post

Jasbeer Singh

(Chief Editor)

Patiala News

ਅੱਗ ਲੱਗਣ ਦੀ ਸਥਿਤੀ ’ਚ ਘਬਰਾਉਣ ਦੀ ਥਾਂ ਸਹਿਜਤਾ ਨਾਲ ਕੰਮ ਕਰਨ ਦੀ ਲੋੜ : ਲਵਕੁਸ਼ ਸ਼ਰਮਾ

post-img

ਪਟਿਆਲਾ/ਸਮਾਣਾ, 19 ਅਪ੍ਰੈਲ (ਜਸਬੀਰ)-ਫਾਇਰ ਬਿ੍ਰਗੇਡ ਸਮਾਣਾ ਦੇ ਦਫ਼ਤਰ ਵਿਖੇ ਫਾਇਰ ਅਫਸਰ ਲਵਕੁਸ਼ ਸ਼ਰਮਾ ਦੀ ਅਗਵਾਈ ਵਿਚ ਫਾਇਰ ਸੇਫਟੀ ਹਫਤੇ ਤਹਿਤ ਅੱਗ ਲੱਗਣ ਸਮੇਂ ਵਰਤੇ ਜਾਂਦੇ ਯੰਤਰਾਂ ਦੀ ਵਰਤੋਂ, ਸਾਵਧਾਨੀਆਂ ਤੇ ਅੱਗ ’ਤੇ ਕਾਬੂ ਪਾਉਣ ਬਾਰੇ ਸਿੱਖਿਅਤ ਕਰਨ ਲਈ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਣਾ (ਲੜਕੀਆਂ) ਦੀਆਂ ਵਿਦਿਆਰਥਣਾਂ ਅਤੇ ਸਟਾਫ ਨੇ ਅੱਗ ਬੁਝਾਊ ਜੰਤਰਾਂ ਨੂੰ ਚਲਾ ਕੇ ਅੱਗ ਬੁਝਾਉਣ ਸਮੇਤ ਹੋਰ ਵੀ ਅਹਿਮ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਫਾਇਰ ਅਫਸਰ ਲਵਕੁਸ਼ ਸ਼ਰਮਾ ਨੇ ਬਹੁਤ ਹੀ ਵਿਸਥਾਰਪੂਰਵਕ ਜਾਣਕਾਰੀ ਦੇ ਕੇ ਵਿਦਿਆਰਥੀਆਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ, ਅੱਗ ਲੱਗਣ ਸਮੇਂ ਵਰਤੇ ਜਾਂਦੇ ਯੰਤਰਾਂ ਦੀ ਵਰਤੋਂ, ਸਾਵਧਾਨੀਆਂ ਤੇ ਅੱਗ ’ਤੇ ਕਾਬੂ ਪਾਉਣ ਬਾਰੇ ਸਿੱਖਿਅਤ ਕਰਵਾਇਆ। ਉਨ੍ਹਾਂ ਕਿਹਾ ਕਿ ਜਦੋਂ ਕਿਤੇ ਅੱਗ ਲੱਗਦੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਘਬਰਾਉਣ ਦੀ ਥਾਂ ਸਹਿਜਤਾ ਨਾਲ ਕੰਮ ਲੈਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਸ ਸਮੇਂ ਸਾਡੇ ’ਤੇ ਇਕ ਤਰ੍ਹਾਂ ਦਾ ਤਣਾਅ ਆ ਜਾਂਦਾ ਹੈ। ਉਨ੍ਹਾਂ ਇਸ ਮੌਕੇ ਵੱਖ ਵੱਖ ਤਰੀਕਿਆਂ ਨਾਲ ਅੱਗ ਲੱਗਣ ਬਾਰੇ ਦੱਸਦਿਆਂ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਨਾਲ ਅੱਗ ਸੌਖੇ ਤਰੀਕਿਆਂ ਨਾਲ ਬੁਝਾ ਸਕਦੇ ਹਾਂ, ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਉਪਰੰਤ ਉਨ੍ਹਾਂ ਟੀਮ ਨੂੰ ਕਿਸ ਤਰ੍ਹਾਂ ਵੱਖ ਵੱਖ ਵਰਗਾਂ ਵਿਚ ਵੰਡ ਕੇ ਅੱਗ ਲੱਗਣ ਵਾਲੇ ਸਥਾਨ ਨੂੰ ਘੇਰਾ ਪਾਉਣਾ ਹੁੰਦਾ ਹੈ, ਉਚਾਈ ’ਤੇ ਕਿਵੇਂ ਪਹੁੰਚ ਕੇ ਅੱਗ ਬੁਝਾਉਣੀ ਹੈ ਆਦਿ ਨੂੰ ਪ੍ਰਰੈਕਟੀਕਲ ਰੂਪ ਵਿਚ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਫਾਇਰ ਬਿ੍ਰਗੇਡ ਗੱਡੀ, ਐਂਬੂਲੈਂਸ ਨੂੰ ਮੰਗਵਾਉਣ ਲਈ ਜਾਰੀ ਸੰਪਰਕ ਨੰਬਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਇਸ ਮੌਕੇ ਸਕੂਲ ਪਿ੍ਰੰਸੀਪਲ ਤੇ ਸਟਾਫ ਨੇ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਦੀ ਜ਼ਿੰਦਗੀ ਵਿਚ ਅਹਿਮ ਸਥਾਨ ਰੱਖਣ ਵਾਲਾ ਹੈ। ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਲਈ ਸਾਰਥਿਕ ਸਿੱਧ ਹੁੰਦੇ ਹਨ।   

Related Post