post

Jasbeer Singh

(Chief Editor)

National

ਟਰੱਕ ਡਰਾਈਵਰ ਵਿਰੁੱਧ ਕਤਲ ਦਾ ਕੇਸ ਦਰਜ

post-img

ਟਰੱਕ ਡਰਾਈਵਰ ਵਿਰੁੱਧ ਕਤਲ ਦਾ ਕੇਸ ਦਰਜ ਅਮਰੀਕਾ, 19 ਅਗਸਤ 2025 : ਅਮਰੀਕਾ ਦੇ ਸ਼ਹਿਰ ਫਲੋਰਿਡਾ ਵਿਖੇ ਇਕ ਭਿਆਨਕ ਸੜਕੀ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਜਾਨ ਚਲੇ ਜਾਣ ਦੇ ਦੋਸ਼ ਹੇਠ ਟਰੱਕ ਡਰਾਈਵਰ ਹਰਜਿੰਦਰ ਸਿੰਘ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਕੀ ਸੀ ਮਾਮਲਾ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਜੋ ਟਰਾਲਾ ਚਲਾ ਰਿਹਾ ਸੀ ਨੂੰ ਚਲਾਉਣ ਵੇਲੇ ਹਾਈਵੇ ‘ਤੇ ਯੂ-ਟਰਨ ਮਾਰ ਰਿਹਾ ਸੀ ਕਿ ਇਸ ਦੌਰਾਨ ਉਸਦੇ ਟਰੱਕ ਨਾਲ ਟੱਕਰ ਹੋਈ, ਜਿਸ ਨਾਲ ਤਿੰਨ ਦੀ ਮੌਤ ਹੋ ਗਈ । ਪੁਲਸ ਨੇ ਹਰਜਿੰਦਰ ਸਿੰਘ ਤੇ ਤਿੰਨ ਵਿਅਕਤੀਆਂ ਦੇ ਕਤਲ ਦਾ ਕੇਸ ਹੀ ਦਰਜ ਨਹੀਂ ਕੀਤਾ ਬਲਕਿ ਇਮੀਗ੍ਰੇਸ਼ਨ ਕਨੂੰਨਾਂ ਦੀ ਉਲੰਘਣਾਂ ਅਤੇ ਝੂਠੇ ਲਾਇਸੈਂਸ ਦੀ ਵਰਤੋਂ ਦੇ ਮਾਮਲੇ ਵੀ ਦਰਜ ਕੀਤੇ ਹਨ । ਕੀ ਆਖਣਾ ਹੈ ਪੁਲਸ ਅਧਿਕਾਰੀਆਂ ਦਾ ਅਮਰੀਕੀ ਪੁਲਸ ਅਧਿਕਾਰੀਆਂ ਦਾ ਆਖਣਾ ਹੈ ਕਿ ਹਰਜਿੰਦਰ ਸਿੰਘ 2018 ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਵੜਿਆ ਸੀ ਅਤੇ ਬਾਅਦ ਵਿੱਚ ਕੈਲੀਫ਼ੋਰਨੀਆ ਤੋਂ ਜਾਅਲਸਾਜ਼ੀ ਨਾਲ ਟਰੱਕ ਦਾ ਲਾਇਸੈਂਸ ਹਾਸਲ ਕੀਤਾ। ਜਿਸ ਸਮੇਂ ਹਾਦਸਾ ਵਾਪਰਿਆ ਵਿਚ ਦੋ ਵਿਅਕਤੀ ਸਵਾਰ ਸਨ ਜੋ ਵੀ ਕਮਰਸ਼ੀਅਲ ਟਰੱਕਿੰਗ ਨਿਯਮਾਂ ਅਨੁਸਾਰ ਗੈਰ-ਕਾਨੂੰਨੀ ਹੈ ।

Related Post

Instagram