
ਹਿੰਦੂ ਤਖਤ ਮੁੱਖੀ ਮਹਾਮੰਡਲੇਵਰ ਬ੍ਰਹਮਾ ਨੰਦ ਗਿਰੀ ਤੇ ਹੋਇਆ ਕਾਤਲਾਨਾ ਹਮਲਾ

ਹਿੰਦੂ ਤਖਤ ਮੁੱਖੀ ਮਹਾਮੰਡਲੇਵਰ ਬ੍ਰਹਮਾ ਨੰਦ ਗਿਰੀ ਤੇ ਹੋਇਆ ਕਾਤਲਾਨਾ ਹਮਲਾ - ਤੇਜਧਾਰ ਹਥਿਆਰਾਂ ਨਾਲ ਕਈ ਵਿਅਕਤੀ ਉਨਾ ਵੱਲ ਵਧੇ - ਪੁਲਸ ਨੂੰ ਕਰਵਾਈ ਸ਼ਿਕਾਇਤ ਦਰਜ, ਹਸਪਤਾਲ ਹਨ ਦਾਖਲ - ਹਮਲੇ ਦਾ ਚਾਰ ਚੁਫੇਰਿਓ ਤਿੱਖਾ ਵਿਰੋਧ ਪਟਿਆਲਾ, 22 ਮਾਰਚ : ਸ੍ਰੀ ਕਾਲੀ ਮਾਤਾ ਮੰਦਰ ਦੇ ਮੇਨ ਗੇਟ 'ਤੇ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਐਸ. ਐਸ. ਪੀ. ਪਟਿਆਲਾ ਨੂੰ ਛੱਡਣ ਪਹੁੰਚੇ ਹਿੰਦੂ ਤਖਤ ਮੁੱਖੀ ਮਹਾਮੰਡਲੇਵਰ ਬ੍ਰਹਮਾ ਨੰਦ ਗਿਰੀ ਮਹਾਰਾਜ ਤੇ ਉਸ ਸਮੇਂ ਕੁੱਝ ਵਿਅਕਤੀਆਂ ਨੇ ਕਾਤਲਾਨਾ ਹਮਲਾ ਕਰ ਦਿੱਤਾ ਜਦੋਂ ਉਹ ਉਪਰੋਕਤ ਆਈ. ਏ. ਐਸ. ਤੇ ਆਈ. ਪੀ. ਐਸ. ਅਧਿਕਾਰੀਆ ਨੂੰ ਰਵਾਨਾ ਕਰ ਚੁੱਕੇ ਸਨ। ਉਕਤ ਕਾਤਲਾਨਾ ਹਮਲੇ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਹਮਾ ਨੰਦ ਗਿਰੀ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਵਲੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਹੈ, ਉਨਾ ਵਿਚ 25-30 ਦੇ ਕਰੀਬ ਵਿਅਕਤੀ ਸ਼ਾਮਲ ਹਨ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਬ੍ਰਹਮਾ ਨੰਦ ਗਿਰੀ ਮਹਾਰਾਜ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਸ੍ਰੀ ਕਾਲੀ ਮਾਤਾ ਮੰਦਿਰ ਦੀ ਆੜ ਵਿੱਚ ਕੁੱਝ ਵਿਅਕਤੀਆਂ ਵਲੋਂ ਦੜ੍ਹੇ ਸੱਟੇ ਅਤੇ ਚਿੱਟੇ ਦਾ ਧੰਦਾ ਕੀਤਾ ਜਾ ਰਿਹਾ ਹੈ, ਜਿਸ ਦੀ ਉਨ੍ਹਾਂ ਵੱਲੋਂ ਵਿਰੋਧਤਾ ਕੀਤੀ ਗਈ ਸੀ ਦੇ ਕਾਰਨ ਹੀ ਇਹ ਹਮਲਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਹੀ ਜ਼ਿਲਾ ਪੁਲਸ ਪ੍ਰਸ਼ਾਸਨ ਪਹਿਲਾਂ ਹੀ ਰਾਊਂਡ 'ਤੇ ਆਇਆ ਹੋਇਆ ਸੀ। ਬ੍ਰਹਮਾ ਨੰਦ ਗਿਰੀ ਨੇ ਕੁਸ਼ਲ ਚੌਪੜਾ 'ਤੇ ਸ਼ਹਿਰ ਅੰਦਰ ਪੈਸੇ ਲੈ ਕੇ ਨਾਮੀ ਬੰਦਿਆਂ 'ਤੇ ਜਾਨੀ ਹਮਲੇ ਕਰਨ ਦਾ ਆਦੀ ਹੋਣ ਦਾ ਦੋਸ਼ ਲਗਾਉਂਦਿਆਂ ਦੱਸਿਆ ਕਿ ਹਮਲਾਵਰ ਦਾ ਪਿਛਲਾ ਰਿਕਾਰਡ ਵੀ ਕ੍ਰਿਮੀਨਲ ਹੈ, ਜਿਸ ਸਬੰਧੀ ਪਟਿਆਲਾ ਪੁਲਸ ਨੂੰ ਜਾਣਕਾਰੀ ਵੀ ਹੈ ਪਰ ਉਨ੍ਹਾਂ ਮੁਤਾਬਕ ਇਸ ਹਮਲੇ ਪਿੱਛੇ ਕਿਸੇ ਏਜੰਸੀ ਦਾ ਹੱਥ ਹੈ ਜੋ ਪੁਲਸ ਦੀ ਇਨਕੁਆਰੀ ਤੋ ਬਾਅਦ ਪਤਾ ਲੱਗੇਗਾ । ਇਸ ਮੌਕੇ ਸ਼ਿਵ ਸੈਨਾ ਹਿੰਦੂਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਅਤੇ ਹਿੰਦੂ ਤਖਤ ਦੇ ਰਾਸ਼ਟਰੀ ਮੀਤ ਪ੍ਰਧਾਨ ਐਡਵੋਕੇਟ ਰਜਿੰਦਰਪਾਲ ਆਨੰਦ ਵੱਲੋਂ ਐਸ. ਐਸ. ਪੀ. ਪਟਿਆਲਾ ਨੂੰ ਤਰੁੰਤ ਦੋਸ਼ੀਆਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਅਤੇ ਕਿਹਾ ਗਿਆ ਕਿ ਹਮਲਾ ਪੂਰੇ ਹਿੰਦੂ ਸਮਾਜ 'ਤੇ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਹਿੰਦੂ ਤਖ਼ਤ ਮੁੱਖੀ ਮਹਾਮੰਡਲੇਵਰ ਦੀ ਸੁਰੱਖਿਆ ਹੀ ਨਹੀਂ ਤਾਂ ਆਮ ਆਦਮੀ ਵੀ ਸ਼ਹਿਰ ਅੰਦਰ ਸੁਰੱਖਿਅਤ ਨਹੀਂ ਹੈ। ਉਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਮਾਮਲੇ ਅੰਦਰ ਦਖਲ ਦੇਣ ਦੀ ਅਪੀਲ ਕੀਤੀ ਗਈ ਤੇ ਨਾਲ ਹੀ ਆਖਿਆ ਗਿਆ ਕਿ ਜੇਕਰ ਦੋਸ਼ੀਆਂ ਨੂੰ ਕਾਰਵਾਈ ਕਰਕੇ ਬਣਦੀ ਸਜ਼ਾ ਨਹੀਂ ਦਿੱਤੀ ਗਈ ਤਾਂ ਹਿੰਦੂ ਜਥੇਬੰਦੀਆਂ ਇੱਕ ਵੱਡਾ ਸੰਘਰਸ਼ ਪੂਰੇ ਪੰਜਾਬ ਅੰਦਰ ਕਰਨਗੀਆਂ। ਇਸ ਮੌਕੇ ਸੈਂਕੜੇ ਸਨਾਤਨੀਆ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਬ੍ਰਹਮਾ ਨੰਦ ਗਿਰੀ ਮਹਾਰਾਜ ਨੇ ਕਿਹਾ ਕਿ ਉਹ ਸਨਾਤਨ ਦੀ ਸੇਵਾ ਦਿਨ ਰਾਤ ਕਰਦੇ ਰਹਿਣਗੇ ਪਰ ਉਹ ਕਿਸੇ ਵੀ ਤਰ੍ਹਾਂ ਤੋਂ ਇਨ੍ਹਾਂ ਗੈਂਗਸਟਰਾਂ ਤੋਂ ਡਰਨ ਵਾਲੇ ਨਹੀਂ ਹਨ। ਇਸ ਮੌਕੇ ਰਜੇਸ਼ ਕੇਹਰ ਪ੍ਰਧਾਨ ਸੁਰੱਖਿਆ ਸੰਮਤੀ, ਗੁਰਿੰਦਰ ਜੱਗੀ, ਰਾਜੀਵ ਬੱਬਰ, ਬਿਕਰਮ ਭੱਲਾ, ਸੁਰੇਸ ਪੰਡਤ, ਬੰਟੀ ਬਾਬਾ, ਵਿਕਾਸ ਸ਼ਰਮਾ, ਸਰਵਣ ਕੁਮਾਰ, ਰਵਿੰਦਰ ਸਿੰਗਲਾ, ਰਾਹੂਲ ਬਡੂੰਗਰ, ਸੰਜੀਵ ਕੁਮਾਰ, ਅਭਿਸ਼ੇਕ ਕੁਮਾਰ, ਭੁਪਿੰਦਰ ਦਾਦਾ, ਈਸ਼ਵਰ ਸ਼ਰਮਾ, ਸੁਤੰਤਰਤਾ ਪਾਸੀ ਤੋ ਇਲਾਵਾ ਹੋਰ ਵੀ ਕਈ ਵੱਡੀ ਗਿਣਤੀ ਵਿਚ ਮੌਜੂਦ ਸਨ ।