post

Jasbeer Singh

(Chief Editor)

Patiala News

ਨਗਰ ਨਿਗਮ ਨੇ ਲਗਾਇਆ ਜਨ ਸਹਾਇਤਾ ਕੈਂਪ

post-img

ਨਗਰ ਨਿਗਮ ਨੇ ਲਗਾਇਆ ਜਨ ਸਹਾਇਤਾ ਕੈਂਪ ਸਰਕਾਰ ਦਫ਼ਤਰਾਂ ਤੋ ਨਹੀ ਸੱਥਾ ਤੋਂ ਚੱਲੇਗੀ : ਮੇਅਰ ਕੁੰਦਨ ਗੋਗੀਆ ਪਟਿਆਲਾ : ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਕਾਰ ਬੰਦ ਕਮਰਾ ਦਫ਼ਤਰਾ ਤੋਂ ਨਹੀ ਬਲਕਿ ਪਿੰਡਾ ਦੀਆ ਸੱਥਾਂ ਜਾ ਮੁਹੱਲਿਆ ਤੋ ਚੱਲੇਗੀ । ਦੱਸਣਯੋਗ ਹੈ ਕਿ ਆਮ ਪਬਲਿਕ ਨੂੰ ਨਗਰ ਨਿਗਮ ਪਟਿਆਲਾ ਨਾਲ ਸਬੰਧਤ ਸੇਵਾਵਾਂ ਸਕੀਮਾਂ ਦਾ ਲਾਭ ਦੇਣ ਲਈ ਅਤੇ ਮੋਕੇ ਤੇ ਆਮ ਪਬਲਿਕ ਦੀਆ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਨਗਰ ਨਿਗਮ ਪਟਿਆਲਾ ਦੀ ਹਦੂਦ ਅੰਦਰ ਵੱਖ ਵੱਖ ਵਾਰਡਾ ਵਿੱਚ ਕੈਂਪ ਲਗਾਏ ਜਾ ਰਹੇ ਹਨ । ਇਸੇ ਤਹਿਤ ਨਗਰ ਨਿਗਮ ਵਲੋਂ ਨਾਭਾ ਰੋਡ ਤੇ ਬਣੀ ਸਰਕਾਰੀ ਆਈ. ਟੀ. ਆਈ. ਵਿਖੇ ਜਨ ਸਹਾਇਤਾ ਲਗਾਇਆ ਗਿਆ, ਜਿਸ ਵਿੱਚ ਲੱਗਭਗ 200 ਲੋਕਾਂ ਨੇ ਕੈਂਪ ਦਾ ਫਾਇਦਾ ਲਿਆ । ਮੇਅਰ ਕੁੰਦਨ ਗੋਗੀਆ ਨੇ ਗੱਲਬਾਤ ਦੌਰਾਨ ਕਿਹਾ ਕਿ ਨਿਗਮ ਵਲੋਂ ਕੈਪ ਵਿੱਚ ਪ੍ਰਾਪਟੀ ਟੈਕਸ ਨਾਲ ਸੰਬੰਧਿਤ, ਵਾਟਰ ਸੀਵਰੇਜ ਦੀਆਂ ਸ਼ਿਕਾਇਤਾਂ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਬੁਢਾਪਾ ਪੈਨਸ਼ਨ ਸੰਬੰਧਤ, ਸਟਰੀਟ ਲਾਈਟਾਂ, ਹੈਲਥ ਬ੍ਰਾਂਚ ਦੇ ਕੰਮਾਂ ਨਾਲ ਸੰਬੰਧਿਤ, ਸਫਾਈ ਸਬੰਧੀ, ਮੁਦਰਾ ਲੋਨ ਆਦਿ ਨਿਗਮ ਨਾਲ ਸੰਬੰਧਤ ਲੋਕਾਂ ਵਲੋਂ ਮਿਲੀਆ ਸ਼ਿਕਾਇਤਾ ਦਾ ਮੌਕੇ ਤੇ ਹੱਲ ਕੀਤਾ ਗਿਆ। ਇਸ ਤੋਂ ਇਲਾਵਾਂ ਕਈ ਸ਼ਿਕਾਇਤਾ ਤੇ ਸੰਬੰਧਤ ਸਟਾਫ਼ ਨੂੰ ਫਾਇਲ ਬਣਾ ਕੇ ਜਲਦ ਕੰਮ ਕਰਵਾਓਣ ਦੇ ਆਦੇਸ਼ ਦਿੱਤੇ ਗਏ । ਇਸ ਮੌਕੇ ਦੀਪਜੋਤ ਕੌਰ ਸਯੁੰਕਤ ਕਮਿਸ਼ਨਰ ਨੇ ਲੋਕਾਂ ਵਲੋ ਮੁੱਖ ਸ਼ਿਕਾਇਤ ਗੈਸ ਕੰਪਨੀਆਂ ਜਾ ਪਾਣੀ ਪਾਈਪਾ ਪਾਉਣ ਲਈ ਪੁੱਟੀਆ ਸੜਕਾਂ ਦੇ ਮਸਲੇ ਨੂੰ ਜਲਦ ਹੱਲ ਕਰਨ ਦੇ ਆਦੇਸ਼ ਦਿੱਤੇ ਅਤੇ ਕੰਪਨੀਆਂ ਨੂੰ ਹੁਕਮ ਜਾਰੀ ਕੀਤੇ ਕਿ ਕਿਸੇ ਵੀ ਕਾਲੋਨੀ ਵਿੱਚ ਕੰਮ ਕਰਨ ਉਪਰੰਤ ਖੱਡਿਆ ਨੂੰ ਨਾਲ ਦੀ ਨਾਲ ਭਰਿਆ ਜਾਵੇ ਤੇ ਸੜਕ ਨੂੰ ਵੀ ਦੁਰਸਤ ਕਰਵਾਇਆ ਜਾਵੇ। ਉਨ੍ਹਾ ਨਿਗਮ ਅਧਿਕਾਰੀਆਂ ਨੂੰ ਇਹਨਾਂ ਕੰਮਾਂ ਨੂੰ ਜਲਦ ਕਰਨ ਦੇ ਨਿਰਦੇਸ਼ ਜਾਰੀ ਕਰਨ ਮਗਰੋਂ ਲੋਕਾਂ ਨੂੰ ਹੋਰ ਮੁਸ਼ਕਲਾ ਦਾ ਵੀ ਜਲਦ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ਨਗਰ ਨਿਗਮ ਸਹਾਇਕ ਕਮਿਸ਼ਨਰ ਹਰਬੰਸ ਸਿੰਘ, ਮੇਅਰ ਦਫ਼ਤਰ ਦੇ ਸੁਪਰਡੈਂਟ ਗੁਰਪ੍ਰੀਤ ਸਿੰਘ ਚਾਵਲਾ, ਸਹਾਇਕ ਨਿਗਮ ਇੰਜਨੀਅਰ ਮਨੀਸ਼ ਕੈਂਥ, ਸਹਾਇਕ ਨਿਗਮ ਇੰਜੀਨੀਅਰ, ਅਮਿਤੋਜ ਸ਼ਰਮਾ, ਜੇਈ ਜਗਜੀਤ ਸਿੰਘ, ਸੈਂਟਰੀ ਇੰਸਪੈਕਟਰ ਇੰਦਰਜੀਤ ਸਿੰਘ, ਸੈਂਟਰੀ ਇੰਸਪੈਕਟਰ ਮੋਹਿਤ ਜਿੰਦਲ, ਜੇਈ ਰਾਜੇਸ਼ ਕੁਮਾਰ, ਕੌਂਸਲਰ ਨਰੇਸ਼ ਦੁੱਗਲ, ਕੌਂਸਲਰ ਸੁਰਜੀਤ ਕੌਰ, ਕੌਂਸਲਰ ਸੋਨੀਆ ਤੋ ਇਲਾਵਾ ਨਿਗਮ ਦੇ ਜੇ ਈ, ਐਸ ਡੀ ਓ, ਐਕਸੀਅਨ, ਨਜਦੀਕੀ ਕਲੋਨੀਆਂ ਦੇ ਕੌਂਸਲਰ, ਮੁਹੱਲਾ ਸੁਧਾਰ ਕਮੇਟੀਆਂ ਦੇ ਮੈਂਬਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ।

Related Post