
ਐਨ.ਸੀ.ਸੀ. 5ਵੀ ਪੰਜਾਬ ਬਟਾਲੀਅਨ ਪਟਿਆਲਾ ਦੇ ਕਮਾਂਡਿੰਗ ਅਫਸਰ ਵੱਲੋਂ ਪਬਲਿਕ ਕਾਲਜ ਦਾ ਨਿਰੀਖਣ
- by Jasbeer Singh
- June 30, 2025

ਐਨ.ਸੀ.ਸੀ. 5ਵੀ ਪੰਜਾਬ ਬਟਾਲੀਅਨ ਪਟਿਆਲਾ ਦੇ ਕਮਾਂਡਿੰਗ ਅਫਸਰ ਵੱਲੋਂ ਪਬਲਿਕ ਕਾਲਜ ਦਾ ਨਿਰੀਖਣ ਸਮਾਣਾ, 30 ਜੂਨ : ਐਨ.ਸੀ.ਸੀ. 5ਵੀ ਪੰਜਾਬ ਬਟਾਲੀਅਨ ਪਟਿਆਲਾ ਦੇ ਕਮਾਂਡਿੰਗ ਅਫਸਰ ਸੰਦੀਪ ਰਾਏ ਨੇ ਪਬਲਿਕ ਕਾਲਜ ਸਮਾਣਾ ਦਾ ਦੋਰਾ ਕੀਤਾ। ਕਾਲਜ ਪਹੁੰਚਣ ਦੇ ਐਨ.ਸੀ.ਸੀ. ਕੈਡਿਟਸ ਵਲੋ ਉਨ੍ਹਾਂ ਨੂੰ ਐਸਕੋਰਟ ਕਰਕੇ ਲਿਆਂਦਾ ਗਿਆ। ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਹਰਕੀਰਤ ਸਿੰਘ ਸਿੱਧੂ ਵਲੋ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਸੰਦੀਪ ਰਾਏ ਨੇ ਐਨ.ਸੀ.ਸੀ. ਕੈਡਿਟਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਐਨ.ਸੀ.ਸੀ. ਦਾ ਮੁੱਖ ਮੰਤਵ ਨੋਜਵਾਨਾਂ ਵਿਚ ਅਨੁਸਾਸ਼ਨ, ਅਗਵਾਈ ਅਤੇ ਸਮਾਜਿਕ ਸੇਵਾ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਨੇ ਐਨ.ਸੀ.ਸੀ. ਕੈਡਿਟਸ ਨੂੰ ਸਖ਼ਤ ਮਿਹਨਤ ਕਰਨ ਅਤੇ ਆਪਣੇ ਉਦੇਸ਼ਾਂ ਨੂੰ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਐਨ.ਸੀ.ਸੀ. ਦੇ ਵੱਖ-ਵੱਖ ਪਹਿਲੂਆਂ, ਅਗਨੀਵੀਰ ਚੋਣ ਪ੍ਰੀਕਿ੍ਰਆ ਅਤੇ ਸੀ.ਡੀ.ਐਸ. ਪ੍ਰੀਖਿਆ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਐਨ.ਸੀ.ਸੀ. ਕੈਡਿਟਸ ਵਲੋ ਪੁੱਛੇ ਗਏ ਪ੍ਰਸ਼ਨਾਂ ਦੇ ਉਤਰ ਵੀ ਦਿੱਤੇ। ਇਸ ਪ੍ਰੋਗਰਾਮ ਦੇ ਸੰਚਾਲਣ ਵਿਚ ਕਾਲਜ ਦੇ ਐਨ.ਸੀ.ਸੀ. ਅਫਸਰ ਲੈਫਟੀਨੈਟ ਡਾ. ਅਨਿਲ ਕੁਮਾਰ ਦਾ ਪੂਰਨ ਸਹਿਯੋਗ ਰਿਹਾ। ਡਾ. ਅਨਿਲ ਕੁਮਾਰ ਨੇ ਦੱਸਿਆ ਕਿ ਇਸ ਕਾਲਜ ਵਿਚ ਐਨ.ਸੀ.ਸੀ. ਦੀ ਮੱਹਤਵਪੂਰਨ ਭੂਮਿਕਾ ਹੈ ਅਤੇ ਸੰਦੀਪ ਰਾਏ ਦਾ ਕਾਲਜ ਦੋਰੇ ਨਾਲ ਐਨ.ਸੀ.ਸੀ. ਕੈਡਿਟਸ ਦਾ ਮਨੋਬਲ ਵਧਿਆ ਹੈ। ਇਸ ਮੌਕੇ ਐਨ.ਸੀ.ਸੀ. ਦੇ ਸਮੂਹ ਕੈਡਿਟਸ ਤੋ ਇਲਾਵਾ ਅਧਿਆਪਕ ਸਾਹਿਬਾਨ ਵੀ ਮੌਜੂਦ ਰਹੇੇ। ਐਨ.ਸੀ.ਸੀ. ਕੈਡਿਟਸ ਨੇ ਇਸ ਮੌਕੇ ਵੱਖ-ਵੱਖ ਗਤੀਵਿੱਧੀਆਂ ਦਾ ਪ੍ਰਦਰਸ਼ਨ ਕਰਕੇ ਸੰਦੀਪ ਰਾਏ ਦੀ ਕਾਲਜ ਫੇਰੀ ਨੂੰ ਯਾਦਗਾਰ ਬਣਾ ਦਿੱਤਾ।