ਪਟਿਆਲਾ, 8 ਮਈ (ਜਸਬੀਰ)-ਪਿੰਡ ਸੇਹਰਾ ਵਿਚ ਕਿਸਾਨ ਸੁਰਿੰਦਰਪਾਲ ਸਿੰਘ ਦੀ ਮੌਤ ਦੇ ਵਿਰੋਧ ਵਿਚ ਅੱਜ ਕਿਸਾਨ ਸੰਗਠਨਾ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪ੍ਰਨੀਤ ਕੌਰ ਦੇ ਨਿਵਾਸ ਨਿਉ ਮੋਤੀ ਮਹਿਲਾ ਦਾ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਘਿਰਾਉ ਕੀਤਾ ਗਿਆ। ਜਿਸ ਨੂੰ ਦੇਖਦੇ ਹੋਏ ਪਟਿਆਲਾ ਪੁਲਸ ਨੇ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਹੋਏ ਸਨ। ਪੁਲਸ ਨੇ ਨਿਉ ਮੋਤੀ ਮਹਿਲ ਨੂੰ ਜਾਣ ਵਾਲੇ ਹਰ ਰਾਸਤੇ ਨੂੰ ਬੰਦ ਕੀਤਾ ਹੋਇਆ ਅਤੇ ਵੱਡੇ ਵੱਡੇ ਬੈਰੀਕੇਟ ਲਗਾਏ ਹੋਏ ਸਨ। ਪੁਲਸ ਨੇ ਬੀਤੀ ਰਾਤ ਤੋਂ ਹੀ ਨਿਉ ਮੋਤੀ ਮਹਿਲ ਨੂੰ ਜਾਣ ਵਾਲੇ ਹਰ ਰਾਸਤੇ ’ਤੇ ਬੈਰੀਕੇਟ ਲਗਾ ਦਿੱਤੇ ਸਨ ਅਤੇ ਸਵੇਰ ਹੋਣ ਤੱਕ ਤਾਂ ਇਨ੍ਹਾਂ ਸਾਰੇ ਰਾਸਤਿਆਂ ’ਤੇ ਪੁਲਸ ਫੋਰਸ ਤੈਨਾਤ ਕਰ ਦਿੱਤੀ ਗਈ ਸੀ। ਸਮੁੱਚੀ ਸੁਰੱਖਿਆ ਦੀ ਨਿਗਰਾਨੀ ਖੁਦ ਐਸ.ਐਸ.ਪੀ ਵਰੁਣ ਸ਼ਰਮਾ ਕਰ ਰਹੇ ਸਨ। ਇਸ ਤੋਂ ਇਲਾਵ ਅਫਸਰਾਂ ਨੂੰ ਫੀਲਡ ਵਿਚ ਤੈਨਾਤ ਕਰ ਦਿੱਤਾ ਗਿਆ ਸੀ। ਪੁਲਸ ਵੱਲੋਂ ਮੌਕੇ ‘ਤੇ ਜੇ.ਸੀ.ਬੀ. ਮਸ਼ੀਨ ਅਤੇ ਦੰਗਾ ਰੋਕੂ ਵਾਹਨ ਵੀ ਤੈਨਾਤ ਕੀਤੇ ਗਏ ਸਨ, ਤਾਂ ਕਿ ਕਿਸੇ ਤਰ੍ਹਾਂ ਦੀ ਅਣਹੋਣੀ ਘਟਨਾ ਨਾ ਹੋਵੇ। ਪੁਲਸ ਨੇ ਮੋਤੀ ਮਹਿਲਾ ਦੀ ਸੁਰੱਖਿਆ ਤੌਂ ਇਲਾਵਾ ਪਟਿਆਲਾ ਨੂੰ ਆਉਣ ਵਾਲੇ ਰਾਸਤਿਆਂ ’ਤੇ ਵੀ ਨਾਕਾਬੰਦੀ ਕੀਤੀ ਹੋਈ ਸੀ। ਵੱਡੀ ਸੰਖਿਆ ਵਿਚ ਪੁਲਸ ਧਰੇੜੀ ਜੱਟਾਂ, ਰੱਖੜਾ ਅਤੇ ਸੰਗਰੂਰ ਰੋਡ ’ਤੇ ਟੋਲ ਪਲਾਜਿਆਂ ’ਤੇ ਤੈਨਾਤ ਸੀ। ਜਿਥੇ ਪੁਲਸ ਨੂੰ ਜਿਹੜਾ ਵੀ ਵਾਹਨ ਕਿਸਾਨਾ ਦਾ ਲਗਦਾ ਤਾਂ ਉਸ ਨੂੰ ਘੇਰ ਲਿਆ ਜਾਂਦਾ ਸੀ। ਇਨ੍ਹਾਂ ਟੋਲਾਂ ਦੀਆਂ ਕਈ ਵੀਡਿਉ ਵੀ ਸ਼ੋਸਲ ਮੀਡੀਆ ’ਤੇ ਚੱਲੀਆਂ ਜਿਥੇ ਕਿਸਾਨ ਪੁਲਸ ਦੇ ਰੋਕਣ ਦੇ ਬਾਵਜੂਦ ਵੀ ਧੱਕੇ ਨਾਲ ਅੱਗੇ ਵਧੇ। ਇਸ ਤੋਂ ਪਹਿਲਾਂ ਵੀ ਪੁਲਸ ਵੱਲੌਂ ਲਗਾਤਾਰ ਕਿਸਾਨ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ ਕੀਤੀ ਜਾਂਦੀ ਰਹੀ ਹੈ। ਇਥੇ ਇਹ ਦੱਸਣਯੋਗ ਹੈ ਕਿ ਸੁਰਿੰਦਰਪਾਲ ਸਿੰਘ ਦਾ ਅਜੇ ਤੱਕ ਸਸਕਾਰ ਨਹੀਂ ਹੋਇਆ ਹੈ ਅਤੇ ਜਦੋਂ ਤੱਕ ਉਸ ਦਾ ਸਸਕਾਰ ਨਹੀਂ ਹੋ ਜਾਂਦਾ, ਉਦੋਂ ਤੱਕ ਪੁਲਸ ਲਈ ਮਾਮਲਾ ਗਲੇ ਦੀ ਹੱਡੀ ਬਣਿਆ ਹੋਇਆ ਹੈ। ਪੁਲਸ ਨੇ ਅੱਜ ਮੋਤੀ ਮਹਿਲ ਨੂੰ ਜਾਣ ਵਾਲੇ ਰਾਸਤਿਆਂ ਤੇ ਨਾਕਾਬੰਦੀ ਕਰਕੇ ਬੈਰੀਕੇਟਿੰਗ ਕੀਤੀ ਹੋਈ ਸੀ। ਵਾਈ.ਪੀ.ਐਸ. ਚੌਂਕ ਤੋਂ ਰਾਸਤਾ ਬੰਦ ਕੀਤਾ ਹੋਇਆ ਸੀ, ਉਥੇ ਨਗਰ ਨਿਗਮ ਤੋਂ ਆਉਂਂਦੀ ਸੜ੍ਹਕ ਨੂੰ ਆਯੁਰਵੈਦਿਕ ਕਾਲਜ ਵਾਲੇ ਚੌਂਕ ਤੋਂ ਬੰਦ ਕਰ ਦਿੱਤਾ ਗਿਆ। ਉਥੇ ਸੂਲਰ ਰੋਡ ਵੀ ਬੰਦ ਸੀ ਅਤੇ ਮੋਤੀ ਮਹਿਲਾ ਦੇ ਪਿਛਲੇ ਹਿੱਸੇ ਨੂੰ ਲੱਗਣ ਵਾਲੇ ਰਾਸਤੇ ਵੀ ਬੰਦ ਕੀਤੇ ਹੋਏ ਸਨ। ਇਥੇ ਪੁਲਸ ਦਿਨ ਭਰ ਤੈਨਾਤ ਰਹੀ ਤਾਂ ਕਿ ਕਿਸੇ ਤਰ੍ਰਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.