
Shayar ਦੇ ਸੈੱਟ ਤੋਂ ਸੁਣੋ ਨੀਰੂ ਬਾਜਵਾ ਦੀ ਸ਼ਾਇਰੀ, ਸਤਿੰਦਰ ਸਰਤਾਜ ਨਾਲ ਫਿਲਮ ਦੀ BTS ਵੀਡੀਓ ਕੀਤੀ ਸ਼ੇਅਰ
- by Jasbeer Singh
- April 6, 2024

ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਸਤਿੰਦਰ ਸਰਤਾਜ ਅਤੇ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਇਸ ਸਮੇਂ ਆਪਣੀ ਫ਼ਿਲਮ “ਸ਼ਾਇਰ” ਨੂੰ ਲੈ ਕੇ ਸੁਰਖੀਆਂ ‘ਚ ਹੈ।ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲ ਹੀ ‘ਚ ਫ਼ਿਲਮ ਦਾ ਟ੍ਰੇਲਰ ਸਾਹਮਣੇ ਆਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲਿਆ ਹੈ। ਹੁਣ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸਤਿੰਦਰ ਸਰਤਾਜ ਨਾਲ ਫ਼ਿਲਮ ਦੀ BTS ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਅਦਾਕਾਰਾ ਦਾ ਸ਼ਾਇਰਾਨਾ ਅੰਦਾਜ਼ ਸਾਹਮਣੇ ਆਇਆ ਹੈ।ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਅਦਾਕਾਰਾ ਸ਼ਾਇਰੀ ਦੇ ਰੰਗ ‘ਚ ਰੰਗੀ ਹੋਈ ਹੈ ਅਤੇ ਸਰਤਾਜ ਉਨ੍ਹਾਂ ਦਾ ਪੂਰਾ ਸਾਥ ਦਿੰਦੇ ਨਜ਼ਰ ਆ ਰਹੇ ਹਨ। ਇਸਦੇ ਨਾਲ ਹੀ ਅਦਾਕਾਰਾ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਤੁਸੀਂ ਦੇਖਿਆ ਕਿ trailer ‘ਚ ਸਰਤਾਜ ਜੀ ਮੈਨੂੰ ਉਸਤਾਦ ਜੀ ਕਹਿੰਦੇ ਆ ਪਰ ਅਸਲੀਅਤ ‘ਚ ਉਹ ਮੇਰੇ ਉਸਤਾਦ ਜੀ ਸੀ ! ਬਾਕੀ ਆਹ ਦੇਖ ਲਓ shot ਤੋਂ ਪਹਿਲਾਂ ਕਿਵੇਂ class ਚੱਲ ਰਹੀ ਆ !! 😊😊😊😊ਟ੍ਰੇਲਰ ਬਾਰੇ ਗੱਲ ਕਰੀਏ ਤਾਂ ਸੱਤੇ ਤੇ ਸੀਰੋ ਯਾਨਿ ਸਰਤਾਜ ਤੇ ਨੀਰੂ ਦੇ ਆਲੇ ਦੁਆਲੇ ਘੁੰਮਦਾ ਹੈ। ਇਸਦੀ ਸ਼ੁਰੁਆਤ ‘ਚ ਸਰਤਾਜ ਗਾਇਕ ਬਣਨ ਦੀ ਕੋਸ਼ਿਸ਼ ਕਰਦੇ ਹਨ। ਪਰ ਉਹ ਸੁਰ-ਤਾਲਾਂ ‘ਚ ਕੱਚੇ ਨਜ਼ਰ ਆਉਂਦੇ ਹਨ, ਜਿਸ ਨਾਲ ਉਨ੍ਹਾਂ ਦਾ ਕਾਫੀ ਮਜ਼ਾਕ ਉੱਡਦਾ ਹੈ। ਇਸ ਦੌਰਾਨ ਸੱਤੇ ਦੀ ਮੁਲਾਕਾਤ ਸੀਰੋ ਨਾਲ ਹੁੰਦੀ ਹੈ ਅਤੇ ਉਹ ਉਸ ਨਾਲ ਪਿਆਰ ‘ਚ ਪੈ ਜਾਂਦਾ ਹੈ। ਪਰ ਸੀਰੋ ਨੂੰ ਗਾਇਕ ਨਹੀਂ ਸਗੋਂ ਸ਼ਾਯਰ ਪਸੰਦ ਹੁੰਦੇ ਹਨ, ਜਿਸ ਤੋਂ ਬਾਅਦ ਸੱਤਾ ਸ਼ਾਯਰ ਬਣਨ ਦੀ ਕੋਸਿਸ ਕਰਦਾ ਹੈ। ਸੱਤਾ ਦਾ ਦਿਲ ਉਦੋਂ ਟੁੱਟਦਾ ਹੈ ਜਦੋ ਸੀਰੋ ਉਸ ਨੂੰ ਕਹਿੰਦੀ ਹੈ ਕਿ ਉਹ ਉਸ ਨਾਲ ਮਖੌਲ ਕਰ ਰਹੀ ਸੀ। ਇਸੀ ਵਿਚਾਲੇ ਕੁੱਝ ਅਜਿਹਾ ਹੁੰਦਾ ਹੈ ਕਿ ਸੱਤਾ ਤੇ ਸੀਰੋ ਦੋਵੇਂ ਵੱਖ ਹੋ ਜਾਂਦੇ ਹਨ। ਟ੍ਰੇਲਰ “ਸ਼ਾਇਰ” ਦੀ ਮਨਮੋਹਕ ਦੁਨੀਆ ਦੀ ਇੱਕ ਝਲਕ ਪੇਸ਼ ਕਰਦਾ ਹੈ, ਜਿੱਥੇ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਭਾਵਨਾਵਾਂ ਡੂੰਘੀਆਂ ਹੁੰਦੀਆਂ ਹਨ।ਫਿਲਮ ਦੀ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਮੁੱਖ ਭੂਮਿਕਾਵਾਂ ਨਿਭਾਉਣਗੇ। ਇਸ ਪ੍ਰਮੁੱਖ ਜੋੜੀ ਤੋਂ ਇਲਾਵਾ ਫਿਲਮ ਵਿੱਚ ਯੋਗਰਾਜ ਸਿੰਘ, ਕੇਵਲ ਧਾਲੀਵਾਲ, ਬੰਟੀ ਬੈਂਸ, ਦੇਬੀ ਮਖਸੂਸਪੁਰੀ, ਸੁੱਖੀ ਚਾਹਲ, ਮਲਕੀਤ ਰੌਣੀ ਅਤੇ ਰੁਪਿੰਦਰ ਰੂਪੀ ਦੀਆਂ ਅਹਿਮ ਭੂਮਿਕਾਵਾਂ ਹਨ।