
ਖਰੜ 'ਚ ਪਤੀ-ਪਤਨੀ ਦਾ ਕਤਲ, ਇੱਕ ਮਹੀਨੇ ਦੌਰਾਨ ਸ਼ਹਿਰ 'ਚ ਵਾਪਰੀ ਕਤਲ ਦੀ ਤੀਸਰੀ ਵਾਰਦਾਤ
- by Aaksh News
- May 2, 2024

ਬੀਤੀ ਰਾਤ 30 ਅਪ੍ਰੈਲ ਸਮਾਂ 9 ਵਜੇ ਦੇ ਨਜ਼ਦੀਕ ਲਾਂਡਰਾ ਰੋਡ ਸਥਿਤ ਸਵਰਾਜ ਇਨਕਲੇਵ ਦੀ ਕੋਠੀ ਨੰਬਰ 300 ਦੇ ਵਿੱਚ ਪੱਛਮੀ ਬੰਗਾਲ ਤੋਂ ਕੁਝ ਦਿਨ ਪਹਿਲਾਂ ਹੀ ਖਰੜ ਵਿੱਚ ਆਏ ਪਤੀ-ਪਤਨੀ ਦੀ ਹੱਤਿਆ ਉਨ੍ਹਾਂ ਦੇ ਜਾਣ-ਪਛਾਣ ਵਾਲੇ ਚਾਰ ਲੋਕਾਂ ਨੇ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਬਬਲੂ ਅਤੇ ਉਸ ਦੀ ਪਤਨੀ ਮਨਸੂਦਾਂ ਵਜੋਂ ਹੋਈ ਹੈ। ਰਾਤ 3 ਵਿਅਕਤੀ ਅਮਨ, ਮੋਨੂੰ, ਲੱਕੀ ਅਤੇ 1 ਔਰਤ ਖੁਸ਼ੀ ਨੇ ਮੌਕੇ 'ਤੇ ਪਹੁੰਚ ਕੇ ਪਹਿਲਾਂ ਉਕਤ ਪਤੀ-ਪਤਨੀ ਨਾਲ ਗਾਲੀ-ਗਲੋਚ ਅਤੇ ਝਗੜਾ ਕੀਤਾ। ਝਗੜਾ ਇੰਨਾ ਇੰਨਾ ਵੱਧ ਗਿਆ ਕਿ ਮੋਨੂੰ ਨੇ ਬਬਲੂ ਅਤੇ ਉਸਦੀ ਪਤਨੀ ਦਾ ਕਿਸੇ ਤਿੱਖੀ ਚੀਜ਼ ਦੇ ਨਾਲ ਵਾਰ ਕਰ ਉਨ੍ਹਾਂ ਦਾ ਕਤਲ ਕਰ ਦਿੱਤਾ। ਇਸ ਮਗਰੋਂ ਚਾਰੋਂ ਆਰੋਪੀ ਮੌਕੇ ਤੋਂ ਫ਼ਰਾਰ ਹੋ ਗਏ। ਗੁਆਂਢੀਆਂ ਨੇ ਪੁਲਿਸ ਨੂੰ ਇਤਲਾਹ ਦਿੱਤੀ।ਪੁਲਿਸ ਨੇ ਦੋਸ਼ੀਆਂ ਦੀ ਭਾਲ ਜਾਰੀ ਕਰ ਕੇੇ ਚਾਰ ਦੋਸ਼ੀ ਕਾਬੂ ਕਰ ਲਏ। ਜਾਂਚ ਅਧਿਕਾਰੀ ਏਐੱਸਆਈ ਦੌਲਤ ਰਾਮ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੂੰ ਮੋਬਾਈਲ ਲੋਕੇਸ਼ਨ ਦੇ ਨਾਲ ਕਾਬੂ ਕੀਤਾ ਹੈ।ਪੁਲਿਸ ਨੇ ਉਕਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਮੁੱਢਲੀ ਜਾਂਚ ਵਿੱਚ ਦੱਸਿਆ ਹੈ ਕਿ ਇਹਨਾਂ ਨੇ ਆਪਸੀ ਪੁਰਾਣੀ ਰੰਜਿਸ਼ ਹੋਣ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋਸ਼ੀਆਂ ਨੂੰ ਕੱਲ੍ਹ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।ਯਾਦ ਰਹੇ ਕਿ ਖਰੜ ਵਿੱਚ ਪਿਛਲੇ ਇੱਕ ਮਹੀਨੇ ਵਿੱਚ ਹੱਤਿਆ ਇਹ ਤੀਸਰਾ ਮਾਮਲਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਲੋਕਾਂ ਦੇ ਵਿੱਚ ਕਾਨੂੰਨ ਨਾਮ ਦੀ ਸ਼ਹਿ ਦਾ ਡਰ ਖਤਮ ਹੁੰਦਾ ਜਾ ਰਿਹਾ।