ ਕੇ ਭਵਿੱਖ ਬਦਲਣ ਦਾ ਸਮਰੱਥਾ ਰੱਖਦਾ ਹੈ।
