ਨਵੀਨ ਅਰੋੜਾ ਨੂੰ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ ਅੰਮ੍ਰਿਤਸਰ, 16 ਨਵੰਬਰ 2025 : ਭਾਰਤੀ ਜਨਤਾ ਪਾਰਟੀ ਦੇ ਹੀ ਹਿੱਸਾ ਆਰ. ਐਸ. ਐਸ. ਦਦੇ ਨੇਤਾ ਬਲਦੇਵ ਰਾਜ ਅਰੋੜਾ ਦੇ ਸਪੁੱਤਰ ਨਵੀਨ ਅਰੋੜਾ ਦੀ ਬੀਤੀ ਰਾਤ ਸ਼ਹਿਰ ਦੇ ਮੋੋਚੀ ਬਾਜ਼ਾਰ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਗੋਲੀ ਸਿੱਧਾ ਵੱਜੀ ਨਵੀਨ ਦੇ ਸਿਰ ਵਿਚ ਜਿਨ੍ਹਾਂ ਵੀ ਵਿਅਕਤੀਆਂ ਨੇ ਜਿਸ ਕਿਸੇ ਵੀ ਇਰਾਦੇ ਨਾਲ ਨਵੀਨ ਅਰੋੜਾ ਦੇ ਤਾਬੜ-ਤੋੜ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਦੇ ਗੋਲੀਆਂ ਚਲਾਉਣ ਨਾਲ ਇਕ ਗੋਲੀ ਸਿੱਧ ਨਵੀਨ ਦੇ ਸਿਰ ਵਿਚ ਵੱਜੀ, ਜਿਸ ਕਾਰਨ ਨਵੀਨ ਦੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਪੁਲਸ ਅਧਿਕਾਰੀ ਘਟਨਾ ਵਾਲੀ ਥਾਂ ਤੇ ਪਹੁੰਚ ਅਤੇ ਅਗਲੇਰੀ ਕਾਾਰਵਾਈ ਸ਼ੁਰੂ ਕਰ ਦਿੱਤੀ।ਅਪਰਾਧੀਆਂ ਦੇ ਇਸ ਤਰ੍ਹਾਂ ਸਰੇਆਮ ਭਰੇ ਬਾਜ਼ਾਰ ਵਿਚ ਗੋਲੀਆਂ ਚਲਾਉਣ ਦੇ ਕਾਰਨ ਸਿਰਫ਼ ਮੋਚੀ ਬਾਜ਼ਾਰ ਵਿਚ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਬਣਿਆਂ ਹੋਇਆ ਹੈ।
