ਨਵਜੋਤ ਸਿੰਘ ਸਿੱਧੂ ਪਰਿਵਾਰ ਸਮੇਤ ਡਲਹੌਜ਼ੀ ਪਹੁੰਚ ਮਨਾਇਆ ਜਨਮ ਦਿਨ ਡਲਹੌਜੀ : ਪੰਜਾਬ ਹੀ ਨਹੀਂ ਬਲਕਿ ਭਾਰਤੀ ਸਿਆਸਤ ਤੋਂ ਦੂਰ ਰਹਿ ਰਹੇ ਨਵਜੋਤ ਸਿੰਘ ਸਿੱਧੂ ਵਲੋਂ ਆਪਣੇ ਪਰਿਵਾਰ ਸਮੇਤ ਡਲਹੌਜ਼ੀ ਪਹੁੰਚ ਆਪਣਾ 61ਵਾਂ ਜਨਮਦਿਨ ਮਨਾਇਆ। ਦੇਰ ਰਾਤ ਉਨ੍ਹਾਂ ਦੇ ਪਰਿਵਾਰ ਨਾਲ ਗਾਉਣ ਅਤੇ ਡਾਂਸ ਕਰਨ ਦੀ ਵੀਡੀਓ ਹੁਣ ਸੋਸ਼ਲ ਮੀਡੀਆ `ਤੇ ਵਾਇਰਲ ਹੋ ਗਈ ਹੈ। ਵੀਡੀਓ `ਚ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ, ਬੇਟੀ ਰਾਬੀਆ ਅਤੇ ਬੇਟਾ ਤੇ ਨੂੰਹ ਵੀ ਨਜ਼ਰ ਆ ਰਹੇ ਹਨ ।ਦਰਅਸਲ, ਨਵਜੋਤ ਸਿੰਘ ਸਿੱਧੂ ਐਤਵਾਰ ਨੂੰ ਹੀ 61 ਸਾਲ ਦੇ ਹੋ ਗਏ ਹਨ। ਪਿਛਲੇ ਸਾਲ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਸਿਆਸਤ ਤੋਂ ਦੂਰ ਰਹੇ ਨਵਜੋਤ ਸਿੱਧੂ ਜਿੱਥੇ ਇੱਕ ਵਾਰ ਫਿਰ ਟੀਵੀ `ਤੇ ਐਂਕਰਿੰਗ ਕਰਦੇ ਨਜ਼ਰ ਆ ਰਹੇ ਹਨ, ਉੱਥੇ ਹੀ ਉਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਪਰਿਵਾਰ ਨਾਲ ਬਿਤਾ ਰਹੇ ਹਨ । ਕੱਲ੍ਹ ਹੀ ਉਹ ਆਪਣੇ ਪਰਿਵਾਰ ਨਾਲ ਡਲਹੌਜ਼ੀ ਦੇ ਐਲਗਿਨ ਹਾਲ ਪਹੁੰਚੇ ਸਨ। ਰਾਤ ਨੂੰ ਜਦੋਂ ਜਸ਼ਨ ਸ਼ੁਰੂ ਹੋਇਆ ਤਾਂ ਪਰਿਵਾਰ ਨੇ ਤਸਵੀਰਾਂ ਸੋਸ਼ਲ ਮੀਡੀਆ `ਤੇ ਪੋਸਟ ਕੀਤੀਆਂ। ਪਿਛਲੇ ਸਾਲ ਜਦੋਂ ਨਵਜੋਤ ਸਿੱਧੂ ਰੋਡ ਰੇਜ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਕੱਟ ਕੇ ਜੇਲ ਤੋਂ ਬਾਹਰ ਆਏ ਸਨ ਤਾਂ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਕੈਂਸਰ ਨਾਲ ਜੂਝ ਰਹੀ ਸੀ। ਇੱਕ ਸਾਲ ਤੋਂ ਵੱਧ ਸਮੇਂ ਤੱਕ ਉਨ੍ਹਾਂ ਦਾ ਇਲਾਜ ਚੱਲਦਾ ਰਿਹਾ। ਕਾਫੀ ਸਮੇਂ ਬਾਅਦ ਇਸ ਵੀਡੀਓ `ਚ ਡਾਕਟਰ ਨਵਜੋਤ ਵੀ ਨਜ਼ਰ ਆਏ ਹਨ। ਜਿਸ `ਚ ਉਹ ਆਪਣੇ ਪਤੀ ਅਤੇ ਬੱਚਿਆਂ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਕੈਂਸਰ ਦੇ ਇਲਾਜ ਦੌਰਾਨ ਜੋ ਵਾਲ ਝੜ ਗਏ ਸਨ, ਉਹ ਹੁਣ ਮੁੜ ਆ ਰਹੇ ਹਨ।
Related Post
Popular News
Hot Categories
Subscribe To Our Newsletter
No spam, notifications only about new products, updates.