ਨਾਭਾ ਪੁਲਸ ਵਲੋਂ ਪਿੰਡ ਕਨਸੁਹਾ ਵਿਖੇ ਨਸ਼ੇ ਦੀ ਰੋਕਥਾਮ ਨਸ਼ੇ ਦੀ ਰੋਕਥਾਮ ਲਈ ਕੀਤਾ ਲੋਕਾਂ ਨੂੰ ਜਾਗਰੂਕ -ਨਸਾ ਤਸਕਰਾਂ ਦ
- by Jasbeer Singh
- July 4, 2024
ਨਾਭਾ ਪੁਲਸ ਵਲੋਂ ਪਿੰਡ ਕਨਸੁਹਾ ਵਿਖੇ ਨਸ਼ੇ ਦੀ ਰੋਕਥਾਮ ਨਸ਼ੇ ਦੀ ਰੋਕਥਾਮ ਲਈ ਕੀਤਾ ਲੋਕਾਂ ਨੂੰ ਜਾਗਰੂਕ -ਨਸਾ ਤਸਕਰਾਂ ਦੀ ਫੜੇ ਜਾਣ ਤੇ ਕੀਤੀ ਜਾਵੇਗੀ ਪ੍ਰਾਪਰਟੀ ਫਰੀਜ -ਡੀ ਐਸ ਪੀ ਨਾਭਾ 4 ਜੂਲਾਈ () ਨਾਭਾ ਪੁਲਿਸ ਵੱਲੋਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ, ਨਾਭਾ ਬਲਾਕ ਦੇ ਪਿੰਡ ਕਨਸੂਹਾ ਖੁਰਦ ਵਿਖੇ ਡੀਐਸਪੀ ਦਵਿੰਦਰ ਅੱਤਰੀ ਅਤੇ ਬੁੱਧੀਜੀਵੀਆਂ ਵੱਲੋਂ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਤੇ ਨਸ਼ੇ ਦੀ ਰੋਕਥਾਮ ਲਈ ਕੀਤਾ ਜਾਗਰੂਕ। ਡੀਐਸਪੀ ਅੱਤਰੀ ਨੇ ਕਿਹਾ ਕਿ ਜਿਹੜਾ ਵੀ ਨਸ਼ੇ ਦੀ ਤਸਕਰੀ ਕਰੇਗਾ ਉਸ ਦੀ ਪ੍ਰੋਪਰਟੀ ਕੀਤੀ ਜਾਵੇਗੀ ਸੀਲ। ਪਿੰਡ ਵਾਸੀਆਂ ਨੇ ਕਿਹਾਂ ਕਿ ਜੇਕਰ ਕੋਈ ਵੀ ਸਾਡੇ ਪਿੰਡ ਜਾਂ ਆਲੇ ਦੁਆਲੇ ਦੇ ਪਿੰਡ ਵਿੱਚ ਨਸਾ ਵੇਚਦਾ ਹੈ ਤਾਂ ਉਸ ਨੂੰ ਅਸੀ ਨੂੰ ਫੜ ਕੇ ਜੇਲ ਦੀ ਸਲਾਖਾਂ ਪਿੱਛੇ ਪਹੁੰਚਾਵਾਂਗੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਨੂੰ ਲੈ ਕੇ ਹੁਣ ਇਸ ਦਾ ਅਸਰ ਸਾਫ ਵੇਖਣ ਨੂੰ ਮਿਲ ਰਿਹਾ ਹੈ। ਪਿੰਡਾਂ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਪੁਲਿਸ ਵੱਲੋਂ ਨਸ਼ਾ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ।ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੇ ਖਿਲਾਫ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਕਨਸੂਹਾ ਖੁਰਦ ਵਿਖੇ ਪਿੰਡ ਵਾਸੀਆਂ ਵੱਲੋਂ ਪ੍ਰਣ ਕੀਤਾ ਗਿਆ ਕਿ ਜੇਕਰ ਸਾਡੇ ਪਿੰਡ ਵਿੱਚ ਜਾਂ ਹੋਰ ਆਲੇ ਦੁਆਲੇ ਦੇ ਪਿੰਡਾਂ ਵਿੱਚ ਕੋਈ ਨਸ਼ੇ ਦੀ ਸਮਗਲਿੰਗ ਕਰਦਾ ਹੈ ਤਾਂ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਵੇ ਇਸ ਮੌਕੇ ਨਾਭਾ ਦੇ ਡੀਐਸਪੀ ਦਵਿੰਦਰ ਅੱਤਰੀ ਵੱਲੋਂ ਪਿੰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਉਹਨਾਂ ਦੇ ਨਾਲ ਹੈ ਅਤੇ ਜੇਕਰ ਕੋਈ ਵੀ ਮਾੜਾ ਅਨਸਰ ਨਸ਼ਾ ਵੇਚਦਾ ਹੈ ਤਾਂ ਉਸ ਦੀ ਪ੍ਰੋਪਰਟੀ ਵੀ ਫਰੀਜ ਕੀਤੀ ਜਾਵੇਗੀ।ਇਸ ਮੌਕੇ ਤੇ ਨਾਭਾ ਦੇ ਡੀਐਸਪੀ ਦਵਿੰਦਰ ਅੱਤਰੀ ਅਤੇ ਐਸ ਐਸ ਓ ਥਾਣਾ ਭਾਦਸੋਂ ਇੰਦਰਜੀਤ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਅੱਜ ਇਕੱਠੇ ਹੋ ਕੇ ਨਸ਼ੇ ਦੀ ਰੋਕਥਾਮ ਲਈ ਇੱਕ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ ਅਤੇ ਨਸ਼ੇ ਦੀ ਰੋਕਥਾਮ ਲਈ ਪਿੰਡ ਵਾਸੀ ਵੀ ਇੱਕ ਜੁੱਟ ਵਿਖਾਈ ਦਿੱਤੇ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਹਲਕੇ ਵਿੱਚ ਨਸ਼ੇ ਵੇਚਦਾ ਹੈ ਤਾਂ ਉਸ ਦੀ ਪ੍ਰੋਪਰਟੀ ਫਰੀਜ ਕੀਤੀ ਜਾਵੇਗੀ ਅਤੇ ਉਸ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ। ਡੀਐਸਪੀ ਨੇ ਕਿਹਾ ਕਿ ਸਾਨੂੰ ਨਸ਼ੇ ਦੀ ਰੋਕਥਾਮ ਲਈ ਮਾਪਿਆਂ ਵੱਲੋਂ ਬੱਚਿਆਂ ਨੂੰ ਵੀ ਸਮਝਾਉਣਾ ਪਵੇਗਾ। ਇਸ ਮੌਕੇ ਤੇ ਪਿੰਡ ਵਾਸੀ ਸਤਨਾਮ ਸਿੰਘ ਸੱਤੀ ਨੇ ਕਿਹਾ ਕਿ ਜੋ ਪੁਲਿਸ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਬਹੁਤ ਹੀ ਸ਼ਲਾਗਾਯੋਗ ਕਦਮ ਹੈ ਕਿਉਂਕਿ ਸਾਡੇ ਪਿੰਡ ਵਿੱਚ ਨਸ਼ੇ ਦਾ ਕੋਈ ਗੋਰਖ ਧੰਦਾ ਨਹੀਂ ਕਰਦਾ ਅਤੇ ਅਸੀਂ ਆਲੇ ਦੁਆਲੇ ਪਿੰਡਾਂ ਵਿੱਚ ਵੀ ਨਿਗਾਹ ਰੱਖ ਰਹੇ ਹਾਂ ਜੇਕਰ ਕੋਈ ਨਸ਼ੇ ਦੀ ਸਮਗਲਿੰਗ ਕਰੇਗਾ ਅਸੀਂ ਪੁਲਿਸ ਨੂੰ ਸੂਚਿਤ ਕਰਕੇ ਉਹਨਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਵਾਂਗੇ। ਇਸ ਮੌਕੇ ਤੇ ਪਿੰਡ ਅਜਨੌਦਾ ਡਿਸਪੈਂਸਰੀ ਦੀ ਸਰਕਾਰੀ ਡਾਕਟਰ ਨਵਜੋਤ ਕੌਰ ਨੇ ਕਿਹਾ ਕਿ ਜੇਕਰ ਕੋਈ ਨਸ਼ੇ ਦਾ ਆਦੀ ਹੈ ਤਾਂ ਉਸ ਨਾਲ ਸਾਰੀ ਜਿੰਦਗੀ ਵਧੀਆ ਵਰਤਾਵ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਸਮਝਾਉਣਾ ਚਾਹੀਦਾ। ਉਹਨਾਂ ਕਿਹਾ ਕਿ ਸਾਡੇ ਕੋਲ ਨਸ਼ਾ ਛੱਡਣ ਦੇ ਲਈ 500 ਮਰੀਜ਼ ਦਵਾਈ ਲੈ ਕੇ ਜਾ ਰਹੇ ਹਨ ਅਤੇ ਕਈ ਵਿਅਕਤੀ ਨਸ਼ਾ ਛੱਡ ਵੀ ਚੁੱਕੇ ਹਨ
