post

Jasbeer Singh

(Chief Editor)

Patiala News

ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੱਲੋਂ ਹਿੰਦੀ ਦਿਵਸ ਮੌਕੇ ' ਹਿੰਦੀ ਸਾਹਿਤ ਦੀ ਸ਼ਾਨਦਾਰ ਸਾਹਿਤਕ ਵਿਰਾਸਤ' ਵਿਸ਼ੇ 'ਤੇ ਵ

post-img

ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੱਲੋਂ ਹਿੰਦੀ ਦਿਵਸ ਮੌਕੇ ' ਹਿੰਦੀ ਸਾਹਿਤ ਦੀ ਸ਼ਾਨਦਾਰ ਸਾਹਿਤਕ ਵਿਰਾਸਤ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਪਟਿਆਲਾ : ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਅੱਜ 'ਹਿੰਦੀ ਦਿਵਸ' ਦੇ ਸਬੰਧ ਵਿੱਚ ਕਾਲਜ ਪ੍ਰਿੰਸੀਪਲ ਡਾ: ਨੀਰਜ ਗੋਇਲ ਦੀ ਸੁਚੱਜੀ ਅਗਵਾਈ ਹੇਠ ਇੱਕ ਖਾਸ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 'ਹਿੰਦੀ ਸਾਹਿਤ ਦੀ ਸ਼ਾਨਦਾਰ ਸਾਹਿਤਕ ਵਿਰਾਸਤ' ਵਿਸ਼ੇ 'ਤੇ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਬੁਲਾਰੇ ਵੱਜੋਂ ਡਾ. ਸੁਰੇਸ਼ ਨਾਇਕ, (ਸਾਬਕਾ) ਪ੍ਰੋਫੈਸਰ ਅਤੇ ਮੁਖੀ, ਹਿੰਦੀ ਵਿਭਾਗ, ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਨੇ ਸ਼ਿਰਕਤ ਕੀਤੀ । ਕਾਲਜ ਪ੍ਰਿੰਸੀਪਲ ਡਾ: ਨੀਰਜ ਗੋਇਲ ਨੇ ਸਮਾਗਮ ਵਿੱਚ ਮੁੱਖ ਬੁਲਾਰੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਸਾਲ ਹਿੰਦੀ ਦਿਵਸ ਦਾ ਥੀਮ 'ਹਿੰਦੀ : ਪ੍ਰੰਪਰਾਗਤ ਗਿਆਨ ਤੋਂ ਆਰਟੀਫਿਸ਼ਲ ਇੰਟੈਲੀਜਿਸ ਤੱਕ' ਹੈ ਜਿਸ ਤੋਂ ਸਾਨੂੰ ਮੌਜੂਦਾ ਤਕਨੀਕੀ ਵਿਕਾਸ ਦੇ ਦੌਰ ਵਿੱਚ ਭਾਸ਼ਾ ਦੀ ਅਹਿਮੀਅਤ ਬਾਰੇ ਜਾਗਰੂਕ ਹੋਣ ਦਾ ਸ਼ੰਦੇਸ਼ ਮਿਲਦਾ ਹੈ। ਉਹਨਾਂ ਕਿਹਾ ਕਿ ਹਿੰਦੀ ਰਾਸ਼ਟਰੀ ਭਾਸ਼ਾ ਵਜੋਂ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦੀ ਨੁਮਾਇੰਦਗੀ ਕਰਦੀ ਹੈ ਅਤੇ ਇਸ ਦੇ ਵੱਖ-ਵੱਖ ਖਿੱਤਿਆਂ ਨੂੰ ਆਪਸ ਵਿਚ ਬੰਨ੍ਹੀ ਰੱਖਦੀ ਹੈ ।ਉਨ੍ਹਾਂ ਅੱਗੇ ਕਿਹਾ ਕਿ ਇੱਕ ਭਾਸ਼ਾ ਨੂੰ ਨਵੀਨਤਮ ਤਕਨਾਲੋਜੀ ਵਿੱਚ ਨਿਪੁੰਨ ਹੋਣਾ ਚਾਹੀਦਾ ਹੈ ਅਤੇ ਉਸ ਦਾ ਸਾਹਿਤ ਸੱਭਿਆਚਾਰਕ ਤੌਰ 'ਤੇ ਅਮੀਰ ਅਤੇ ਸਰਵ-ਵਿਆਪੀ ਹੋਣਾ ਚਾਹੀਦਾ ਹੈ ਅਤੇ ਹਿੰਦੀ ਅਜਿਹੀਆਂ ਭਾਸ਼ਾਵਾਂ ਸਮਰੱਥ ਭਾਸ਼ਾਵਾਂ ਵਿੱਚੋਂ ਇੱਕ ਹੈ । ਆਪਣੇ ਲੈਕਚਰ ਵਿੱਚ ਡਾ: ਸੁਰੇਸ਼ ਨਾਇਕ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਸਾਰੀਆਂ ਭਾਸ਼ਾਵਾਂ ਕਈ ਤਰ੍ਹਾਂ ਦੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਵਿੱਚੋਂ ਲੰਘ ਰਹੀਆਂ ਹਨ। ਆਦਿਕਾਲ (ਸ਼ੁਰੂਆਤੀ ਕਾਲ), ਭਗਤੀ ਕਾਲ, ਰੀਤਿਕਾਲ , ਆਧੁਨਿਕ ਕਾਲ ਅਤੇ ਭਾਰਤੇਂਦੂ ਹਰੀਸ਼ਚੰਦਰ ਦੀ ਵਿਰਾਸਤ ਦੇ ਦੌਰ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਸਮਝਾਇਆ ਕਿ ਕਿਵੇਂ ਇਤਿਹਾਸਕ ਤੌਰ ਤੇ ਹਿੰਦੀ ਭਾਸ਼ਾ ਵਿਕਾਸ ਦੇ ਵੱਖ-ਵੱਖ ਪੜ੍ਹਾਵਾਂ ਵਿੱਚੋਂ ਲੰਘੀ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਸੰਵਿਧਾਨ ਵਿੱਚ ਸਾਰੀਆਂ ਭਾਸ਼ਾਵਾਂ ਨੂੰ ਬਰਾਬਰ ਮੰਨਿਆ ਗਿਆ ਹੈ ਪਰ ਰਾਸ਼ਟਰੀ ਭਾਸ਼ਾ ਵਜੋਂ ਹਿੰਦੀ ਦਾ ਹੋਰ ਭਾਰਤੀ ਭਾਸ਼ਾਵਾਂ, ਕਲਾ ਅਤੇ ਸੱਭਿਆਚਾਰ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਸੰਚਾਰ ਪ੍ਰਣਾਲੀਆਂ ਵਿੱਚ ਵੀ ਹਿੰਦੀ ਦੀ ਮਹੱਤਤਾ ਨੂੰ ਰੇਖਾਂਕਿਤ ਕਰਨਾ ਜ਼ਰੂਰੀ ਹੈ । ਇਸ ਪ੍ਰੋਗਰਾਮ ਵਿੱਚ ਕਾਲਜ ਦੇ ਹਿੰਦੀ ਵਿਭਾਗ ਦੇ ਵਿਦਿਆਰਥੀਆਂ ਜਓਤੀ,ਨੇਹਾ, ਕ੍ਰਿਸ਼ਨਮ ਯਦੂਵੰਸ਼ੀ ਅਤੇ ਗੁਰਜੰਟ ਸਿੰਘ ਆਦਿ ਨੇ ਨੇ ਹਿੰਦੀ ਕਵਿਤਾਵਾਂ ਅਤੇ ਹੋਰ ਸਾਹਿਤਕ ਰਚਨਾਵਾਂ ਵੀ ਪੇਸ਼ ਕੀਤੀਆਂ । ਹਿੰਦੀ ਵਿਭਾਗ ਦੇ ਮੁਖੀ ਡਾ: ਰੁਪਿੰਦਰ ਸ਼ਰਮਾ ਨੇ ਵਿਦਿਆਰਥੀਆਂ ਨਾਲ ਭਾਰਤ ਦੇ ਸੱਭਿਆਚਾਰਕ ਵਿਕਾਸ ਅਤੇ ਭਾਸ਼ਾਈ ਵਿਕਾਸ ਵਿੱਚ ਸੰਚਾਰ- ਮਾਧਿਅਮ ਵਜੋਂ ਹਿੰਦੀ ਦੀ ਭੂਮਿਕਾ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਭਾਸ਼ਾ ਵਜੋਂ ਹਿੰਦੀ ਵਿੱਚ ਉਪਲਬਧ ਕਲਾਸਿਕ ਰਚਨਾਵਾਂ ਦਾ ਵੀ ਹਵਾਲਾ ਦਿੱਤਾ । ਉਹਨਾਂ ਨੇ ਪ੍ਰੋਗਰਾਮ ਦੇ ਅੰਤ ਵਿੱਚ ਧੰਨਵਾਦ ਦਾ ਮਤਾ ਪੇਸ਼ ਕਰਦਿਆ ਵਿਦਿਆਰਥੀਆਂ ਨੂੰ ਹਰ ਭਾਸ਼ਾ ਦਾ ਸਤਿਕਾਰ ਕਰਨ ਦਾ ਸੱਦਾ ਦਿੱਤਾ ਕਿਉਂਕਿ ਭਾਸ਼ਾ ਹੀ ਸੱਭਿਅਕ ਸਮਾਜ ਦਾ ਮੂਲ ਹੈ।ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ ।

Related Post