
ਨਾਭਾ ਪੁਲਸ ਨੇ 4 ਵਿਅਕਤੀਆਂ ਨੂੰ ਗਿਰਫਤਾਰ ਕਰਕੇ ਉਨ੍ਹਾਂ ਤੋਂ ਚੋਰੀ ਦੇ 4 ਮੋਟਰਸਾਈਕਲ, 3 ਮੋਬਾਇਲ, ਤੇਜਧਾਰ ਹਥਿਆਰ ਬਰਾਮ
- by Jasbeer Singh
- November 23, 2024

ਨਾਭਾ ਪੁਲਸ ਨੇ 4 ਵਿਅਕਤੀਆਂ ਨੂੰ ਗਿਰਫਤਾਰ ਕਰਕੇ ਉਨ੍ਹਾਂ ਤੋਂ ਚੋਰੀ ਦੇ 4 ਮੋਟਰਸਾਈਕਲ, 3 ਮੋਬਾਇਲ, ਤੇਜਧਾਰ ਹਥਿਆਰ ਬਰਾਮਦ ਕੀਤੇ ਨਾਭਾ : ਨਾਭਾ ਸ਼ਹਿਰ ਦੀਆਂ ਵੱਖ ਵੱਖ ਦੁਕਾਨਾਂ ਤੇ ਸ਼ਟਰ ਤੋੜ ਕੇ ਚੋਰੀਆਂ ਕਰਦੇ ਇਹ ਨੌਜਵਾਨ ਹਨ ਜਿਨ੍ਹਾਂ ਨੇ ਸ਼ਹਿਰ ਨਿਵਾਸੀਆਂ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ, ਪੁਲਸ ਨੇ ਇਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਹੈ । ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦੀ ਪੂਰਤੀ ਦੇ ਲਈ ਰਾਤ ਨੂੰ ਦੁਕਾਨਾਂ ਦੇ ਸ਼ਟਰ ਤੋੜ ਕੇ ਸਮਾਨ ਚੋਰੀ ਕਰਕੇ ਫਰਾਰ ਹੋ ਜਾਂਦੇ ਸਨ, ਇਨ੍ਹਾਂ ਤੋਂ ਤੇਜਧਾਰ ਹਥਿਆਰ ਬਰਾਮਦ ਕੀਤੇ ਹਨ । ਐਸ. ਐਸ. ਪੀ. ਪਟਿਆਲਾ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼, ਡੀ. ਐਸ. ਪੀ. ਸ੍ਰੀਮਤੀ ਮਨਦੀਪ ਕੌਰ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਜਸਵਿੰਦਰ ਸਿੰਘ ਖੋਖਰ ਐਸ. ਐਚ. ਓ. ਨਾਭਾ ਨੇ ਮੁਕਬਰ ਖਾਸ ਦੀ ਇਤਲਾਹ ਤੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਸਮੇਤ ਪੁਲਸ ਪਾਰਟੀ ਨੇ ਇਹਨਾਂ 4 ਨੂੰ ਗਿਰਫਦਾਰ ਕਰ ਲਿਆ ਗਿਰਫਦਾਰ ਕੀਤੇ ਦੋਸੀ ਰੋਹਿਤ ਪੁੱਤਰ ਨਰੇਸ਼ ਕੁਮਾਰ ਵਾਸੀ ਬੋੜਾਂ ਗੇਟ, ਅਜੇ ਕੁਮਾਰ ਉਰਫ ਔਲੀਆ ਪੁੱਤਰ ਸੁਦੇਸ਼ ਕੁਮਾਰ ਵਾਸੀ ਨਵਾਂ ਬੱਸ ਸਟੈਂਡ, ਮੁਕੀਨ ਖਾਨ ਪੁੱਤਰ ਸਬੀਰ ਖਾਨ ਵਾਸੀ ਏਵਨ ਕਲੋਨੀ, ਅਤੇ ਇੱਕ ਪਾਤੜਾਂ ਦਾ ਰਹਿਣ ਵਾਲਾ ਹੈ । ਐਸ. ਐਚ. ਓ. ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਲਗਾਤਾਰ ਹੋ ਰਹੀਆਂ ਨਾਭੇ ਵਿੱਚ ਚੋਰੀਆਂ ਅਤੇ ਲੁੱਟਾਂ ਖੋਹਾਂ ਕਰਨ ਵਿੱਚ ਇਹ 4 ਲੁਟੇਰੇ ਸ਼ਾਮਲ ਸਨ । ਇਹਨਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਏਰੀਏ ਵਿੱਚ ਦੁਕਾਨਾਂ ਦੇ ਸ਼ਟਰ ਤੋੜੇ ਅਤੇ ਮੋਬਾਇਲ ਖੋਹੇ, ਇਨਾ 4 ਲੁਟੇਰਿਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਕੋਲੋਂ ਚੋਰੀ ਦੇ 4 ਮੋਟਰਸਾਈਕਲ,3 ਮੋਬਾਇਲ ਅਤੇ ਚੋਰੀ ਕਰਨ ਵੇਲੇ ਵਰਤੇ ਗਏ ਤੇਜ ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ, ਇਹ ਨਸ਼ੇ ਦੀ ਪੂਰਤੀ ਲਈ ਇਹ ਚੋਰੀਆਂ ਅਤੇ ਲੁੱਟਾਂ ਕਰਦੇ ਸਨ । ਇਹਨਾਂ ਦੀ ਉਮਰ 22 ਤੋਂ ਲੈ ਕੇ 30 ਸਾਲ ਦੇ ਦਰਮਿਆਨ ਹੈ । ਇਹ ਪਹਿਲਾਂ ਵੀ ਚੋਰੀਆਂ ਦੇ ਕੇਸ ਵਿੱਚ ਸ਼ਾਮਲ ਹਨ ਅਤੇ ਇਹਨਾਂ ਤੇ ਪਹਿਲਾਂ ਵੀ ਪਰਚੇ ਦਰਜ ਹਨ । ਇਸ ਸਬੰਧੀ ਅਸੀਂ ਇਹਨਾਂ ਤੇ ਧਾਰਾ 311, 312, 304, 305, 331 ਬੀ. ਐਨ. ਐਸ. ਵਾਧਾ ਜੁਰਮ 112 ਬੀ. ਐਨ. ਐਸ. ਦੇ ਤਹਿਤ ਮਾਮਲਾ ਦਰਜ ਕਰਕੇ ਇਹਨਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਲੁਟਾ ਖੋਹਾਂ ਕਰਨ ਵਾਲੇ ਜਾਂ ਚੋਰੀਆਂ ਕਰਨ ਵਾਲੇ ਮਾੜੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ।
Related Post
Popular News
Hot Categories
Subscribe To Our Newsletter
No spam, notifications only about new products, updates.