post

Jasbeer Singh

(Chief Editor)

Punjab

ਐਨ. ਜੀ. ਟੀ. ਨੇ ਕੀਤਾ ਜਲੰਧਰ ਨਿਗਮ ਨੂੰ ਜੁਰਮਾਨਾ

post-img

ਐਨ. ਜੀ. ਟੀ. ਨੇ ਕੀਤਾ ਜਲੰਧਰ ਨਿਗਮ ਨੂੰ ਜੁਰਮਾਨਾ ਜਲੰਧਰ : ਚੁਗਿੱੱਟੀ ਡੰਪ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਇਕ ਸਾਲ ਪਹਿਲਾਂ ਪਹੁੰਚੀ ਸਿ਼ਕਾਇਤ ਦੇ ਚਲਦਿਆਂ ਐਨ. ਜੀ. ਟੀ. ਨੇ ਨਗਰ ਨਿਗਮ ਜਲੰਧਰ ਨੂੰ ਜੁਰਮਾਨਾ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਹ ਜੁਰਮਾਨਾ ਪ੍ਰਤੀ ਕਿਲੋ ਕੂੜੇ ਦੇ ਹਿਸਾਬ ਨਾਲ ਲਾਇਆ ਗਿਆ ਹੈ ਜੋ ਲੱਖਾਂ ਰੁਪਏ ਵਿਚ ਕੈਲਕੁਲੇਟ ਕੀਤਾ ਗਿਆ ਹੈ ਕਿਉਂਕਿ ਐੱਨ. ਜੀ. ਟੀ. ਕੋਲ ਉਪਲੱਬਧ ਰਿਕਾਰਡ ਦੇ ਮੁਤਾਬਕ ਇਸ ਸਮੇਂ ਜਲੰਧਰ ਵਿਚ ਲਗਭਗ 15 ਲੱਖ ਟਨ ਪੁਰਾਣਾ ਕੂੜਾ ਪਿਆ ਹੋਇਆ ਹੈ। ਜਲੰਧਰ ਵਿਚੋਂ ਹਰ ਰੋਜ਼ 500 ਟਨ ਦੇ ਲਗਭਗ ਕੂੜਾ ਨਿਕਲਦਾ ਹੈ, ਜਿਸ ਵਿਚੋਂ ਵਧੇਰੇ ਨੂੰ ਨਿਗਮ ਪ੍ਰੋਸੈੱਸ ਹੀ ਨਹੀਂ ਕਰ ਪਾ ਰਿਹਾ।ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਸਾਲ ਐੱਨ. ਜੀ. ਓ. ਅਲਫ਼ਾ ਮਹਿੰਦਰੂ ਫਾਊਂਡੇਸ਼ਨ ਦੇ ਪ੍ਰਧਾਨ ਰਮੇਸ਼ ਮਹਿੰਦਰੂ ਨੇ ਚੁਗਿੱਟੀ ਡੰਪ ਨੂੰ ਲੈ ਕੇ ਐੱਨ. ਜੀ. ਟੀ. ਵਿਚ ਸ਼ਿਕਾਇਤ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ, ਪ੍ਰਦੂਸ਼ਣ ਕੰਟਰੋਲ ਵਿਭਾਗ ਅਤੇ ਨਿਗਮ ਅਧਿਕਾਰੀਆਂ ’ਤੇ ਆਧਾਰਿਤ ਇਕ ਜੁਆਇੰਟ ਕਮੇਟੀ ਨੇ ਉਕਤ ਡੰਪ ਦਾ ਮੁਆਇਨਾ ਕਰਨ ਤੋਂ ਬਾਅਦ ਐੱਨ. ਜੀ. ਟੀ. ਨੂੰ ਰਿਪੋਰਟ ਭੇਜੀ ਸੀ। ਉਸ ਰਿਪੋਰਟ ਵਿਚ ਜਲੰਧਰ ਨਿਗਮ ਦੀਆਂ ਕਈ ਕਮੀਆਂ ਬਾਰੇ ਪਤਾ ਲੱਗਦੇ ਹੀ ਐੱਨ. ਜੀ. ਟੀ. ਨੇ ਸਖ਼ਤ ਰੁਖ਼ ਧਾਰਨ ਕਰ ਲਿਆ ਸੀ ਅਤੇ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਨੂੰ ਲਾਗੂ ਕਰਨ ਲਈ ਜਲੰਧਰ ਨਿਗਮ ਨੂੰ ਸਖ਼ਤ ਨਿਰਦੇਸ਼ ਦਿੱਤੇ ਸਨ ।

Related Post